ਲਓ ਜੀ ਹੁਣ ਪੌਦਿਆਂ ਤੋਂ ਇਜਾਦ ਕੀਤੀ ਗਈ ਪੋਲੀਓ ਦੀ ਨਵੀਂ ਵੈਕਸੀਨ
ਇਨ੍ਹਾਂ ਨੂੰ ਜੈਵਿਕ ਤੌਰ 'ਤੇ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਵਿਚ ਨਿਊਕਲਿਕ ਐਸਿਡ ਨਾ ਹੋਵੇ। ਇਨ੍ਹਾਂ ਦੀ ਮੌਜੂਦਗੀ ਨਾਲ ਵਾਇਰਸ ਦੀ ਪ੍ਰਕਿਰਤੀ ਤਿਆਰ ਹੋਣ ਲੱਗਦੀ ਹਚੈ। ਲੈਬੋਰਟਰੀ ਵਿਚ ਕੀਤੇ ਗਏ ਪ੍ਰੀਖਣ ਤੋਂ ਇਹ ਜ਼ਾਹਿਰ ਹੋਇਆ ਹੈ ਕਿ ਦਵਾਈ ਉਦਯੋਗ ਦੇ ਸਹਿਯੋਗ ਨਾਲ ਇਨ੍ਹਾਂ ਪੌਦਿਆਂ ਤੋਂ ਇਨਸਾਨਾਂ ਲਈ ਵੱਡੀ ਮਾਤਰਾ ਵਿਚ ਵੈਕਸੀਨ ਬਣਾਈ ਜਾ ਸਕਦੀ ਹੈ।
ਇਸ ਤੋਂ ਬਾਅਦ ਇਹ ਪੌਦੇ ਆਪਣੇ ਪ੍ਰੋਟੀਨ ਦੇ ਇਸਤੇਮਾਲ ਨਾਲ ਇਨ੍ਹਾਂ ਦੀ ਵੱਡੀ ਮਾਤਰਾ ਵਿਚ ਦੁਬਾਰਾ ਉਤਪਤੀ ਕਰਦੇ ਹਨ। ਨੋਰਵਿਚ ਸਥਿਤ ਜੌਨ ਇਨਸ ਸੈਂਟਰ ਦੇ ਪ੍ਰੋਫੈਸਰ ਜਾਰਜ ਲੋਮੋਨੋਸੋਫ ਨੇ ਕਿਹਾ ਕਿ ਇਹ ਪਲਾਂਟ ਸਾਇੰਸ, ਐਨੀਮਲ ਵਾਈਰਾਲੋਜੀ ਅਤੇ ਸਟ੫ਕਚਰਲ ਬਾਇਓਲੋਜੀ ਦਾ ਸੰਗਮ ਹੈ। ਵੀਐੱਲਪੀ ਵੇਖਣ ਵਿਚ ਤਾਂ ਵਾਇਰਸ ਦੀ ਤਰ੍ਹਾਂ ਹੁੰਦੇ ਹਨ ਪਰ ਇਹ ਇੰਫੈਕਸ਼ਨ ਨਹੀਂ ਫੈਲਾਉਂਦੇ ਹਨ।
ਬ੍ਰਿਟੇਨ ਦੇ ਜੌਨ ਇਨਸ ਸੈਂਟਰ ਦੇ ਖੋਜਕਰਤਾ ਅਜਿਹੀ ਵਿਧੀ ਨਾਲ ਇਹ ਵੈਕਸੀਨ ਬਣਾਉਣ ਵਿਚ ਸਫਲ ਹੋਏ ਹਨ ਜਿਸ ਵਿਚ ਵਾਇਰਸ-ਲਾਈਕ ਪਾਰਟੀਕਲਸ (ਵੀਐੱਲਪੀ) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀਐੱਲਪੀ ਪੋਲੀਓ ਵਾਇਰਸ ਵਰਗੇ ਹੁੰਦੇ ਹਨ। ਇਸ ਵਿਧੀ ਵਿਚ ਵੀਐੱਲਪੀ ਪੈਦਾ ਕਰਨ ਦੀ ਸਮਰੱਥਾ ਵਾਲੇ ਜੀਨ ਪੌਦਿਆਂ ਦੇ ਟਿਸ਼ੂ ਵਿਚ ਪ੍ਰਵੇਸ਼ ਕਰਵਾਏ ਜਾਂਦੇ ਹਨ।
ਲੰਡਨ : ਵਿਗਿਆਨੀਆਂ ਨੂੰ ਪੋਲੀਓ ਦੀ ਨਵੀਂ ਵੈਕਸੀਨ ਇਜਾਦ ਕਰਨ ਵਿਚ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਪੌਦਿਆਂ ਦੇ ਇਸਤੇਮਾਲ ਨਾਲ ਪੋਲੀਓ ਦੀ ਵੈਕਸੀਨ ਵਿਕਸਿਤ ਕੀਤੀ ਹੈ। ਇਸ ਮਹੱਤਵਪੂਰਨ ਖੋਜ ਨਾਲ ਦੁਨੀਆ ਭਰ ਤੋਂ ਇਸ ਬਿਮਾਰੀ ਦੇ ਖ਼ਾਤਮੇ ਦਾ ਰਾਹਤ ਸਾਫ਼ ਹੋ ਸਕਦਾ ਹੈ।