ਛਾਤੀ ਦੇ ਕੈਂਸਰ ਤੋਂ ਬਚਣ ਲਈ ਘਰੇਲੂ ਨੁਸਖੇ

ਅਨਾਰ- ਇਸ ਵਿੱਚ ਯੂਰੋਲਿਥਿਨ ਬੀ ਦੀ ਮੌਜੂਦਗੀ ਕਰਕੇ ਇਹ ਬ੍ਰੈਸਟ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਹਲਦੀ- ਇਸ ਵਿੱਚ ਮੌਜੂਦ ਕਰਿਊਮਿਨ ਨਾਂ ਦਾ ਯੋਗਿਕ ਹੁੰਦਾ ਹੈ ਜਿਸ ਵਿੱਚ ਐਂਟੀ ਆਕਸੀਡੈਂਟ ਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ 'ਤੇ ਹਮਲਾ ਕਰਨ ਵਿੱਚ ਮਦਦ ਕਰਦੇ ਹਨ।
ਫਲੈਕਸਸੀਡਜ਼- ਇਹ ਓਮੇਗਾ-3 ਫੈਟੀ ਐਸਿਡ ਤੇ ਲਿਗਨੈਂਸ ਨਾਲ ਭਰਪੂਰ ਹੁੰਦੇ ਹਨ ਜੋ ਮਹਿਲਾ ਨੂੰ ਬ੍ਰੈਸਟ ਕੈਂਸਰ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ।
ਪਾਲਕ- ਇਸ ਵਿੱਚ ਲਿਊਟਿਨ ਨਾਂ ਦਾ ਐਂਟੀ ਆਕਸੀਡੈਂਟ ਸਰੀਰ ਨੂੰ ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਇਸ ਦੇ ਇਲਾਵਾ ਇਸ ਵਿੱਚ ਕੈਰੋਟੇਨਾਈਡ ਤੇ ਜ਼ੈਕਸੈਨਥਿਨ ਮੌਜ਼ੂਦ ਹਨ ਜੋ ਸਰੀਰ ਵਿੱਚੋਂ ਮੁਕਤ ਕਣਾਂ ਨੂੰ ਹਟਾਉਂਦੇ ਹਨ।
ਲਸਣ- ਇਸ ਵਿੱਚ ਫਲੇਵੋਨ ਤੇ ਫਲੇਵੋਨੋਲਜ਼ ਨਾਂ ਦਾ ਸਲਫਰ ਯੋਗਿਕ ਹੋਣ ਕਰਕੇ ਇਹ ਕੈਂਸਰ ਕੋਸ਼ਿਕਾਵਾਂ ਨੂੰ ਖ਼ਤਮ ਕਰ ਸਕਦਾ ਹੈ।
ਸੈਲਮਨ ਫਿਸ਼ ਓਮੇਗਾ- ਇਨ੍ਹਾਂ ਵਿੱਚ 3 ਫੈਟੀ ਐਸਿਡ ਹੋਣ ਕਰਕੇ ਇਹ ਇਮਿਊਨਿਟੀ ਵਧਾਉਣ ਤੇ ਕੈਂਸਰ ਕੋਸ਼ਿਕਾਵਾਂ ਦੇ ਹੋਰ ਵਾਧੇ ਨੂੰ ਹੌਲੀ ਕਰਨ ਵਿੱਚ ਮਦਦ ਕਰਦਾ ਹੈ।
ਬੇਸ਼ੱਕ ਬ੍ਰੈਸਟ ਕੈਂਸਰ ਲਈ ਇਲਾਜ ਹੈ ਪਰ ਇਸ ਦਾ ਮੁਕਾਬਲਾ ਕਰਨ ਲਈ ਸੰਤੁਲਿਤ ਆਹਾਰ ਬੇਹੱਦ ਮਦਦ ਕਰ ਸਕਦਾ ਹੈ।
ਮਹਿਲਾਵਾਂ ਨੂੰ ਸਭ ਤੋਂ ਵੱਧ ਖ਼ਤਰਾ ਛਾਤੀ ਦੇ ਕੈਂਸਰ ਤੋਂ ਹੁੰਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕੋਸ਼ਿਕਾਵਾਂ ਅਸਾਧਾਰਨ ਤਰੀਕੇ ਨਾਲ ਵਧਣ ਲੱਗਦੀਆਂ ਹਨ। ਅੱਗੇ ਜਾ ਕੇ ਇਨ੍ਹਾਂ ਕੋਸ਼ਿਕਾਵਾਂ ਤੋਂ ਗੰਢ ਬਣ ਜਾਂਦੀ ਹੈ। ਜੇ ਕਿਸੇ ਮਹਿਲਾ ਨੂੰ ਬ੍ਰੈਸਟ ਕੈਂਸਰ ਹੈ ਤਾਂ ਸ਼ੁਰੂਆਤੀ ਦਿਨਾਂ 'ਚ ਉਸ ਦੇ ਕੋਈ ਲੱਛਣ ਦਿਖਾਈ ਨਹੀਂ ਦੇਣਗੇ ਪਰ ਮਗਰੋਂ ਛਾਤੀ ਵਿੱਚ ਇੱਕ ਗੰਢ, ਨਿੱਪਲ ਦੇ ਆਕਾਰ ਵਿੱਚ ਬਦਲਾਅ ਜਾਂ ਬ੍ਰੈਸਟ ਦੇ ਆਸਪਾਸ ਲਾਲੀ ਛਾ ਜਾਂਦੀ ਹੈ।
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।