ਸਾਵਧਾਨ! ਇਹ ਨੀਲੀ ਰੌਸ਼ਨੀ ਕਰ ਸਕਦੀ ਜ਼ਿੰਦਗੀ ਬਰਬਾਦ
ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਤੋਂ ਉਮੀਦ ਹੈ ਕਿ ਇਸ ਨਾਲ ਨੀਲੀ ਰੌਸ਼ਨੀ ਦੇ ਪ੍ਰਭਾਵਾਂ ਨੂੰ ਰੋਕਣ ਲਈ ਦਵਾਈਆਂ ਬਣਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਨਵੀਂ ਤਰ੍ਹਾਂ ਦਾ ਅੱਖਾਂ ਦਾ ਦਾਰੂ ਵੀ ਬਣਾਇਆ ਜਾ ਸਕਦਾ ਹੈ।
ਇਹ ਕੋਈ ਰਹੱਸ ਨਹੀਂ ਹੈ ਕਿ ਨੀਲੀ ਰੌਸ਼ਨੀ ਸਾਡੇ ਦੇਖਣ ਦੀ ਸਮਰਥਾ ਨੂੰ ਹਾਨੀ ਪਹੁੰਚਾਉਂਦੀ ਹੈ। ਇਸ ਨਾਲ ਅੱਖਾਂ ਦੇ ਰੈਟੀਨਾ ’ਤੇ ਵੀ ਮਾੜਾ ਅਸਰ ਪੈਂਦਾ ਹੈ।
ਅਮਰੀਕਾ ਦੀ ਯੂਨੀਵਰਸਿਟੀ ਆਫ ਟੋਲੇਡੋ ਵਿੱਚ ਕੀਤੀ ਖੋਜ ਮੁਤਾਬਕ ਲਗਾਤਾਰ ਨੀਲੀ ਰੌਸ਼ਨੀ ਦੇਖਣ ਨਾਲ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਵਿੱਚ ਜ਼ਹਿਰੀਲੇ ਬੈਕਟੀਰੀਆਂ ਪੈਦਾ ਹੋ ਸਕਦੇ ਹਨ। ਇਸ ਨਾਲ ਰੌਸ਼ਨੀ ਪ੍ਰਤੀ ਸੰਵੇਦਨਸ਼ੀਲ ਫੋਟੋਰਿਸੈਪਟਰ ਕੋਸ਼ਿਕਾਵਾਂ ਖਤਮ ਹੋ ਜਾਂਦੀਆਂ ਹਨ ਜੋ ਬਾਅਦ ਵਿੱਚ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ।
ਡਿਜੀਟਲ ਡਿਵਾਈਸਿਜ਼ ਵਿੱਚੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਅੰਨ੍ਹੇਪਣ ਦਾ ਕਾਰਨ ਬਣ ਸਕਦੀ ਹੈ। ਹਾਲ ਹੀ ਵਿੱਚ ਹੋਈ ਇੱਕ ਖੋਜ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।
ਇਹ ਖੋਜ ਦੇ ਆਧਾਰ ’ਤੇ ਦੱਸੇ ਗਏ ਤੱਥ ਹਨ। ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।