✕
  • ਹੋਮ

ਵਿਰਾਟ ਦੀ ਮੋਦੀ ਨੂੰ ਚੁਣੌਤੀ ਮਗਰੋਂ ਦੇਸ਼ ਨੂੰ ਚੜ੍ਹਿਆ 'ਫਿੱਟਨੈਸ ਬੁਖਾਰ'

ਏਬੀਪੀ ਸਾਂਝਾ   |  24 May 2018 04:44 PM (IST)
1

ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਦਿੱਤਾ ਫਿਟਨੈੱਸ ਚੈਲੇਂਜ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਸਿਆਸਤਦਾਨਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਤੇ ਖਿਡਾਰੀ ਵੀ ‘ਹਮ ਫਿੱਟ ਤੋ ਇੰਡੀਆ ਫਿੱਟ’ ਦੀ ਚੁਣੌਤੀ ਸਵੀਕਾਰ ਰਹੇ ਹਨ।

2

ਇਹ ਫਿੱਟਨੈੱਟ ਚੈਲੇਂਜ ਤੇਜ਼ੀ ਨਾਲ ਟਵਿੱਟਰ ’ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸਿਤਾਰਿਆਂ ਨਾਲ ਆਮ ਲੋਕ ਵੀ ਹਿੱਸਾ ਲੈ ਰਹੇ ਹਨ। (ਤਸਵੀਰਾਂ: ਸੋਸ਼ਲ ਮੀਡੀਆ)

3

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ, ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਵੀ ਇਸ ਚੈਲੇਂਜ ਨੂੰ ਕਬੂਲ ਕਰਨ ਵਾਲਿਆਂ ’ਚ ਸ਼ਾਮਲ ਹਨ।

4

ਇਸ ਚੈਲੇਂਜ ਨੂੰ ਮਿਤਾਲੀ ਰਾਜ, ਬਬਿਤਾ ਤੇ ਸਾਈਮਾ ਨਹਿਵਾਲ ਨੇ ਵੀ ਸਵੀਕਾਰਿਆ ਹੈ।

5

ਇਸ ਚੈਲੇਂਜ ਨੂੰ ਸਵੀਕਾਰ ਕਰਦਿਆਂ ਵਿਰਾਟ ਆਪਣਾ ਵੀਡੀਓ ਸ਼ੇਅਰ ਕਰ ਚੁੱਕਾ ਹੈ। ਉਸ ਦੀ ਪਤਨੀ ਤੇ ਬਾਲੀਵੁੱਡ ਸਟਾਰ ਅਨੁਸ਼ਕਾ ਸ਼ਰਮਾ ਨੇ ਵੀ ਆਪਣਾ ਵੀਡੀਓ ਪੋਸਟ ਕੀਤਾ ਹੈ।

6

ਇਸ ਦੇ ਬਾਅਦ ਹੀ ਪ੍ਰਧਾਨ ਮੰਤਰੀ ਨੇ ਵਿਰਾਟ ਨੂੰ ਜਵਾਬ ਦਿੰਦਿਆਂ ਲਿਖਿਆ ਕਿ ਚੁਣੌਤੀ ਸਵੀਕਾਰ ਹੈ ਤੇ ਉਹ ਜਲਦੀ ਹੀ ਆਪਣਾ ਵੀਡੀਓ ਸ਼ੇਅਰ ਕਰਨਗੇ।

7

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਰਕਾਰ ਦੇ ਮੰਤਰੀ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਟਵੀਟ ਕੀਤਾ ਹੈ। ਵਿਰਾਟ ਕੋਹਲੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ‘ਫਿੱਟ ਇੰਡੀਆ’ ਦੀ ਚੁਣੌਤੀ ਸਵੀਕਾਰ ਕਰਨ।

  • ਹੋਮ
  • ਸਿਹਤ
  • ਵਿਰਾਟ ਦੀ ਮੋਦੀ ਨੂੰ ਚੁਣੌਤੀ ਮਗਰੋਂ ਦੇਸ਼ ਨੂੰ ਚੜ੍ਹਿਆ 'ਫਿੱਟਨੈਸ ਬੁਖਾਰ'
About us | Advertisement| Privacy policy
© Copyright@2026.ABP Network Private Limited. All rights reserved.