✕
  • ਹੋਮ

ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਸੌਖੇ ਤੇ ਦੇਸੀ ਤਰੀਕੇ, ਜਲਦ ਦਿਖੇਗਾ ਅਸਰ

ਏਬੀਪੀ ਸਾਂਝਾ   |  05 Dec 2018 02:04 PM (IST)
1

ਖੀਰਾ- ਖੀਰਾ ਮਿਨਰਲ, ਫਾਈਬਰ ਤੇ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ 96 ਫੀਸਦੀ ਪਾਣੀ ਹੁੰਦਾ ਹੈ। ਰੋਜ਼ਾਨਾ ਖੀਰਾ ਖਾਣ ਨਾਲ ਬੈਲੀ ਫੈਟ ਤੇਜ਼ੀ ਨਾਲ ਘਟਾਈ ਜਾ ਸਕਦੀ ਹੈ। ਰੋਜ਼ਾਨਾ ਇੱਕ ਪਲੇਟ ਖੀਰਾ ਖਾਣ ਨਾਲ ਹਾਨੀਕਾਰਕ ਪਦਾਰਥ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ।

2

7 ਤੋਂ 8 ਘੰਟੇ ਨੀਂਦ- ਸਰੀਰ ਵਿੱਚ ਭੋਜਨ ਦੀ ਪਾਚਨ ਕਿਰਿਆ ਮੁੱਖ ਰੂਪ ਨਾਲ ਸਾਡੇ ਸੌਣ ਦੌਰਾਨ ਹੁੰਦੀ ਹੈ। ਇਸ ਲਈ ਇੱਕ ਦਿਨ ਵਿੱਚ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਦ ਲੈਣੀ ਜ਼ਰੂਰੀ ਹੈ।

3

ਰੋਜ਼ਾਨਾ ਸਵੇਰ ਦੀ ਸੈਰ- ਇਹ ਵਜ਼ਨ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਰੋਜ਼ਾਨਾ ਘੱਟੋ-ਘੱਟ 2 ਤੋਂ 3 ਕਿਲੋਮੀਟਰ ਸੈਰ ਕਰਨ ਨਾਲ ਬੇਹੱਦ ਅਸਰ ਦਿਖੇਗਾ। ਇੱਕ ਗੱਲ ਧਿਆਨ ’ਚ ਰੱਖੋ ਕਿ ਜੌਗਿੰਗ ਕਰਦੇ ਸਮੇਂ ਸਰੀਰ ਨੂੰ ਕੱਸ ਕੇ ਭੱਜੋ, ਇਸ ਨਾਲ ਜਲਦੀ ਅਸਰ ਮਿਲੇਗਾ।

4

ਗਰਮ ਪਾਣੀ ਤੇ ਸ਼ਹਿਦ- ਸਵੇਰੇ ਸਵੇਰੇ ਉੱਠ ਕੇ ਗਿਲਾਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਖਾਲੀ ਪੇਟ ਪੀਣ ਨਾਲ ਵਜ਼ਨ ਤੇਜ਼ੀ ਨਾਲ ਘਟਦਾ ਹੈ।

5

ਪਾਣੀ- ਜ਼ਿਆਦਾ ਪਾਣੀ ਪੀ ਕੇ ਆਸਾਨੀ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ। ਖੋਜ ਤੋਂ ਸਾਬਤ ਹੋਇਆ ਹੈ ਕਿ ਹਰ ਘੰਟੇ ਅੱਧਾ ਲੀਟਰ ਪਾਣੀ ਪੀਣ ਨਾਲ 25 ਤੋਂ 30 ਫੀਸਦੀ ਕੈਲੋਰੀ ਘਟਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪਾਣੀ ਬੈਲੀ ਫੈਟ ਵੀ ਘਟ ਕਰਦਾ ਹੈ।

6

ਗ੍ਰੀਨ ਟੀ- ਵਧਦੇ ਵਜ਼ਨ ਨੂੰ ਘੱਟ ਕਰਨ ਲਈ ਗ੍ਰੀਨ ਟੀ ਬੇਹੱਦ ਕਾਰਗਰ ਹੈ। ਇਸ ਨਾਲ ਸਰੀਰ ਦੀ ਮੈਟਾਬਾਲੀਜ਼ਮ ਸਪੀਡ ਵਧਦੀ ਹੈ। ਰੋਜ਼ਾਨਾ ਖਾਧੇ ਜਾਣ ਵਾਲੇ ਖਾਣੇ ਦੀ ਕੈਲੋਰੀ ਤੇਜ਼ੀ ਨਾਲ ਇਸਤੇਮਾਲ ਹੋਣ ਲੱਗਦੀ ਹੈ ਤੇ ਸਰੀਰ ਵਿੱਚ ਵਾਧੂ ਚਰਬੀ ਜਮ੍ਹਾ ਨਹੀਂ ਹੋ ਪਾਉਂਦੀ।

