✕
  • ਹੋਮ

ਬੱਚਿਆਂ ਲਈ ਇਸਤੇਮਾਲ ਕਰਦੇ ਹੋ ਜੌਨਸਨ ਬੇਬੀ ਸ਼ੈਂਪੂ ਤਾਂ ਪਹਿਲਾਂ ਪੜ੍ਹੋ ਇਹ ਖ਼ਬਰ

ਏਬੀਪੀ ਸਾਂਝਾ   |  04 Apr 2019 03:14 PM (IST)
1

ਫਾਰਮਲਡੇਹਾਈਡ ਦੇ ਇਸਤੇਮਾਲ ਨੂੰ ਯੂਰਪੀ ਯੂਨੀਅਨ ਨੇ ਬੈਨ ਕੀਤਾ ਹੋਇਆ ਹੈ ਕਿਉਂਕਿ ਇਹ ਖ਼ਤਰਨਾਕ ਹੈ।

2

ਫਿਲਹਾਲ ਜੌਨਸਨ ਐਂਡ ਜੌਨਸਨ ਸ਼ੈਂਪੂ ਨੂੰ ਅੱਗੇ ਜਾਂਚ ਲਈ ਭੇਜ ਦਿੱਤਾ ਗਿਆ ਹੈ।

3

ਜੌਨਸਨ ਐਂਡ ਜੌਨਸਨ ਬੇਬੀ ਪਾਉਡਰ ਦੀ ਵੀ ਕੁਝ ਮਹੀਨੇ ਪਹਿਲਾਂ ਅਜਿਹੀ ਹੀ ਜਾਂਚ ਹੋਈ ਸੀ ਜਿਸ ‘ਚ ਐਸਬੇਸਟੌਸ ਕੈਮੀਕਲ ਹੈ ਜਾਂ ਨਹੀ ਪਰ ਜਾਂਚ ‘ਚ ਐਸਬੇਸਟੌਸ ਕੈਮੀਕਲ ਨਹੀਂ ਪਾਇਆ ਗਿਆ।

4

ਜੌਨਸਨ ਐਂਡ ਜੌਨਸਨ ਦਾ ਕਹਿਣਾ ਹੈ ਕਿ ਸਾਡੇ ਕਿਸੇ ਵੀ ਪ੍ਰੋਡਕਟ ‘ਚ ਹਾਨੀਕਾਰਕ ਕੈਮੀਕਲ ਦਾ ਇਸਤੇਮਾਲ ਨਹੀਂ ਹੁੰਦਾ।

5

ਰਾਜਾ ਰਾਮ ਨੇ ਕਿਹਾ ਕਿ ਸ਼ੈਂਪੂ ‘ਚ ਕੈਮੀਕਲ ਕਿੰਨੀ ਮਾਤਰਾ ‘ਚ ਹੈ ਇਹ ਕਹਿਣਾ ਮੁਸ਼ਕਲ ਹੈ ਪਰ ਜਾਂਚ ਸਾਫ਼ ਹੋ ਗਿਆ ਹੈ ਕਿ ਪ੍ਰੋਡਕਟ ‘ਚ ਕੈਮੀਕਲ ਹੈ।

6

ਉਧਰ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਪ੍ਰੋਡਕਟਸ ‘ਚ ਅਜਿਹਾ ਕੋਈ ਕੈਮੀਕਲ ਨਹੀਂ ਪਰ ਸ਼ੈਂਪੂ ਦੀ ਜਾਂਚ ਤੋਂ ਬਾਅਦ ਕੰਪਨੀ ਨੂੰ ਚੁਣੌਤੀ ਦਿੱਤੀ ਗਈ ਹੈ।

7

ਰਾਜਸਥਾਨ ਦੇ ਡਰੱਗ ਕੰਟ੍ਰੋਲਰ ਰਾਜਾ ਸ਼ਾਰਮਾ ਦਾ ਕਹਿਣਾ ਹੈ ਕਿ ਜੌਨਸਨ ਐਂਡ ਜੌਨਸਨ ਸ਼ੈਂਪੂ ਦੀ 24 ਬੋਤਲਾਂ ਦੀ ਜਾਂਚ ‘ਚ ਫਾਰਮਲਡੇਹਾਈਡ ਕੈਮੀਕਲ ਜਿਸ ਨੂੰ ਕਾਰਸੀਨੋਜੇਨ ਵੀ ਕਿਹਾ ਜਾਂਦਾ ਹੈ, ਮਿਲਿਆ।

8

ਰਾਜਸਥਾਨ ‘ਚ ਹੋਈ ਜੌਨਸਨ ਐਂਡ ਜੌਨਸਨ ਸ਼ੈਂਪੂ ਦੀ ਰੈਂਡਮ ਸੈਂਪਲ ਜਾਂਚ ‘ਚ ਕਾਰਸੀਨੋਜੇਨ ਪਾਇਆ ਗਿਆ ਹੈ।

9

ਖ਼ਬਰਾਂ ਮੁਤਾਬਕ, ਜੌਨਸਨ ਐਂਡ ਜੌਨਸਨ ਬੇਬੀ ਸ਼ੈਂਪੂ ‘ਚ ਮਿਲਾਏ ਜਾਣ ਵਾਲੇ ਕੈਮੀਕਲਸ ‘ਚ ਕੈਂਸਰ ਕਾਰਕ ਤੱਤ ਹੁੰਦੇ ਹਨ।

10

ਜੌਨਸਨ ਐਂਡ ਜੌਨਸਨ ਕੰਪਨੀ ਅਕਸਰ ਹੀ ਆਪਣੇ ਬੇਬੀ ਪ੍ਰੋਡਕਟਸ ਕਰਕੇ ਵਿਵਾਦਾਂ ‘ਚ ਰਹਿੰਦੀ ਹੈ। ਇੱਕ ਵਾਰ ਫੇਰ ਤੋਂ ਇਸ ਕੰਪਨੀ ਦੇ ਪ੍ਰੋਡਕਟ ‘ਤੇ ਸਵਾਲੀਆ ਨਿਸ਼ਾਨ ਚੁੱਕੇ ਹਨ।

  • ਹੋਮ
  • ਸਿਹਤ
  • ਬੱਚਿਆਂ ਲਈ ਇਸਤੇਮਾਲ ਕਰਦੇ ਹੋ ਜੌਨਸਨ ਬੇਬੀ ਸ਼ੈਂਪੂ ਤਾਂ ਪਹਿਲਾਂ ਪੜ੍ਹੋ ਇਹ ਖ਼ਬਰ
About us | Advertisement| Privacy policy
© Copyright@2026.ABP Network Private Limited. All rights reserved.