ਗਰਭ ਨਿਰੋਧਕ ਗੋਲ਼ੀਆਂ ਖਾਣ ਨਾਲ ਔਰਤਾਂ 'ਤੇ ਹੁੰਦੇ ਇਹ ਸਾਈਡ ਇਫੈਕਟ
ਖੋਜ ਦਾ ਨਤੀਜਾ ਇਹ ਕੱਢਿਆ ਗਿਆ ਹੈ ਕਿ ਬੇਸ਼ੱਕ ਔਰਤਾਂ ਇਨ੍ਹਾਂ ਗਰਭ ਨਿਰੋਧਕ ਗੋਲ਼ੀਆਂ ਦਾ ਸੇਵਨ ਕਰ ਰਹੀਆ ਹਨ, ਪਰ ਇਸ ਦੇ ਚੱਲਦਿਆਂ ਉਹ ਨਾ ਸਿਰਫ਼ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਅਸਮਰੱਥ ਹੋਣਗੀਆਂ ਬਲਕਿ ਉਸ ਨੂੰ ਭਾਵਨਾਤਮਕ ਤੇ ਸਰੀਰਕ ਤੌਰ 'ਤੇ ਵੀ ਸੰਤੁਸ਼ਟ ਕਰਨ ਤੋਂ ਸਮਰੱਥ ਹੋਣਗੀਆਂ।
ਖੋਜਕਾਰ ਐਲੇਗ਼ਜ਼ੈਂਡਰ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ 100 ਮਿਲੀਅਨ ਔਰਤਾਂ ਗਰਭ ਨਿਰੋਧਕ ਗੋਲ਼ੀਆਂ ਖਾਂਦੀਆਂ ਹਨ, ਪਰ ਉਨ੍ਹਾਂ ਨੂੰ ਇਸ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਸ਼ਾਇਦ ਹੀ ਪਤਾ ਹੈ।
ਹਾਲਾਂਕਿ, ਖੋਜਕਾਰ ਇਹ ਨਹੀਂ ਪਤਾ ਲਾ ਪਾਏ ਕਿ ਅਜਿਹਾ ਕਿਉਂ ਹੁੰਦਾ ਹੈ, ਪਰ ਇਹ ਜ਼ਰੂਰ ਪਤਾ ਲੱਗਾ ਹੈ ਕਿ ਇਨ੍ਹਾਂ ਗਰਭ ਨਿਰੋਧਕ ਗੋਲ਼ੀਆਂ ਕਾਰਨ ਸੈਕਸ ਹਾਰਮੋਨ ਐਸਟ੍ਰੋਜਨ ਤੇ ਪ੍ਰੋਜੇਸਟੇਰੌਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਪਿਲਜ਼ ਨੂੰ ਖਾਣ ਕਾਰਨ ਔਰਤਾਂ ਦੇ ਦਿਮਾਗ ਵਿੱਚ ਭਾਵਨਾਤਮਕ ਤਬਦੀਲੀਆਂ ਹੁੰਦੀਆਂ ਹਨ। ਇੱਥੋਂ ਤਕ ਕਿ ਔਰਤਾਂ ਦੂਜੇ ਲੋਕਾਂ ਦੇ ਭਾਵ, ਉਨ੍ਹਾਂ ਦੀਆਂ ਭਾਵਨਾਵਾਂ ਤੇ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਸਮਝਣ 'ਚ ਦਿੱਕਤ ਮਹਿਸੂਸ ਕਰਦੀਆਂ ਹਨ।
ਜਰਮਨੀ ਦੇ ਖੋਜਕਾਰਾਂ ਨੇ ਅਧਿਐਨ ਦੌਰਾਨ ਪਾਇਆ ਹੈ ਕਿ ਗਰਭ ਨਿਰੋਧਕ ਗੋਲ਼ੀਆਂ ਖਾਣ ਵਾਲੀਆਂ ਔਰਤਾਂ ਵਿੱਚ ਫੈਸਲਾ ਲੈਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੇ ਰਿਸ਼ਤੇ 'ਤੇ ਨਕਾਰਾਤਮਕ ਅਸਰ ਹੁੰਦਾ ਹੈ।
ਅਣਚਾਹੇ ਗਰਭ ਤੋਂ ਬਚਣ ਲਈ ਮਰਦ ਜਾਂ ਤਾਂ ਕੰਡੋਮ ਦੀ ਵਰਤੋਂ ਕਰਦੇ ਹਨ ਜਾਂ ਫਿਰ ਔਰਤਾਂ ਗਰਭ ਨਿਰੋਧਕ ਗੋਲ਼ੀਆਂ ਖਾਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗਰਭ ਨਿਰੋਧਕ ਗੋਲੀਆਂ ਖਾਣ ਦੇ ਕਈ ਮਾੜੇ ਅਸਰ ਵੀ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਖੋਜ ਬਾਰੇ ਦੱਸਣ ਜਾ ਰਹੇ ਹਾਂ, ਜੋ ਗਰਭ ਨਿਰੋਧਕ ਗੋਲ਼ੀਆਂ ਦੇ ਹੈਰਾਨੀਜਨਕ ਪ੍ਰਭਾਵਾਂ ਬਾਰੇ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ।