✕
  • ਹੋਮ

ਮੋਟਾਪਾ ਘਟਾਉਣ ਦੇ ਅਸਰਦਾਰ ਦਸ ਕੁਦਰਤੀ ਤਰੀਕੇ...ਜਾਣੋ

ਏਬੀਪੀ ਸਾਂਝਾ   |  14 Oct 2017 11:22 AM (IST)
1

ਕ੍ਰੇਨਬੇਰੀ ਦੇ ਜੂਸ 'ਚ ਕੁਦਰਤੀ ਤੱਤ ਹੁੰਦੇ ਹਨ, ਜੋ ਸਾਡੇ ਸਰੀਰ 'ਚ ਜਮਾ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।

2

ਜੇਕਰ ਤੁਹਾਨੂੰ ਚਾਵਲ ਖਾਣੇ ਵਧੇਰੇ ਪਸੰਦ ਹਨ ਤਾਂ ਆਪਣੇ ਖਾਣੇ 'ਚ ਬਰਾਊਨ ਰਾਈਸ ਸ਼ਾਮਿਲ ਕਰੋ। ਇਸਦੇ ਇਲਾਵਾ ਬਰਾਊਨ ਬ੍ਰੈੱਡ, ਓਟਸ ਆਦਿ ਵੀ ਆਪਣੇ ਭੋਜਨ 'ਚ ਸ਼ਾਮਿਲ ਕਰੋ।

3

ਲਾਈਫ ਸਟਾਈਲ ਨੇ ਲੋਕਾਂ ਦੇ ਰਹਿਣ-ਸਹਿਣ ਦੀਆਂ ਆਦਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜੇਕਰ ਅਸੀਂ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਭ ਕੁੱਝ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਲੋਕ ਘਰ ਦੇ ਖਾਣੇ ਦੀ ਬਜਾਏ ਬਾਹਰ ਦਾ ਖਾਣਾ ਜ਼ਿਆਦਾ ਸੁਆਦ ਲਗਾ ਕੇ ਖਾਂਦੇ ਹਨ। ਤੇਜ ਮਸਾਲੇ ਵਾਲੇ ਬਾਹਰਲੇ ਜੰਕ ਫੂਡ ਉਨ੍ਹਾਂ ਨੂੰ ਬਹੁਤ ਪਸੰਦ ਆਉਂਦੇ ਹਨ, ਪਰ ਇਸ ਤਰ੍ਹਾਂ ਦਾ ਖਾਣਾ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ।

4

ਸਰੀਰ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਤੁਸੀਂ ਖੂਬ ਪਾਣੀ ਪੀਓ। ਰੋਜਾਨਾ ਪਾਣੀ ਪੀਣ ਨਾਲ ਤੁਹਾਡਾ ਮੈਟਾਬਾਲਿਜ਼ਮ ਵੱਧ ਜਾਂਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

5

ਮੋਟਾਪੇ ਦਾ ਖਾਸ ਕਾਰਨ ਇਹ ਚੀਜ਼ਾਂ ਨੂੰ ਹੀ ਮੰਨਿਆ ਜਾਂਦਾ ਹੈ ਅਤੇ ਮੋਟਾਪਾ ਹੀ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਜਿੰਨੀ ਜਲਦੀ ਇਹ ਵੱਧਦਾ ਹੈ, ਪਰ ਉਨੀਂ ਜਲਦੀ ਇਹ ਘੱਟ ਨਹੀਂ ਹੁੰਦਾ। ਇਸ ਲਈ ਇੱਕ ਵਾਰ ਮੋਟਾਪਾ ਵੱਧ ਜਾਵੇ ਤਾਂ ਇਸ ਨੂੰ ਕੰਟਰੋਲ ਕਰਨਾ ਉਨ੍ਹਾਂ ਹੀ ਮੁਸ਼ਕਿਲ ਦਾ ਕੰਮ ਹੈ ਨਾਲ ਹੀ ਪੇਟ ਦੀ ਚਰਬੀ ਪੂਰੀ ਫਿਗਰ ਨੂੰ ਖਰਾਬ ਕਰਕੇ ਰੱਖ ਦਿੰਦੀ ਹੈ, ਜੇਕਰ ਤੁਸੀਂ ਵੀ ਪੇਟ ਦੀ ਚਰਬੀ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਨੁਸਖਿਆਂ ਨੂੰ ਰੋਜ਼ਾਨਾ ਆਪਣੀ ਰੂਟੀਨ 'ਚ ਸ਼ਾਮਿਲ ਕਰੋ।

6

ਸਵੇਰੇ ਸ਼ਾਮ ਇੱਕ ਕੌਲੀ ਫਲ ਅਤੇ ਸਬਜ਼ੀਆਂ ਖਾਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਸਿੱਧ ਹੋਵੇਗਾ। ਇਸ ਨਾਲ ਤੁਹਾਡਾ ਪੇਟ ਤਾਂ ਭਰਿਆ ਹੀ ਰਹੇਗਾ ਨਾਲ ਹੀ ਤੁਹਾਨੂੰ ਪੋਸ਼ਕ ਤੱਤ, ਖਣਿਜ ਮਿਲਣਗੇ 'ਤੇ ਚਰਬੀ ਵੀ ਘੱਟ ਹੋਵੇਗੀ।