7

ਟਮਾਟਰ- ਇਸ ਵਿੱਚ ਵਿਟਾਮਿਨ ਸੀ, ਬੀਟਾਕੈਰੋਟੀਨ, ਲਾਈਕੋਪੀਨ, ਵਿਟਾਮਿਨ ਏ ਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦੇ ਤੱਤ ਖ਼ੂਨ ਵਿੱਚ ਲਿਪਿਡ ਘਟਾਉਂਦੇ ਹਨ। ਇਸ ਨੂੰ ਖਾਣ ਨਾਲ ਵੀ ਬੈਲੀ ਫੈਟ ਘਟਾਇਆ ਜਾ ਸਕਦਾ ਹੈ।

8

ਬਦਾਮ- ਬਦਾਮ ਵਿੱਚ ਮੌਜੂਦ ਤੱਤ ਵਜ਼ਨ ਘਟਾਉਣ ਵਿੱਚ ਕਾਫੀ ਮਦਦ ਕਰਦੇ ਹਨ। ਇਹ ਦਿਲ ਦੀਆਂ ਬਿਮਾਰੀਆਂ ਦੂਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਇਸ ਦੇ ਹਾਈ ਫਾਈਬਰ ਸਰੀਰ ਨੂੰ ਲੰਮੇ ਸਮੇਂ ਤਕ ਭੁੱਖ ਦਾ ਅਹਿਸਾਸ ਨਹੀਂ ਹੋਣ ਦਿੰਦੇ। ਭੁੱਖ ਲੱਗਣ ’ਤੇ ਰੋਸਟਿਡ ਬਦਾਮ ਖਾਣਾ ਫਾਇਦੇਮੰਦ ਹੁੰਦਾ ਹੈ।

9

ਜੇ ਮੋਟਾਪੇ ਨੂੰ ਸ਼ੁਰੂਆਤੀ ਪੱਧਰ ’ਤੇ ਹੀ ਰੋਕ ਲਿਆ ਜਾਏ ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਨਹੀਂ ਤਾਂ ਬਾਅਦ ਵਿੱਚ ਇਸ ਨਾਲ ਸਰੀਰਕ, ਮਾਨਸਿਕ ਤੇ ਸਮਾਜਿਕ ਦਿੱਕਤਾਂ ਪੇਸ਼ ਆ ਸਕਦੀਆਂ ਹਨ। ਅੱਜ ਤੁਹਾਨੂੰ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਦੇਸੀ ਤਰੀਕਿਆਂ ਬਾਰੇ ਦੱਸਾਂਗੇ।

10

ਅੱਜਕੱਲ੍ਹ ਲੋਕਾਂ ਲਈ ਮੋਟਾਪਾ ਆਮ ਗੱਲ ਬਣ ਗਿਆ ਹੈ। ਸਮੇਂ ਦੇ ਨਾਲ ਹੌਲ਼ੀ-ਹੌਲ਼ੀ ਇਸ ਦੀ ਵਜ੍ਹਾ ਨਾਲ ਸ਼ੂਗਰ, ਕੋਲੈਸਟ੍ਰੋਲ, ਹਾਰਮੋਨ ਅਸੰਤੁਲਨ, ਜੋੜਾਂ ’ਚ ਦਰਦ, ਬਾਂਝਪਣ, ਦਿਲ ਦਾ ਦੌਰਾ, ਅਸਥਮਾ ਤੇ ਤਣਾਓ ਵਰਗੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਦੀ ਵਜ੍ਹਾ ਨਾਲ ਬੰਦੇ ਦੇ ਆਤਮ ਵਿਸ਼ਵਾਸ ਵਿੱਚ ਵੀ ਕਮੀ ਆ ਜਾਂਦੀ ਹੈ।

  • ਹੋਮ
  • ਸਿਹਤ
  • ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਸੌਖੇ ਤੇ ਦੇਸੀ ਤਰੀਕੇ, ਜਲਦ ਦਿਖੇਗਾ ਅਸਰ
About us | Advertisement| Privacy policy
© Copyright@2026.ABP Network Private Limited. All rights reserved.