ਅਚਾਨਕ ਵਜ਼ਨ ਘਟਣ ਲੱਗੇ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਗੰਭੀਰ ਅਲਾਮਤ
ਜੇ ਤੁਹਾਡਾ ਵੀ ਵਜ਼ਨ ਘਟ ਰਿਹਾ ਹੈ ਤਾਂ ਤੁਰੰਤ ਡਾਕਟਰ ਕੋਲੋਂ ਮੁਆਇਨਾ ਕਰਵਾਓ।
ਖੋਜ ਵਿੱਚ ਪਤਾ ਲੱਗਾ ਕਿ ਆਮ ਤੌਰ ’ਤੇ ਫੇਫੜੇ, ਢਿੱਡ, ਅੰਤੜੀਆਂ ਤੇ ਗ੍ਰਾਸਨਲੀ ਵਿੱਚ ਹੋਣ ਵਾਲੇ ਕੈਂਸਰ ਦੇ ਕੇਸ ਵਿੱਚ ਮਰੀਜ਼ ਦਾ ਵਜ਼ਨ ਘਟਣ ਲੱਗਦਾ ਹੈ।
ਜੇ ਬਿਨ੍ਹਾਂ ਕਿਸੇ ਕਾਰਨ ਤੁਹਾਡਾ ਵਜ਼ਨ ਘਟਣ ਲੱਗੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ।
ਅਮਰੀਕੀ ਕੈਂਸਰ ਸੁਸਾਇਟੀ ਮੁਤਾਬਕ ਕੈਂਸਰ ਨਾਲ ਪੀੜਤ ਮਰੀਜ਼ਾਂ ਦਾ ਇੱਕ ਸਮੇਂ ਵਿੱਚ ਵਜ਼ਨ ਘਟਣ ਲੱਗਦਾ ਹੈ।
ਜੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਤੁਹਾਡਾ ਵਜ਼ਨ ਘਟ ਰਿਹਾ ਹੈ ਤਾਂ ਇਹ ਆਮ ਗੱਲ ਹੈ। ਜੇ ਬਿਨ੍ਹਾਂ ਕਿਸੇ ਕਾਰਨ ਤੁਹਾਡਾ ਵਜ਼ਨ ਘਟੇ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।
ਅੱਜ ਤੁਹਾਨੂੰ ਅਜਿਹੇ ਲੱਛਣਾਂ ਬਾਰੇ ਦੱਸਾਂਗੇ ਜੋ ਦਿੱਸਣ ’ਤੇ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਅੱਜ ਦੇ ਸਮੇਂ ਵਿੱਚ ਕੈਂਸਰ ਹੋਣਾ ਆਮ ਗੱਲ ਹੋ ਗਈ ਹੈ। ਕੈਂਸਰ ਹੋਣ ਦੌਰਾਨ ਸਮੇਂ-ਸਮੇਂ ’ਤੇ ਉਸ ਦੇ ਲੱਛਣ ਦਿਖਾਈ ਦਿੰਦੇ ਹਨ ਪਰ ਲੋਕ ਆਮ ਤੌਰ ’ਤੇ ਉਸ ਨੂੰ ਅਣਦੇਖਿਆ ਕਰ ਦਿੰਦੇ ਹਨ।
ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।