ਨੌਜਵਾਨ ਭੁੱਲੇ ਸਾਈਕਲ ਚਲਾਉਣਾ, ਜ਼ਰਾ ਬਜ਼ੁਰਗਾਂ ਤੋਂ ਪੁੱਛੋ ਇਸ ਦੇ ਫ਼ਾਇਦੇ
ਸਾਈਕਲ ਚਲਾਉਣ ਦੇ ਕਾਫੀ ਫਾਇਦੇ ਹਨ। ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ।
ਰੋਜ਼ਾਨਾ ਸਾਈਕਲ ਚਲਾ ਕੇ ਤੁਸੀਂ ਆਪਣਾ ਦਿਲ ਵੀ ਸਿਹਤਮੰਦ ਰੱਖ ਸਕਦੇ ਹੋ।
ਇੱਕ ਖੋਜ ਮੁਤਾਬਕ ਜੋ ਲੋਕ ਸਾਈਕਲ ਚਲਾਉਂਦੇ ਹਨ, ਉਨ੍ਹਾਂ ਦਾ ਮੂਡ ਕਿਸੇ ਤਰ੍ਹਾਂ ਦਾ ਹੋਰ ਵਾਹਨ ਚਲਾਉਣ ਵਾਲਿਆਂ ਦੇ ਮੁਕਾਬਲੇ ਬਿਹਤਰ ਹੁੰਦਾ ਹੈ।
ਪੇਟ ਦੀ ਚਰਬੀ ਘੱਟ ਕਰਨ ਲਈ ਸਾਈਕਲ ਸਭ ਤੋਂ ਸਸਤਾ ਤੇ ਸੌਖਾ ਸਾਧਨ ਹੈ।
ਸਾਈਕਲ ਚਲਾਉਣ ਨਾਲ ਡਾਇਬਿਟੀਜ਼ ਦੇ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਨਾਲ ਨਾ ਸਿਰਫ ਤੁਸੀਂ ਫਿੱਟ ਰਹਿੰਦੇ ਹੋ ਬਲਕਿ ਪ੍ਰਦੂਸ਼ਨ ਵੀ ਨਹੀਂ ਹੁੰਦਾ।
ਕੈਪਟਨ ਨੇ ਲਿਖਿਆ ਹੈ ਕਿ ਸਾਈਕਲ ਚਲਾਉਣ ਦਾ ਮਜ਼ਾ ਹਰ ਸ਼ੈਅ ਤੋਂ ਉੱਪਰ ਹੈ ਤੇ ਅੱਜ ਜਦੋਂ ਵੀ ਸਾਈਕਲ ਦੇ ਪੈਡਲ ਮਾਰੋ ਤਾਂ ਬਚਪਨ ਯਾਦ ਆ ਜਾਂਦਾ, ਉਹ ਸਮਾਂ ਹੀ ਅਲੱਗ ਸੀ, ਉਹਦਾ ਆਪਣਾ ਹੀ ਨਜ਼ਾਰਾ ਸੀ। ਅੱਜ ਵਿਸ਼ਵ ਸਾਈਕਲ ਦਿਹਾੜੇ ਮੌਕੇ ਮੈਂ ਇਹੀ ਕਹਾਂਗਾ ਕਿ ਇਸ ਮਸ਼ੀਨੀ ਯੁੱਗ ਵਿੱਚ ਵਾਤਾਵਰਨ ਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਸਾਈਕਲ ਚਲਾਉਣਾ ਨਾ ਛੱਡੋ ਤੇ ਆਪਣੇ ਬੱਚਿਆਂ ਨੂੰ ਵੀ ਸਾਈਕਲ ਚਲਾਉਣ ਦੀ ਆਦਤ ਪਾਓ।
ਇੰਨਾ ਹੀ ਨਹੀਂ, ਇਹ ਵੀ ਉਮੀਦ ਕੀਤੀ ਗਈ ਕਿ ਲੋਕ ਵਾਤਾਵਰਨ ਦਾ ਧਿਆਨ ਰੱਖਦੇ ਹੋਏ ਵੱਧ ਤੋਂ ਵੱਧ ਸਾਈਕਲ ਚਲਾਉਣਗੇ।
ਅੱਜ ਕੌਮਾਂਤਰੀ ਸਾਈਕਲ ਦਿਵਸ ਹੈ। ਅਪਰੈਲ 2018 ਵਿੱਚ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੇ ਤਿੰਨ ਜੂਨ ਨੂੰ World Bicycle Day ਐਲਾਨ ਦਿੱਤਾ ਸੀ। ਇਸ ਦਿਨ ਲੋਕਾਂ ਨੂੰ ਸਾਈਕਲ ਚਲਾਉਣ ਦੇ ਨਾਲ-ਨਾਲ ਇਸ ਦੇ ਸਿਹਤ ਨੂੰ ਹੋਣ ਵਾਲੇ ਲਾਭ ਬਾਰੇ ਜਾਗਰੂਕ ਕਰਨ ਲਈ ਤੈਅ ਕੀਤਾ ਗਿਆ।