7

ਮਾਸਾਹਾਰੀ ਭੋਜਨ ਤੋਂ ਦੂਰ ਰਹੋ ਕਿਉਂਕਿ ਇਸ 'ਚ ਚਰਬੀ ਬਹੁਤ ਮਾਤਰਾ ਵਿਚ ਹੁੰਦੀ ਹੈ। ਜਿਸ ਕਾਰਨ ਇਹ ਚਰਬੀ ਤੁਹਾਡੇ ਸਰੀਰ 'ਚ ਇਕੱਠੇ ਹੋਣ ਨਾਲ ਤੁਹਾਡੀ ਸਿਹਤ ਸੰਬੰਧੀ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ। ਜੇਕਰ ਤੁਸੀਂ ਸੱਚ ਵਿਚ ਹੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਸਭ ਨੂੰ ਛੱਡਣਾ ਪਵੇਗਾ।

8

ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਆਪਣੇ ਆਪ ਨੂੰ ਮਿਠਾਈਆਂ ਤੋਂ ਦੂਰ ਰੱਖੋ। ਮਿੱਠੇ ਪਦਾਰਥ ਅਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਛੱਡੋ। ਕਿਉਂਕਿ ਇਹ ਪਦਾਰਥ ਤੁਹਾਡੇ ਸਰੀਰ 'ਚ ਚਰਬੀ ਨੂੰ ਜਮਾਂ ਕਰਦੇ ਹਨ। ਇਹ ਚਰਬੀ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਜਿਵੇਂ ਪੇਟ ਅਤੇ ਪੱਟਾਂ ਤੇ ਜਮਾਂ ਹੋ ਜਾਂਦੀ ਹੈ।

9

ਸਵੇਰ ਦੇ ਸਮੇਂ 'ਚ ਦੋ ਤਿੰਨ ਕੱਚੇ ਲਸਣ ਦੀਆਂ ਕਲੀਆਂ ਖਾਓ ਅਤੇ ਉਪਰ ਨਿੰਬੂ ਦਾ ਪਾਣੀ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਹ ਸਰੀਰ ਦਾ ਦੁੱਗਣਾ ਭਾਰ ਘੱਟ ਕਰੇਗਾ। ਇਸ ਦੇ ਨਾਲ ਹੀ ਤੁਹਾਡੇ ਸਰੀਰ 'ਚ ਖੂਨ ਪ੍ਰਵਾਹ ਸਹੀ ਤਰੀਕੇ ਨਾਲ ਕੰਮ ਕਰੇਗਾ।

10

ਖਾਣਾ ਬਣਾਉਣ 'ਚ ਦਾਲਚੀਨੀ, ਅਦਰਕ, ਅਤੇ ਕਾਲੀ ਮਿਰਚ ਵਰਗੇ ਮਸਾਲਿਆਂ ਦੀ ਵਰਤੋ ਜ਼ਰੂਰ ਕਰੋ। ਇਨ੍ਹਾਂ ਮਸਾਲਿਆਂ 'ਚ ਫਾਇਦੇਮੰਦ ਤੱਤ ਹੁੰਦੇ ਹਨ। ਇਸ ਨਾਲ ਤੁਹਾਡੀ ਇਨਸੁਲਿਨ ਦੀ ਸਮਰੱਥਾ ਵੱਧਦੀ ਹੈ ਅਤੇ ਨਾਲ ਹੀ ਖੂਨ 'ਚ ਸ਼ੂਗਰ ਦੀ ਮਾਤਰਾ ਘੱਟ ਜਾਂਦੀ ਹੈ।

11

ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਤੁਸੀਂ ਨਿੰਬੂ ਪਾਣੀ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ। ਕੋਸੇ ਪਾਣੀ 'ਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਲੂਣ ਮਿਲਾ ਕੇ ਰੋਜ ਸਵੇਰੇ ਇਸ ਦੀ ਵਰਤੋਂ ਕਰਨ ਨਾਲ ਮੈਟਾਬਾਲਿਜ਼ਮ ਸਹੀ ਰਹਿੰਦਾ ਹੈ ਅਤੇ ਭਾਰ ਨੂੰ ਵੀ ਘੱਟ ਕਰਦਾ ਹੈ

12

ਬਾਦਾਮ 'ਚ ਵਿਟਾਮਿਨ ਈ ਅਤੇ ਪ੍ਰੋਟੀਨ ਦੇ ਇਲਾਵਾ ਫਾਈਬਰ ਕਾਫੀ ਵਧੇਰੇ ਮਾਤਰਾ 'ਚ ਹੁੰਦਾ ਹੈ। ਜਿਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਹਾਲਾਂਕਿ, ਇਸ 'ਚ ਕੈਲੋਰੀ ਥੋੜੀ ਵਧੇਰੇ ਮਾਤਰਾ 'ਚ ਹੁੰਦੀ ਹੈ, ਪਰ ਉਹ ਪੇਟ ਦੀ ਚਰਬੀ ਨੂੰ ਨਹੀਂ ਵੱਧਣ ਦਿੰਦੀ।

  • ਹੋਮ
  • ਸਿਹਤ
  • ਮੋਟਾਪਾ ਘਟਾਉਣ ਦੇ ਅਸਰਦਾਰ ਦਸ ਕੁਦਰਤੀ ਤਰੀਕੇ...ਜਾਣੋ
About us | Advertisement| Privacy policy
© Copyright@2025.ABP Network Private Limited. All rights reserved.