ਅੰਡੇ ਬਾਰੇ ਬਹੁਤ ਭਰਮ-ਭੁਲੇਖੇ, ਖਬਰ ਪੜ੍ਹ ਕੇ ਹੋ ਜਾਣਗੇ ਸਭ ਦੂਰ
ਮਿਥਕ: ਸਫੇਦ ਅੰਡੇ ਦੀ ਬਜਾਏ ਬ੍ਰਾਊਨ ਅੰਡੇ ਜ਼ਿਆਦਾ ਫਾਇਦੇਮੰਦ ਹਨ। ਤੱਥ: ਅੰਡੇ ਕਈ ਰੰਗਾਂ 'ਚ ਆਉਂਦੇ ਹਨ। ਅਲੱਗ-ਅਲੱਗ ਅੰਡਿਆਂ ਦਾ ਰੰਗ ਮੁਰਗੀਆਂ ਨੂੰ ਉਤਪਾਦ ਕਰਨ ਵਾਲੇ ਪਿਗਮੈਂਟ ਤੋਂ ਆਉਂਦਾ ਹੈ। ਇਸ ਲਈ ਸਫੇਦ ਜਾਂ ਬ੍ਰਾਊਨ ਦੋਵੇਂ ਹੀ ਅੰਡੇ ਸਿਹਤ ਲਈ ਲਾਭਦਾਇਕ ਹਨ।
ਮਿਥਕ: ਅੰਡੇ ਦੇ ਬਾਅਦ ਤੁਹਾਨੂੰ ਦੁੱਧ ਪੀਣਾ ਨਹੀਂ ਚਾਹੀਦਾ। ਤੱਥ: ਆਯੂਰਵੈਦ ਅਨੁਸਾਰ ਅੰਡੇ ਦੇ ਨਾਲ ਦੁੱਧ ਪੀਣ ਨਾਲ ਬਦਹਜ਼ਮੀ, ਸੋਜ ਤੇ ਗੈਸ ਬਣਦੀ ਹੈ।
ਮਿਥਕ: ਅੰਡੇ ਨੂੰ ਧੋਣ ਨਾਲ ਸਾਲਮੋਨੇਲਾ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਤੱਥ: ਸਾਲਮੋਨੋਲਾ ਜੀਵਾਣੂ ਅੰਡੇ ਦੇ ਅੰਦਰ ਮੌਜੂਦ ਹੁੰਦੇ ਹਨ, ਇਹ ਅੰਡੇ ਦੀ ਸਤਾ 'ਤੇ ਮੌਜੂਦ ਨਹੀਂ ਹੁੰਦੇ।
ਮਿਥਕ: ਦਿਨ 'ਚ ਬਹੁਤ ਸਾਰੇ ਅੰਡਿਆਂ ਦਾ ਸੇਵਨ ਸਿਹਤ ਲਈ ਖਰਾਬ ਹੁੰਦਾ ਹੈ। ਤੱਥ: ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਤੀ ਦਿਨ ਤਿੰਨ ਪੂਰੇ ਅੰਡੇ ਸਿਹਤਮੰਦ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਅੰਡੇ ਬਾਰੇ ਪ੍ਰਚਲਿਤ ਮਿੱਥ: ਅੰਡੇ ਬਾਰੇ ਮਿੱਥ ਆਮ ਪ੍ਰਚਲਿਤ ਹੈ, ਉਹ ਇਹ ਕਿ ਅੰਡੇ ਖਾਣ ਨਾਲ ਕੋਲੈਸਟ੍ਰੌਲ ਵਧਦਾ ਹੈ, ਹਾਂ ਸੱਚ ਹੈ ਕਿ ਅੰਡੇ ਦੀ ਜਰਦੀ ਦਿਲ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਅੰਡੇ ਦੇ ਸਫੇਦ ਹਿੱਸੇ ਨੂੰ ਖਾਧਾ ਜਾ ਸਕਦਾ ਹੈ। ਦਿਨ 'ਚ ਦੋ ਅੰਡੇ ਹੀ ਖਾਣੇ ਚਾਹੀਦੇ ਹਨ।
ਅੰਡੇ 'ਚ ਪਾਏ ਜਾਣ ਵਾਲੇ ਤੱਤ: ਅੰਡੇ 'ਚ ਉਹ ਗੁਣਵੱਤਾ ਵਾਲੇ ਪ੍ਰੋਟੀਨ, ਸਲੇਨੀਅਮ, ਵਿਟਾਮਿਨ ਡੀ, ਬੀ 6, ਬੀ 12 ਤੇ ਮਿਨਰਲਜ਼ ਜਿਹੇ ਜਿੰਕ, ਆਇਰਨ ਦੇ ਕਾਪਰ ਪਾਇਆ ਜਾਂਦਾ ਹੈ, ਜੋ ਅੰਡੇ ਨੂੰ ਸਭ ਤੋਂ ਵੱਧ ਨਿਊਟ੍ਰੀਸ਼ਨ ਖਾਣਾ ਬਣਾਉਂਦੇ ਹਨ। ਦੁਨੀਆ ਭਰ 'ਚ ਨਿਊਟਰੀਸ਼ਨਿਸਟ ਤੇ ਸਿਹਤ ਮਾਹਿਰ ਮੰਨਦੇ ਹਨ ਕਿ ਅੰਡਾ ਸਿਹਤ ਲਈ ਲਾਭਦਾਇਕ ਹੈ।
ਇਸ 'ਤੇ ਹੋਈ ਖੋਜ ਅਨੁਸਾਰ : ਖੋਜ ਮੁਤਾਬਕ, ਰੋਜ਼ ਅੰਡੇ ਖਾਣ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਜਾਂ ਦਿਲ ਦੀਆਂ ਸਮੱਸਿਆਵਾਂ ਨੂੰ ਖ਼ਤਰਾ ਹੋਣ ਤੋਂ ਬਚ ਸਕਦੇ ਹਾਂ। ਅੰਡੇ 'ਚ ਸੈਚੂਰੇਟਿਡ ਫੈਟ ਘੱਟ ਹੁੰਦਾ ਹੈ ਤੇ ਇਸ 'ਚ ਕੋਈ ਟ੍ਰਾਂਸ ਫੈਟ ਨਹੀਂ ਹੁੰਦਾ।
ਚੰਡੀਗੜ੍ਹ: ਅੱਜ ਵਿਸ਼ਵ ਅੰਡਾ ਦਿਵਸ ਹੈ। ਦੁਨੀਆ ਭਰ 'ਚ ਇਹ ਦਿਵਸ ਮਨਾਇਆ ਜਾਂਦਾ ਹੈ। ਆਈਈਸੀ ਵਿਆਨਾ 1996 ਸੰਮੇਲਨ 'ਚ ਹਰ ਸਾਲ ਅਕਤੂਬਰ ਦੇ ਦੂਜੇ ਹਫ਼ਤੇ 'ਵਰਲਡ ਐੱਗ ਡੇਅ' ਦਾ ਜਸ਼ਨ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਇਹ ਦਿਨ ਅੰਡੇ ਨਾਲ ਹੋਣ ਵਾਲੇ ਸਿਹਤ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਲਈ ਸਮਰਪਿਤ ਹੈ। ਅੰਡੇ ਨੂੰ ਨਾ ਸਿਰਫ਼ ਬਣਾਉਣਾ ਅਸਾਨ ਹੈ ਬਲਕਿ ਇਹ ਸਿਹਤ ਨੂੰ ਚੁਸਤ-ਦਰੁਸਤ ਰੱਖਣ 'ਚ ਸਹਇਤਾ ਕਰਦਾ ਹੈ।