ਦਿਲ ਦੇ ਮਰੀਜ਼ਾਂ ਨੂੰ ਵੱਡਾ ਰਾਹਤ, ਹੁਣ ਸਿਰਫ 7000 'ਚ ਸਟੈਂਟ
ਨਵੀਂ ਦਿੱਲੀ: ਦਿਲ ਦੇ ਮਰੀਜ਼ਾਂ ਲਈ ਸਰਕਾਰ ਨੇ ਵੱਡੀ ਰਾਹਤ ਦੀ ਖ਼ਬਰ ਹੈ। ਹਾਰਟ ਮਰੀਜ਼ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੇ ਕ੍ਰੋਨਰੀ ਸਟੈਂਟ ਦੀ ਕੀਮਤ ਸਰਕਾਰ ਨੇ 85 ਫ਼ੀਸਦੀ ਘਟਾ ਦਿੱਤੀ ਹੈ। ਹੁਣ ਸਾਰੀਆਂ ਵਰਾਇਟੀ ਦੇ ਸਟੈਂਟ ਕਰੀਬ 7000 ਤੋਂ 31 ਹਜ਼ਾਰ ਰੁਪਏ ਵਿੱਚ ਮਿਲੇਗਾ। ਫ਼ਿਲਹਾਲ ਇਸ ਦੀ ਕੀਮਤ 45 ਹਜ਼ਾਰ ਤੋਂ 1.25 ਲੱਖ ਰੁਪਏ ਤੱਕ ਸੀ।
ਨਵੀਂ ਕੀਮਤ ਵਿੱਚ ਵੈਟ ਸਮੇਤ ਤਮਾਮ ਦੂਸਰੇ ਟੈਕਸ ਸ਼ਾਮਲ ਹਨ। ਕਈ ਕੀਮਤਾਂ ਫ਼ੌਰਨ ਲਾਗੂ ਕਰਨ ਨੂੰ ਕਿਹਾ ਗਿਆ ਹੈ। ਨੈਸ਼ਨਲ ਫਾਰਮਸਊਟਿਕਲ ਪ੍ਰਾਈਸਿੰਗ ਅਥਾਰਿਟੀ (ਐਨ.ਪੀ.ਪੀ.ਏ.) ਨੇ ਵੀ ਇੱਕ ਨੋਟੀਫ਼ਿਕੇਸ਼ਨ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਅਥਾਰਿਟੀ ਮੁਤਾਬਕ ਹਸਪਤਾਲ ਸਟੈਂਟ ਉੱਤੇ 654 ਫ਼ੀਸਦੀ ਮਾਰਜਨ ਲੈ ਮੋਟੀ ਕਰਦੇ ਹਨ।
Heart Stents
ਮਾਰਕੀਟ ਸਿਸਟਮ ਵਿੱਚ ਸਹੀ ਜਾਣਕਾਰੀ ਨਾ ਹੋਣ ਕਾਰਨ ਮਰੀਜ਼ ਉੱਤੇ ਆਰਥਿਕ ਬੋਝ ਵਧ ਜਾਂਦਾ ਹੈ। ਜਨਤਾ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਹੱਦ ਜ਼ਰੂਰੀ ਹੈ ਕਿ ਕ੍ਰੋਨਰੀ ਸਟੈਂਟ ਦੀ ਕੀਮਤ ਫਿਕਸ ਕੀਤੀ ਜਾਵੇ। ਸਰਕਾਰ ਨੇ ਕਿਹਾ ਹੈ ਕਿ ਇਸ ਫ਼ੈਸਲੇ ਨਾਲ ਇੱਕ ਸਟੈਂਟ ਦੀ ਕੀਮਤ 80 ਤੋਂ 90 ਹਜ਼ਾਰ ਤੱਕ ਘੱਟ ਹੋਵੇਗੀ। ਨਾਲ ਹੀ ਦੇਸ਼ ਦੇ ਲੱਖਾਂ ਮਰੀਜ਼ਾਂ ਨੂੰ ਸਾਲਾਨਾ 4,450 ਕਰੋੜ ਦਾ ਫ਼ਾਇਦਾ ਮਿਲੇਗਾ।
ਅਥਾਰਿਟੀ ਦੇ ਨੋਟੀਫ਼ਿਕੇਸ਼ਨ ਮੁਤਾਬਕ ਹੁਣ ਬੇਅਰ ਮੈਟਲ ਸਟੈਂਟ (ਬੀ.ਐਸ.ਐਸ.) ਦੀ ਕੀਮਤ 7,260 ਤੇ ਡਰੱਗ ਐਲੂਟਿੰਗ ਸਟੈਂਟ (ਡੀ.ਐਸ.ਐਸ.) ਲਈ 31,080 ਤੱਕ ਫਿਕਸ ਹੋਵੇਗੀ।