✕
  • ਹੋਮ

ਮੋਟਾਪਾ ਘਟਾਉਣ ਦੀ ਜ਼ਿੱਦ 'ਚ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਬੈਠੀ...

ਏਬੀਪੀ ਸਾਂਝਾ   |  18 Nov 2017 02:23 PM (IST)
1

ਮੈਂ ਇਸ ਲਈ ਨਿਊਟ੍ਰੀਸ਼ੀਅਨ ਮਾਹਰਾਂ ਤੋਂ ਟਿਪਸ ਲਏ, ਚੰਗਾ ਖਾਣਾ ਖਾਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਕੰਮ ਨਹੀਂ ਆਇਆ। ਸਟੈਫਨੀ ਨੇ ਹਾਲ ਹੀ ਵਿਚ ਇੱਕ ਟੀ. ਵੀ. ਵਿਚ ਸ਼ੋਅ ਵਿਚ ਭਾਗ ਲਿਆ, ਜਿੱਥੇ ਡਾਕਟਰਾਂ ਨੇ ਉਸ ਦਾ ਉਦਾਹਰਨ ਦੇ ਕੇ ਡਾਈਟਿੰਗ ਨਾਲ ਹੋਣ ਵਾਲੇ ਖ਼ਤਰਿਆਂ ਦੇ ਬਾਰੇ ਵਿਚ ਵੀ ਲੋਕਾਂ ਨੂੰ ਸੁਚੇਤ ਕੀਤਾ।

2

ਸਟੈਫਨੀ ਜਦੋਂ 17 ਸਾਲ ਦੀ ਹੋਈ ਤਾਂ ਉਸ ਨੂੰ ਲਗਾਤਾਰ ਪਤਲਾ ਹੁੰਦੇ ਦੇਖ ਪਰਿਵਾਰ ਵਾਲਿਆਂ ਨੇ ਕਈ ਡਾਕਟਰਾਂ ਨਾਲ ਸੰਪਰਕ ਕੀਤਾ ਪਰ ਸਟੈਫਨੀ ਪਤਲੀ ਬਣੀ ਰਹਿਣ ਲਈ ਟਰੀਟਮੈਂਟ ਤੋਂ ਲਗਾਤਾਰ ਬਚਦੀ ਰਹੀ ਪਰ ਸਟੈਫਨੀ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਇਹ ਗ਼ਲਤੀ ਉਸ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ।

3

23 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਸਟੈਫਨੀ ਦਾ ਭਾਰ 24 ਕਿੱਲੋਗਰਾਮ ਤੱਕ ਪਹੁੰਚ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਐਡਮਿਟ ਕਰਾਉਣਾ ਪਿਆ।

4

ਨਿਊਯਾਰਕ: ਮੋਟਾਪਾ ਘੱਟ ਕਰਨ ਲਈ ਨਿਊਯਾਰਕ ਦੀ ਇੱਕ ਕੁੜੀ ਦੀ ਡਾਈਟਿੰਗ ਹੁਣ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਬਣ ਚੁੱਕੀ ਹੈ। ਸਟੈਫਨੀ ਰੋਡਸ ਜਦੋਂ 13 ਸਾਲ ਦੀ ਸੀ ਤਾਂ ਉਹ ਕਾਫ਼ੀ ਮੋਟੀ ਸੀ, ਜਿਸ ਦਾ ਲੋਕ ਕਾਫ਼ੀ ਮਜ਼ਾਕ ਉਡਾਉਂਦੇ ਸਨ। ਇਸ ਤੋਂ ਬਾਅਦ ਸਟੈਫਨੀ ਨੇ ਜ਼ਿੱਦ ਵਿਚ ਆ ਕੇ ਇੰਨੀਂ ਘੱਟ ਉਮਰ ਵਿਚ ਹੀ ਡਾਈਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਖਾਣਾ ਨਾ ਖਾਣ ਦੀ ਜ਼ਿੱਦ ਇੱਕ ਗੰਭੀਰ ਬਿਮਾਰੀ ਵਿਚ ਤਬਦੀਲ ਹੋ ਗਿਆ।

5

ਟਰੀਟਮੈਂਟ ਤੋਂ ਗੁਜ਼ਰ ਰਹੀ ਸਟੈਫਨੀ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਪਤਲੀ ਦਿਸਣ ਦੀ ਚਾਹਤ ਵਿਚ ਉਸ ਨੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਲਿਆ। ਉਸ ਨੇ ਕਿਹਾ, ਜਦੋਂ ਮੇਰਾ ਬਾਡੀ ਵੇਟ ਲਗਾਤਾਰ ਘੱਟ ਹੋਣ ਲੱਗਾ, ਉਦੋਂ ਮੈਂ ਸੋਚਿਆ ਕਿ ਹੁਣ ਬੱਸ, ਮੈਨੂੰ ਇਸ ਨੂੰ ਰੋਕਣਾ ਹੋਵੇਗਾ।

  • ਹੋਮ
  • ਸਿਹਤ
  • ਮੋਟਾਪਾ ਘਟਾਉਣ ਦੀ ਜ਼ਿੱਦ 'ਚ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਬੈਠੀ...
About us | Advertisement| Privacy policy
© Copyright@2025.ABP Network Private Limited. All rights reserved.