ਛੇਤੀ ਪਤਲੇ ਹੋਣਾ ਤਾਂ ਵਜ਼ਨ ਘਟਾਉਣ ਦੌਰਾਨ ਕਦੀ ਨਾ ਕਰੋ ਇਹ ਗ਼ਲਤੀ
ਕਈ ਲੋਕ ਜਾਂ ਤਾਂ ਡਾਈਟਿੰਗ ਕਰਨ ਲੱਗਦੇ ਹਨ ਜਾਂ ਭੁੱਖ ਲੱਗਣ ਬਾਅਦ ਰੱਜ ਕੇ ਖਾਂਦੇ ਹਨ। ਜੇ ਵਜ਼ਨ ਘੱਟ ਕਰਨਾ ਹੈ ਤਾਂ ਭੁੱਖੇ ਨਾ ਰਹੋ। ਥੋੜਾ-ਥੋੜਾ ਖਾਂਦੇ ਹਰੋ।
ਵਜ਼ਨ ਘਟਾਉਣ ਲਈ ਖ਼ੁਦ ਨੂੰ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ, ਇਸ ਲਈ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ।
ਜੇ ਤੁਹਾਡੀ ਡਾਈਟ ਵਿੱਚ ਫੋਕਟ (ਫਾਈਬਰ) ਘੱਟ ਹੈ ਤਾਂ ਵੀ ਵਜ਼ਨ ਘਟਾਉਣ ਵਿੱਚ ਦਿੱਕਤ ਆਏਗੀ।
ਵਜ਼ਨ ਘੱਟ ਕਰਨ ਲਈ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਲਓ। ਇਸ ਦੀ ਸਹੀ ਮਾਤਰਾ ਵਜ਼ਨ ਘਟਾਉਣ ’ਚ ਮਦਦ ਕਰਦੀ ਹੈ।
ਕਈ ਲੋਕ ਸਿਰਫ ਡਾਈਟ ਲੈ ਲੈਂਦੇ ਹਨ ਤੇ ਐਕਸਰਸਾਈਜ਼ ਨਹੀਂ ਕਰਦੇ ਤੇ ਕਈ ਐਕਸਰਸਾਈਜ਼ ਤਾਂ ਪੂਰੀ ਕਰਦੇ ਹਨ ਪਰ ਡਾਈਟ ਨਹੀਂ ਲੈਂਦੇ ਜਿਸ ਕਰਕੇ ਉਨ੍ਹਾਂ ਦਾ ਵਜ਼ਨ ਨਹੀਂ ਘਟਦਾ।
ਵਜ਼ਨ ਘਟਾਉਣ ਲਈ ਸੰਤੁਲਿਤ ਭੋਜਨ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਨਿਯਮਿਤ ਕਸਰਤ ਵੀ ਓਨੀ ਹੀ ਲੋੜੀਂਦੀ ਹੈ।
ਕਈ ਲੋਕ ਵਜ਼ਨ ਘੱਟ ਕਰਨ ਲਈ ਸ਼ੂਗਰੀ ਤੇ ਸਾਫਟ ਡ੍ਰਿੰਕ ਪੀਣਾ ਬੰਦ ਕਰ ਦਿੰਦੇ ਹਨ ਤੇ ਪੈਕਡ ਜੂਸ ਪੀਣ ਲੱਗ ਪੈਂਦੇ ਹਨ। ਪੈਕਡ ਜੂਸ ਵਿੱਚ ਵੀ ਵੱਧ ਸ਼ੂਗਰ ਹੁੰਦੀ ਹੈ ਜੋ ਵਜ਼ਨ ਵਧਾਉਣ ਲਈ ਕਾਫੀ ਹੁੰਦੀ ਹੈ।
ਵਜ਼ਨ ਹੌਲੀ-ਹੌਲੀ ਘਟਦਾ ਹੈ। ਰੋਜ਼ਾਨਾ ਵਜ਼ਨ ਚੈੱਕ ਕਰਨ ਨਾਲ ਕੁਝ ਨਹੀਂ ਹੋਏਗਾ ਬਲਕਿ ਤਣਾਓ ਵਧੇਗਾ। ਇਹ ਕੰਮ ਨਾ ਕਰੋ ਕਿਉਂਕਿ ਵਜ਼ਨ ਘੱਟ ਨਾ ਹੋਣ ਪਿੱਛੇ ਇਹ ਸਭ ਤੋਂ ਵੱਡਾ ਕਾਰਨ ਹੁੰਦਾ ਹੈ।
ਵਜ਼ਨ ਘਟਾਉਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਇਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅੱਜ ਤੁਹਾਨੂੰ ਦੱਸਾਂਗੇ ਕਿ ਵਜ਼ਨ ਘਟਾਉਣ ਦੇ ਦੌਰਾਨ ਕੀ ਕੁਝ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਹੜੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ।
ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।