ਮਸੂੜ੍ਹਿਆਂ ਤੋਂ ਖ਼ੂਨ ਆਉਣ ਦਾ ਦੇਸੀ ਇਲਾਜ਼
ਮਸੂੜ੍ਹਿਆਂ ਤੋਂ ਖ਼ੂਨ ਆ ਰਿਹਾ? ਇਸ ਨੂੰ ਰੋਕਣ ਲਈ ਨੁਸਖ਼ੇ ਬਾਰੇ ਦੱਸ ਰੇਹ ਹਨ ਹਰਬਲ ਮਾਹਰ ਡਾ. ਦੀਪਕ ਆਚਾਰੀਆ। ਅਨਾਰ ਛਿੱਲਣ ਦੇ ਬਾਅਦ ਛਿਲਕਿਆਂ ਨੂੰ ਸੁੱਟੋ ਨਾ ਬਲਕਿ ਇੰਨਾ ਨੂੰ ਬਾਰੀਕ ਕੱਟ ਕੇ ਮਿਕਸਰ ਵਿੱਚ ਥੇੜਾ ਪਾਣੀ ਪਾਕੇ ਪੀਸ ਲੈਣਾ ਚਾਹੀਦਾ ਹੈ।
ਸਟ੍ਰੇਪਟੋਕੋਕਸ ਮਿਟਿਸ ਅਤੇ ਸਟ੍ਰੇਪਟੋਕੋਕਸ ਸੰਗਮ ਨਾਮ ਦੇ ਬੈਕਟੀਰੀਆ ਦੀ ਵਜ੍ਹਾ ਨਾਲ ਹੀ ਜਿੰਜਿਬਾਸਟਿਸ ਅਤੇ ਕਈ ਦੂਜੇ ਮੁੱਖ ਰੋਗ ਹੁੰਦੇ ਹਨ ਤੇ ਇਨ੍ਹਾਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਅਨਾਰ ਦੇ ਛਿਲਕੇ ਬੇਹੱਦ ਅਸਰਦਾਰ ਹੁੰਦੇ ਹਨ।
ਬਾਅਦ ਵਿੱਚ ਇਸ ਦੇ ਮੂੰਹ ਵਿੱਚ ਪਾਕੇ ਕੁੱਝ ਦੇਰ ਕੁਰਲੀ ਕਰੋ ਅਤੇ ਥੁੱਕ ਦਿਓ। ਦਿਨ ਵਿੱਚ ਦੋ ਤਿੰਨ ਬਾਰ ਅਜਿਹਾ ਕਰਨ ਨਾਲ ਮਸੂੜ੍ਹਿਆਂ ਅਤੇ ਦੰਦਾਂ ਤੇ ਕਿਸੇ ਤਰ੍ਹਾਂ ਦਾ ਕੋਈ ਸੂਖਮ ਜੀਵੀ ਲਾਗ ਹੋਵੇ ਤਾਂ ਕਾਫ਼ੀ ਹੱਦ ਤੱਕ ਆਰਾਮ ਮਿਲ ਜਾਂਦਾ ਹੈ। ਜਿਨ੍ਹਾਂ ਨੂੰ ਮਸੂੜ੍ਹਿਆਂ ਤੋਂ ਖ਼ੂਨ ਨਿਕਲਣ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਇਹ ਫ਼ਾਰਮੂਲਾ ਬੇਹੱਦ ਫ਼ਾਇਦਾ ਕਰੇਗਾ।
ਸੈਂਕੜਿਆਂ ਸਾਲਾਂ ਤੋ ਅਜ਼ਮਾਏ ਜਾਣ ਵਾਲੇ ਇਸ ਆਦਿ-ਵਾਸੀ ਫ਼ਾਰਮੂਲੇ ਦੇ ਅਸਲ ਨੂੰ ਵਿਗਿਆਨੀ ਪਰਖਣ ਤੋਂ ਸਿੱਧ ਕੀਤਾ ਜਾ ਚੁੱਕਾ ਹੈ।