ਜੇ Valentine Day 2019 ਮੌਕੇ ਕਰੋਗੇ ਗਰਭ ਧਾਰਨ ਤਾਂ ਹੋਣਗੇ ਇਹ ਫਾਇਦੇ
ਖੋਜ ਦੇ ਨਤੀਜਿਆਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਇਸ ਸਮੇਂ ਜੋੜਿਆਂ ਦੀ ਪ੍ਰਜਨਨ ਸਮਰੱਥਾ ਯਾਨੀ ਕਿ ਫਰਟੀਲਿਟੀ ਸਿਖਰਾਂ 'ਤੇ ਹੁੰਦੀ ਹੈ। ਇਸ ਲਈ ਗਰਭ ਧਾਰਨ ਕਰਨ ਨੂੰ ਇਸ ਸਮੇਂ ਨੂੰ ਸਹੀ ਦੱਸਿਆ ਗਿਆ ਹੈ।
ਇਸ ਸਮੇਂ ਗਰਭ ਧਾਰਨ ਕਰਨ ਤੇ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਲੈਣ ਨਾਲ ਨਾ ਸਿਰਫ ਔਰਤਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਬਲਕਿ ਗਰਭ ਵਿੱਚ ਪਲ ਰਹੇ ਬੱਚੇ ਦੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੀ ਨਹੀਂ ਰਹਿੰਦਾ।
ਖੋਜ ਵਿੱਚ ਕਾਰਨ ਦੱਸਦਿਆਂ ਕਿਹਾ ਗਿਆ ਹੈ ਕਿ ਜੋ ਔਰਤਾਂ ਗਰਮੀਆਂ ਜਾਂ ਠੰਢ ਦੇ ਜਾਣ ਸਮੇਂ ਗਰਭ ਧਾਰਨ ਕਰਦੀਆਂ ਹਨ ਤੇ ਸਿਆਲਾਂ ਵਿੱਚ ਉਨ੍ਹਾਂ ਦਾ ਜਣੇਪਾ ਹੁੰਦਾ ਹੈ ਤਾਂ ਉਨ੍ਹਾਂ ਵਿੱਚ ਵਿਟਾਮਿਟ ਡੀ ਦੀ ਕਮੀ ਨਹੀਂ ਹੁੰਦੀ।
ਬ੍ਰਿਟੇਨ ਵਿੱਚ ਕੀਤੀ ਇਸ ਖੋਜ 'ਚ ਇੱਕ ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੈਲੇਨਟਾਈਨ ਡੇਅ ਰੋਮਾਂਸ ਤੇ ਪਿਆਰ ਦਾ ਦਿਨ ਹੈ। ਇਸ ਦਿਨ ਜੋੜੇ ਆਪਣੀ ਜ਼ਿੰਦਗੀ ਦੇ ਤਣਾਅ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਨ। ਅਜਿਹੇ ਹਾਲਾਤ ਸੌਖਿਆਂ ਹੀ ਕੰਸੀਵ ਕਰਨ ਵਿੱਚ ਸਹਾਈ ਹੁੰਦੇ ਹਨ। ਮਾਹਰਾਂ ਮੁਤਾਬਕ ਤਣਾਅ ਗਰਭ ਧਾਰਨ ਕਰਨ ਵਿੱਚ ਰੁਕਾਵਟ ਹੁੰਦਾ ਹੈ।
ਖੋਜ ਵਿੱਚ ਪਾਇਆ ਗਿਆ ਹੈ ਕਿ ਜੋ ਔਰਤਾਂ ਅੱਜ ਦੇ ਦਿਨ ਗਰਭ ਧਾਰਨ ਕਰਦਿਆਂ ਹਨ, ਉਨ੍ਹਾਂ ਦੇ ਬੱਚਿਆਂ ਨੂੰ ਭਵਿੱਖ ਵਿੱਚ ਮਲਟੀਪਲ ਸਿਰੋਸਿਸ ਜਿਹੀਆਂ ਮਾਨਸਿਕ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
ਖੋਜ ਵਿੱਚ ਕਿਹਾ ਗਿਆ ਹੈ ਕਿ ਮਾਂ ਬਣਨ ਦੀ ਖ਼ਾਹਸ਼ ਰੱਖਣ ਵਾਲੇ ਲੋਕਾਂ ਲਈ ਅੱਜ ਦਾ ਦਿਨ ਸਭ ਤੋਂ ਚੰਗਾ ਹੈ।
ਅੱਜ ਦਾ ਦਿਨ ਗਰਭ ਧਾਰਨ ਕਰਨ ਦੀਆਂ ਇਛੁੱਕ ਔਰਤਾਂ ਲਈ ਬਿਹਤਰ ਹੈ। ਇਹ ਦਾਅਵਾ ਖੋਜ ਵਿੱਚ ਕੀਤਾ ਗਿਆ ਹੈ।
ਅੱਜ ਵੈਲੇਨਟਾਈਨ ਹਫ਼ਤੇ ਦਾ ਆਖ਼ਰੀ ਦਿਨ ਯਾਨੀ ਵੈਲੇਨਟਾਈਨ ਡੇਅ ਹੈ। ਨੌਜਵਾਨ ਅੱਜ ਦੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅੱਜ ਪਿਆਰ ਦਾ ਇਜ਼ਹਾਰ ਕਰਨ, ਸਾਥੀ ਜਾਂ ਸਾਥਣ ਨੂੰ ਵਿਆਹ ਲਈ ਪ੍ਰਪੋਜ਼ ਕਰਨ ਦਾ ਸਭ ਤੋਂ ਬਿਹਤਰ ਦਿਨ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੋਰ ਵੈਲੇਨਟਾਈਨ ਦਿਹਾੜੇ ਦੇ ਕੁਝ ਹੋਰ ਵੀ ਫਾਇਦੇ ਹਨ।