ਹੈਂਗਓਵਰ ਤੋਂ ਬਚਣ ਲਈ ਅਪਨਾਉਂਦੇ ਹੋ ਇਹ ਤਰੀਕੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਹ ਦਾਅਦਾ ਰਿਸਰਚ ਦਾ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।
Download ABP Live App and Watch All Latest Videos
View In Appਰਿਸਰਚ ‘ਚ ਇਹ ਵੀ ਪਾਇਆ ਗਿਆ ਕਿ ਜ਼ਿਆਦ ਡ੍ਰਿੰਕ ਕਰਨ ਨਾਲ ਡਿਹਾਈਡ੍ਰੈਸ਼ਨ, ਪਿਆਸ ਜ਼ਿਆਦ ਲੱਗਣਾ, ਭੁੱਖ ਘੱਟ ਜਾਣਾ, ਚੱਕਰ ਆਉਣਾ ਜਿਹੇ ਲੱਛਣ ਜ਼ਿਆਦਾ ਹੁੰਦੇ ਹਨ। ਇੰਨਾ ਹੀ ਨਹੀਂ ਬੱਲਡ ਸ਼ੂਗਰ ਲੇਵਲ ਵੀ ਘੱਟ ਜਾਂਦਾ ਹੈ। ਨਾਲ ਹੀ ਪਾਚਣ ਪ੍ਰਕੀਰਿਆ ਅਤੇ ਨੀਂਦ ਖ਼ਰਾਬ ਹੋ ਜਾਂਦੀ ਹੈ।
ਕੈਂਬ੍ਰਿਜ ਯੂਨੀਵਰਸੀਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਬੀਅਰ ਤੇ ਵਾਈਨ ਤੋਂ ਪਹਿਲਾਂ ਜਾਂ ਬਾਅਦ ਕੀ ਪੀਂਦੇ ਹੋ। ਜ਼ਿਆਦਾ ਪੀਣ ਨਾਲ ਹੀ ਹੈਂਗਓਵਰ ਹੁੰਦਾ ਹੈ।
ਖੋਜੀ ਡਾ. ਕਾਈ ਹੈਂਸਲ ਦਾ ਕਹਿਣਾ ਹੈ ਕਿ ਹੈਂਗਓਵਰ ਤੋਂ ਬਾਅਦ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੀ ਉਮੀਦ ਤੋਂ ਜ਼ਿਆਦਾ ਉਲਟੀਆਂ ਲੱਗੀਆਂ ਪਰ ਲੋਕਾਂ ਨੇ ਐਲਕੋਹਲ ਨੂੰ ਖੂਬ ਇੰਜੂਆਏ ਕੀਤਾ।
ਰੇਟਿੰਗ ਦੌਰਾਨ ਪ੍ਰਤੀਭਾਗੀਆਂ ਦੇ ਥੱਕਣ, ਸਿਰ ਦਰਦ, ਚੱਕਰ ਆਉਣ, ਜੀਅ ਖ਼ਰਾਬ ਹੋਣ, ਟਿੱਢ ਦਰਦ, ਹਾਰਟ ਰੇਟ ਵਧਣ, ਭੁੱਖ ਘੱਟ ਲੱਗਣ ਤੇ ਪਿਆਸ ਲੱਗਣ ‘ਤੇ ਫੋਕਸ ਕੀਤਾ ਗਿਆ।
ਅਗਲੇ ਦਿਨ ਦੋਵਾਂ ਗਰੁੱਪ ਦੇ ਲੋਕਾਂ ਨੂੰ ਹੈਂਗਓਵਰ ਸਬੰਧੀ ਸਵਾਲ ਕੀਤੇ ਗਏ ਤੇ ਹੈਂਗਓਵਰ ਦੇ ਸਕੇਲ ਦੇ ਹਿਸਾਬ ਨਾਲ ਰੇਟਿੰਗ ਦਿੱਤੀ ਗਈ।
ਫੇਰ ਦੋਵਾਂ ਗਰੁੱਪ ਦੇ ਲੋਕਾਂ ਨੂੰ ਮੈਗਾਫੋਨ ਦੇ ਕੇ ਗਾਉਣ ਤੇ ਨੱਚਣ ਲਈ ਕਿਹਾ ਗਿਆ ਤੇ ਇੱਕ ਵਜੇ ਸੌਣ ਲਈ ਭੇਜ ਦਿੱਤਾ ਗਿਆ।
ਇਸ ‘ਚ ਇੱਕ ਗਰੁੱਪ ਨੂੰ ਵਾਈਨ ਤੋਂ ਪਹਿਲਾਂ ਬੀਅਰ ਦਿੱਤੀ ਗਈ ਤੇ ਦੂਜੇ ਗਰੁੱਪ ਨੂੰ ਬੀਅਰ ਤੋਂ ਪਹਿਲਾਂ ਵਾਈਨ।
ਖੋਜੀਆਂ ਨੇ ਇਸ ਰਿਸਰਚ ‘ਚ ਦੋ ਗਰੁੱਪਾਂ ‘ਚ 90 ਲੋਕਾਂ ਨੂੰ ਸ਼ਾਮਲ ਕੀਤਾ ਜਿਸ ‘ਚ ਦੋ ਦਿਨ ਤਕ ਵੱਖ-ਵੱਖ ਤਰ੍ਹਾਂ ਨਾਲ ਪ੍ਰਤੀਭਾਗੀਆਂ ਨੂੰ ਐਲਕੋਹਲ ਦਿੱਤੀ ਗਈ।
ਲੋਕ ਸੋਚਦੇ ਹਨ ਕਿ ਵਾਈਨ ਪੀਣ ਤੋਂ ਪਹਿਲਾਂ ਬੀਅਰ ਪੀਣ ਨਾਲ ਹੈਂਗਓਵਰ ਨਹੀਂ ਹੁੰਦਾ ਪਰ ਖੋਜੀਆਂ ਦਾ ਕਹਿਣਾ ਹੈ ਕਿ ਹੈਂਗਓਵਰ ਕਿਸੇ ਵੀ ਡ੍ਰਿੰਕ ਨਾਲ ਹੋ ਸਕਦਾ ਹੈ।
- - - - - - - - - Advertisement - - - - - - - - -