✕
  • ਹੋਮ

ਵਜ਼ਨ ਕੰਟਰੋਲ ਰੱਖਣ 'ਚ ਮਦਦਗਾਰ ਹੈ ਮਸ਼ਰੂਮ

ਏਬੀਪੀ ਸਾਂਝਾ   |  23 Oct 2017 08:41 AM (IST)
1

ਚੰਡੀਗੜ੍ਹ :ਸਵੇਰ ਦੇ ਨਾਸ਼ਤੇ 'ਚ ਮਸ਼ਰੂਮ ਖਾਣ ਨਾਲ ਤੁਹਾਡਾ ਵਜ਼ਨ ਹਮੇਸ਼ਾ ਸਧਾਰਨ ਬਣਿਆ ਰਹਿੰਦਾ ਹੈ। ਇਸ ਖਾਣੇ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਜਿਸ ਨਾਲ ਤੁਹਾਨੂੰ ਭੁੱਖ ਘੱਟ ਲਗਦੀ ਹੈ ਤੇ ਤੁਸੀਂ ਵਾਧੂ ਕੈਲੋਰੀ ਗ੫ਹਿਣ ਨਹੀਂ ਕਰਦੇ।

2

ਵਿਗਿਆਨਕ ਮੰਨਦੇ ਹਨ ਕਿ ਪ੍ਰੋਟੀਨ ਪੇਟ ਨੂੰ ਤਿ੫ਪਤ ਕਰਨ ਵਾਲ ਸਭ ਤੋਂ ਅਹਿਮ ਪੋਸ਼ਕ ਤੱਤ ਹੈ। ਇਸ ਲਈ ਮਸ਼ਰੂਮ 'ਚ ਪੋ੫ਟੀਨ ਦੀ ਮਾਤਰਾ ਦੀ ਤੁਲਨਾ ਮੀਟ ਨਾਲ ਕੀਤੀ ਗਈ।

3

ਜਿਨ੍ਹਾਂ ਨੇ ਮਸ਼ਰੂਮ ਖਾਧਾ ਸੀ ਉਨ੍ਹਾਂ ਦਾ ਪੇਟ ਮੀਟ ਖਾਣ ਵਾਲਿਆਂ ਦੀ ਤੁਲਨਾ 'ਚ ਜ਼ਿਆਦਾ ਦੇਰ ਤਕ ਭਰਿਆ ਰਿਹਾ ਤੇ ਉਨ੍ਹਾਂ ਨੇ ਵਾਧੂ ਕੈਲੋਰੀ ਦਾ ਸੇਵਨ ਨਹੀਂ ਕੀਤਾ।

4

ਅਮਰੀਕਾ 'ਚ ਮਿਨਿਸੋਟਾ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਨ ਸਲੇਵਿਨ ਦਾ ਕਹਿਣਾ ਹੈ ਕਿ ਨਾਸ਼ਤੇ 'ਚ ਮੀਟ ਦੇ ਬਦਲੇ ਮਸ਼ਰੂਮ ਖਾਧੀ ਜਾ ਸਕਦੀ ਹੈ। ਇਸ ਨਾਲ ਪੋਸ਼ਣ ਮਿਲਣ ਦੇ ਨਾਲ ਪੇਟ ਭਰੇ ਰਹਿਣ ਦਾ ਫਾਇਦਾ ਵੀ ਮਿਲੇਗਾ।

5

ਸ਼ੋਧ 'ਚ ਸ਼ਾਮਿਲ ਕੁਝ ਪ੍ਰਤੀਭਾਗੀਆਂ ਨੂੰ ਦਸ ਦਿਨ ਤਕ ਸਵੇਰ ਦੇ ਨਾਸ਼ਤੇ 'ਚ 226 ਗ੍ਰਾਮ ਮਸ਼ਰੂਮ ਦਿੱਤੀ ਗਈ ਉੱਥੇ ਕੁਝ ਨੂੰ 28 ਗ੍ਰਾਮ ਮੀਟ ਦਾ ਨਾਸ਼ਤਾ ਕਰਵਾਇਆ ਗਿਆ।

  • ਹੋਮ
  • ਸਿਹਤ
  • ਵਜ਼ਨ ਕੰਟਰੋਲ ਰੱਖਣ 'ਚ ਮਦਦਗਾਰ ਹੈ ਮਸ਼ਰੂਮ
About us | Advertisement| Privacy policy
© Copyright@2026.ABP Network Private Limited. All rights reserved.