✕
  • ਹੋਮ

ਰੈੱਡ ਮੀਟ ਤੇ ਚਿਕਨ ਬਾਰੇ ਤਾਜ਼ਾ ਖੋਜ 'ਚ ਵੱਡਾ ਖ਼ੁਲਾਸਾ

ਏਬੀਪੀ ਸਾਂਝਾ   |  09 Jun 2019 03:25 PM (IST)
1

ਰੋਨਲਡ ਕ੍ਰਾਸ ਨੇ ਕਿਹਾ ਕਿ ਮਾਸ ਦੇ ਵਿਪਰੀਤ ਸਬਜ਼ੀ, ਡੇਅਰੀ ਉਤਪਾਦ ਤੇ ਫਲੀਆਂ ਕੋਲੈਸਟ੍ਰੋਲ ਲਈ ਬਿਹਤਰ ਪਾਏ ਗਏ।

2

ਪਿਛਲੇ ਕੁਝ ਦਹਾਕਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਵਧਣ ਬਾਅਦ ਰੈਡ ਮੀਟ ਦੇ ਸੇਵਨ ਵਿੱਚ ਕਮੀ ਆਈ ਹੈ। ਇਸ ਦੀ ਥਾਂ ਸਫੈਦ ਮੀਟ ਦਾ ਸੇਵਨ ਵਧ ਗਿਆ।

3

ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਬਲੱਡ ਕੋਲੈਸਟ੍ਰੋਲ ਪੱਧਰ ਲਈ ਜ਼ਿਆਦਾ ਲਾਭਕਾਰੀ ਹੈ।

4

ਇਸ ਖੋਜ ਦੇ ਮੁਖੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਰੋਨਲਡ ਕ੍ਰਾਸ ਨੇ ਕਿਹਾ ਕਿ ਉਨ੍ਹਾਂ ਨੂੰ ਖੋਜ ਤੋਂ ਉਮੀਦ ਸੀ ਕਿ ਸਫੈਦ ਮੀਟ ਦੀ ਥਾਂ ਰੈਡ ਮੀਟ ਦਾ ਬਲੱਡ ਕੋਲੈਸਟ੍ਰੋਲ ਪੱਧਰ 'ਤੇ ਉਲਟਾ ਪ੍ਰਭਾਵ ਮਿਲੇਗਾ ਪਰ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਬਲੱਡ ਕੋਲੈਸਟ੍ਰੋਲ ਪੱਧਰ ਵਧਾਉਣ ਵਿੱਚ ਦੋਵੇਂ ਮੀਟ ਦਾ ਅਸਰ ਇੱਕੋ ਜਿਹਾ ਰਿਹਾ।

5

ਅਮਰੀਕਨ ਜਨਰਲ ਆਫ ਕਲੀਨਿਕਲ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਰੈਡ ਮੀਟ ਤੇ ਸਫੈਦ ਮੀਟ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਕੋਲੈਸਟ੍ਰੋਲ ਵਧਦਾ ਹੈ। ਇਸ ਦੀ ਬਜਾਏ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਵਧੇਰੇ ਚੰਗਾ ਹੈ।

6

ਖੋਜ ਵਿੱਚ ਕਿਹਾ ਗਿਆ ਹੈ ਕਿ ਕੈਲੋਸਟ੍ਰੋਲ ਪੱਧਰ ਘੱਟ ਕਰਨ ਵਈ ਰੈੱਡ ਮੀਟ ਤੇ ਸਫੈਦ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ।

7

ਅਜਿਹਾ ਮੰਨਿਆ ਜਾਂਦਾ ਹੈ ਕਿ ਸਾਫ਼ ਮਾਸ ਦੀ ਥਾਂ ਰੈੱਡ ਮੀਟ ਖਾਣਾ ਜ਼ਿਆਦਾ ਖਰਾਬ ਹੈ ਪਰ ਅਜਿਹਾ ਨਹੀਂ ਕਿ ਇਹ ਦੋਵੇਂ ਕੈਲੇਸਟ੍ਰੋਲ ਲਈ ਇੱਕ ਸਮਾਨ ਖਰਾਬ ਹਨ। ਹਾਲ ਹੀ ਵਿੱਚ ਖੋਜਕਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

8

ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।

  • ਹੋਮ
  • ਸਿਹਤ
  • ਰੈੱਡ ਮੀਟ ਤੇ ਚਿਕਨ ਬਾਰੇ ਤਾਜ਼ਾ ਖੋਜ 'ਚ ਵੱਡਾ ਖ਼ੁਲਾਸਾ
About us | Advertisement| Privacy policy
© Copyright@2026.ABP Network Private Limited. All rights reserved.