ਗਰਭਵਤੀ ਮਹਿਲਾਵਾਂ ਲਈ ਇਹ ਸਭ ਤੋਂ ਵੱਡਾ ਖਤਰਾ!
ਇਹ ਰਿਸਰਚ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ।
ਡੀਡੀਟੀ ਸਪਰੇਅ ਨਾਲ ਕੈਂਸਰ ਤੇ ਗਰਭਵਤੀ ਮਹਿਲਾਵਾਂ ਦੇ ਬੱਚਿਆਂ ਨੂੰ ਆਟਿਜ਼ਮ ਤੋਂ ਇਲਾਵਾ ਦੌਰੇ ਪੈਣੇ ਤੇ ਸਰੀਰ 'ਚ ਝਟਕੇ ਆਉਣ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ।
ਦੱਸ ਦੇਈਏ ਕਿ ਮੱਛਰ ਮਾਰਨ ਵਾਲਾ ਕੈਮੀਕਲ ਸਪਰੇਅ 30 ਸਾਲ ਤੋਂ ਕਈ ਦੇਸ਼ਾਂ 'ਚ ਬੈਨ ਹੈ ਕਿਉਂਕਿ ਇਹ ਨਾ ਸਿਰਫ ਲੰਮੇ ਸਮੇਂ ਤੱਕ ਵਾਤਾਵਰਣ ਦੂਸ਼ਿਤ ਕਰਦਾ ਹੈ ਸਗੋਂ ਲੋਕਾਂ ਨੂੰ ਇਸ ਤੋਂ ਕਈ ਬਿਮਾਰੀਆਂ ਲੱਗਦੀਆਂ ਹਨ।
ਰਿਸਰਚ ਵਿਚ 10 ਲੱਖ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ 'ਚ ਸਾਹਮਣੇ ਆਇਆ ਕਿ ਡੀਡੀਟੀ ਸਪਰੇਅ ਦਾ ਗਰਭਵਤੀ ਮਹਿਲਾਵਾਂ 'ਤੇ ਕੀ ਅਸਰ ਪਿਆ ਹੈ।
ਇਨਵਾਇਰਮੈਂਟ ਵਰਕਿੰਗ ਗਰੁੱਪ ਦੀ ਰਿਪੋਰਟ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੈਕਟੀਰੀਆ ਨੂੰ ਮਾਰਨ ਵਾਲੇ ਕੈਮੀਕਲਸ ਨਾਲ ਮਰਦਾਂ 'ਚ ਕੈਂਸਰ ਤੱਕ ਦੇਖਿਆ ਗਿਆ ਹੈ।
ਰਿਸਰਚ ਮੁਤਾਬਕ ਗਰਭਵਤੀ ਮਹਿਲਾਵਾਂ ਡੀਡੀਟੀ ਯਾਨੀ ਮੱਛਰ ਮਾਰਨ ਵਾਲੇ ਕੈਮੀਕਲ ਸਪਰੇਅ ਦੇ ਸੰਪਰਕ 'ਚ ਆਉਂਦੀਆਂ ਹਨ ਤਾਂ ਉਨ੍ਹਾਂ ਦੇ ਹੋਣ ਵਾਲੇ ਬੱਚੇ ਨੂੰ ਆਟਿਜ਼ਮ ਹੋਣ ਦਾ ਖ਼ਤਰਾ ਦੁੱਗਣਾ ਵਧ ਜਾਂਦਾ ਹੈ।
ਗਰਭਵਤੀ ਮਹਿਲਾਵਾਂ ਨੂੰ ਗਰਭਅਵਸਥਾ 'ਚ ਕਾਫੀ ਸਾਵਧਾਨੀ ਵਰਤਣੀ ਪੈਂਦੀ ਹੈ। ਇਸ ਸਬੰਧੀ ਰਿਸਰਚ ਸਾਹਮਣੇ ਆਈ ਹੈ।