ਨਹਾਉਣ ਲੱਗੇ ਕਦੇ ਨਾ ਕਰਿਓ ਇਹ ਗਲਤੀ...ਨਹੀਂ ਤਾਂ ਪਛਤਾਓਗੇ
ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਦੇਰ ਪਾਣੀ ਵਿੱਚ ਰਹਿਣ ਨਾਲ ਸਰੀਰ ਵਿੱਚ ਮੌਜੂਦ ਨੈਚੂਰਲ ਆਇਲ ਖਤਮ ਹੋ ਜਾਂਦੇ ਹਨ। ਬੇਸ਼ਕ ਰੋਜ਼ਾਨਾ ਨਹਾਉਣ ਚਾਹੀਦਾ ਹੈ ਪਰ ਨਹਾਉਣ ਵੇਲੇ ਲੋਕ ਅਜਿਹੀਆਂ ਗਲਤੀਆਂ ਕਰ ਜਾਂਦੇ ਹਨ ਕਿ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।
ਬੇਸ਼ੱਕ ਨਹਾਉਣ ਵਾਲਾ ਬਰੁਸ਼ (ਲੂਫਾ) ਤੁਹਾਡੀ ਚਮੜੀ ਲਈ ਚੰਗਾ ਹੋ ਸਕਦਾ ਹੈ, ਪਰ ਬਹੁਤ ਪੁਰਾਣਾ ਲੂਫਾ ਵਰਤਣ ਨਾਲ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਿਨ੍ਹਾਂ ਪੁਰਾਣਾ ਲੂਫਾ ਹੋਵੇਗਾ, ਬੈਕਟੀਰੀਆ ਵੀ ਉਨ੍ਹੇ ਹੀ ਜ਼ਿਆਦਾ ਹੋਣਗੇ। ਇੱਕ ਮਹੀਨੇ ਬਾਅਦ ਲੂਫਾ ਬਦਲ ਲੈਣਾ ਚਾਹੀਦਾ ਹੈ।
ਗਰਮ ਪਾਣੀ ਨਾਲ ਬਹੁਤ ਲੋਕ ਨਹਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਰਾਮ ਮਿਲਦਾ ਹੈ ਪਰ ਗਰਮ ਪਾਣੀ ਨਾਲ ਚਮੜੀ ਦੇ ਨੈਚੂਰਲ ਆਈਲਸ ਖਤਮ ਹੋ ਜਾਂਦੇ ਹਨ। ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਜੇਕਰ ਤੁਸੀਂ ਠੰਢੀਆਂ ਥਾਵਾਂ 'ਤੇ ਰਹਿੰਦੇ ਹੋ ਤਾਂ ਧਿਆਨ ਰੱਖੋ ਕਿ ਨਹਾਉਣ ਵਾਲਾ ਪਾਣੀ ਜ਼ਿਆਦਾ ਗਰਮ ਨਾ ਹੋਵੇ।
ਸ਼ਾਵਰ ਵਿੱਚ ਬੇਸ਼ਕ ਤੁਸੀਂ 30 ਮਿੰਟ ਜਾਂ ਇਸ ਤੋਂ ਜ਼ਿਆਦਾ ਸਮਾਂ ਪਾਣੀ ਵਿੱਚ ਐਨਜੂਆਏ ਕਰਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਸਰੀਰ ਦਾ ਤੇਲ ਨਿਕਲ ਜਾਂਦਾ ਹੈ। ਇਸ ਲਈ 10 ਮਿੰਟ ਤੋਂ ਜ਼ਿਆਦਾ ਪਾਣੀ ਵਿੱਚ ਨਾ ਰਹੋ।
ਕਈ ਵਾਰ ਨਹਾਉਂਦੇ ਸਮੇਂ ਮੂੰਹ ਵਿੱਚ ਸਾਬਨ ਚਲਾ ਜਾਂਦਾ ਹੈ। ਇਸ ਤੋਂ ਬਚਣ ਦੇ ਲਈ ਚੰਗੀ ਤਰ੍ਹਾਂ ਕੁਰਲਾ ਕਰੋ।
ਸਾਬਨ ਦੀ ਖੁਸ਼ਬੂ-ਖੁਸ਼ਬੂਦਾਰ ਸਾਬਨ ਨਾਲ ਚਮੜੀ ਖੁਸ਼ਕ ਹੁੰਦੀ ਹੈ। ਇਸ ਲਈ ਜ਼ਰੂਰੀ ਆਇਲ ਨਾਲ ਭਰੇ ਭਰਪੂਰ ਸਾਬਨ ਦੀ ਵਰਤੋਂ ਚਮੜੀ ਵਈ ਚੰਗੀ ਨਹੀਂ ਹੇ।