ਜਾਣੋ ਨਿਪਾਹ ਵਾਇਰਸ ਦੇ ਲੱਛਣ ਤੇ ਇਸ ਤੋਂ ਬਚਣ ਦੇ ਉਪਾਅ
ਉਪਰੋਕਤ ਸੁਝਾਅ ਖੋਜ ਦੇ ਦਾਅਵੇ ’ਤੇ ਦਿੱਤੇ ਗਏ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੀ ਵੀ ਸੁਝਾਅ ’ਤੇ ਅਮਲ ਜਾਂ ਇਲਾਜ ਸ਼ੁਰੂ ਕਰਮ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਉ।
ਜੇ ਇਹ ਵਾਇਰਸ ਦਿਮਾਗ਼ ਵਿੱਚ ਚਲਾ ਜਾਵੇ ਤਾਂ ਮਰੀਜ਼ ਕੋਮਾ ਵਿੱਚ ਵੀ ਜਾ ਸਕਦਾ ਹੈ। ਇਸ ਬਿਮਾਰੀ ਤੋਂ ਸਾਵਧਾਨੀ ਨਾਲ ਹੀ ਬਚਿਆ ਜਾ ਸਕਦਾ ਹੈ।
ਫਿਲਹਾਲ ਐਨਸੀਡੀਸੀ ਵਿੱਚ ਇਸ ਵਾਇਰਸ ਦੀ ਟੈਸਟਿੰਗ ਚੱਲ ਰਹੀ ਹੈ। ਕੇਰਲ ਵਿੱਚ ਇਸ ਦੇ ਲੱਛਣਾਂ ਦੇ ਆਧਾਰ ’ਤੇ ਇਲਾਜ ਕੀਤਾ ਜਾ ਰਿਹਾ ਹੈ। ਹਾਲ਼ੇ ਤਕ ਇਸ ਬਿਮਾਰੀ ਲਈ ਕੋਈ ਖ਼ਾਸ ਟੀਕਾ ਜਾਂ ਦਵਾਈ ਤਿਆਰ ਨਹੀਂ ਹੋਈ ਹੈ।
ਹਵਾਈ ਅੱਡੇ ’ਤੇ ਖ਼ਾਸ ਸਾਵਧਾਨੀ ਰੱਖੋ। ਕੋਈ ਵੀ ਪ੍ਰਭਾਵਿਤ ਵਿਅਕਤੀ ਦਿਖਦਾ ਹੈ ਤਾਂ ਤੁਰੰਤ ਡਿਊਟੀ ਰੂਮ ਵਿੱਚ ਇਤਲਾਹ ਦਿਓ।
ਇਸ ਵਾਇਰਸ ਦਾ ਪਤਾ 4 ਤੋਂ 18 ਦਿਨਾਂ ਅੰਦਰ ਲੱਗਦਾ ਹੈ। ਅਜਿਹੇ ’ਚ ਬਾਹਰ ਨਿਕਲਣ ਤੋਂ ਬਚੋ।
ਕੇਰਲ ਤੋਂ ਆਉਣ-ਜਾਣ ਵਾਲੇ ਲੋਕਾਂ ਨਾਲ ਮਿਲਣ-ਜੁਲਣ ਤੋਂ ਬਚਿਆ ਜਾਵੇ। ਬੁਖ਼ਾਰ ਹੋਣ ਤੋਂ ਤੁਰੰਤ ਬਾਅਦ ਦਵਾਈ ਲਉ।
ਨਿਪਾਹ ਵਾਇਰਸ ਚਮਗਿੱਦੜ ਦੇ ਥੁੱਕ ਤੋਂ ਫੈਲਦਾ ਹੈ। ਇਸ ਲਈ ਕੱਟੇ ਹੋਏ ਫਲ਼, ਦਰੱਖਤ ਤੋਂ ਡਿੱਗੇ ਹੋਏ ਫਲ਼ ਜਾਂ ਬਿਨਾਂ ਧੋਏ ਖਜੂਰ ਨਾ ਖਾਓ।
ਡਾਕਟਰ ਵੀ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਮਾਸਕ ਦੀ ਵਰਤੋਂ ਕਰਨ ਤੇ ਆਪਣਾ ਖਿਆਲ ਰੱਖਣ।
ਫਿਲਹਾਲ ਕੇਰਲ ਜਾਂ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਜਾਣ ਤੋਂ ਬਚੋ।
ਅੱਧ ਪੱਕਿਆ ਜਾਂ ਕੱਚਾ ਖਾਣ ਤੋਂ ਬਚੋ।
ਕੱਟੇ ਹੋਏ ਜਾਂ ਦਾਗੀ ਫ਼ਲ਼ ਨਾ ਖਰੀਦੋ ਤੇ ਨਾ ਖਾਓ।
ਭੀੜ ਵਾਲੇ ਇਲਾਕੇ ਵਿੱਚ ਜਾਣ ਤੋਂ ਬਚੋ।
ਕੁਝ ਵੀ ਖਾਣ ਤੋਂ ਪਹਿਲਾਂ ਹੱਥ ਧੋ ਲਓ। ਗੰਦਗੀ ਵਾਲਾ ਕੰਮ ਕਰਨ ਤੋਂ ਬਾਅਦ ਤੁਰੰਤ ਹੱਥ ਧੋਵੋ।
ਆਪਣੇ ਆਸ-ਪਾਸ ਦੀ ਸਫਾਈ ’ਤੇ ਧਿਆਨ ਦਿਓ। ਖਾਂਸੀ ਜਾਂ ਛਿੱਕ ਆਉਣ ’ਤੇ ਮੂੰਹ ’ਤੇ ਰੁਮਾਲ ਰੱਖੋ।
ਬੁਖ਼ਾਰ, ਸਿਰਦਰਦ, ਘੱਟ ਜਾਂ ਧੁੰਦਲਾ ਦਿਖਾਈ ਦੇਣਾ, ਸਾਹ ਲੈਣ ਵਿੱਚ ਦਿੱਕਤ ਤੇ ਤੇਜ਼ ਦਿਮਾਗ਼ੀ ਬੁਖਾਰ ਨਿਪਾਹ ਵਾਇਰਸ ਦੇ ਲੱਛਣ ਹਨ। ਅਜਿਹਾ ਹੋਣ ’ਚੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕੇਰਲ ਵਿੱਚ ਨਿਪਾਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੁਖ਼ਾਰ ਦੇ ਮਰੀਜ਼ਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਡਾਕਟਰਾਂ ਨੇ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।
ਕੇਰਲ ਵਿੱਚ ਨਿਪਾਹ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੇਰਲ ਦੇ ਨਾਲ-ਨਾਲ ਕੰਨਿਆਕੁਮਾਰੀ ਤੇ ਨੀਲਗਿਰੀ ਵਿੱਚ ਵੀ ਇਸ ਵਾਇਰਸ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਐਨਸੀਡੀਸੀ ਤੇ ਏਮਜ਼ ਦੀਆਂ ਟੀਮਾਂ ਨੂੰ ਕਾਰਲ ਭੇਜਿਆ ਹੈ।