ਮੋਟੇ ਪੁਲਸੀਆਂ ਦੀ ਸ਼ਾਮਤ, ਥਾਈ ਸਰਕਾਰ ਲਾ ਰਹੀ ਵਿਸ਼ੇਸ਼ ਕੈਂਪ
ਪੁਲਿਸ ਮੁਲਾਜ਼ਮਾਂ ਦੇ ਢਿੱਡ ਵਧਣ ਦੀ ਸਮੱਸਿਆ ਨਾਲ ਸਿਰਫ਼ ਪੰਜਾਬ ਪੁਲਿਸ ਜਾਂ ਭਾਰਤ ਦੇ ਪੁਲਿਸ ਵਾਲੇ ਹੀ ਨਹੀਂ ਪੀੜਤ, ਸਗੋਂ ਇਹ ਸਮੱਸਿਆ ਪੂਰੀ ਦੁਨੀਆ ਵਿੱਚ ਹੈ।
Download ABP Live App and Watch All Latest Videos
View In Appਥਾਈ ਪੁਲਿਸ ਦੀ ਇਸ ਕਾਰਵਾਈ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋਈਆਂ। ਲੋਕ ਕਹਿ ਰਹੇ ਹਨ ਕਿ ਅਜਿਹੇ ਕੈਂਪ ਭਾਰਤ ਵਿੱਚ ਲਾਉਣ ਦੀ ਵੀ ਲੋੜ ਹੈ ਤਾਂ ਜੋ ਭਾਰਤ ਦੇ ਪੁਲਿਸ ਵਾਲੇ ਵੀ ਫਿੱਟ ਰਹਿਣ ਅਤੇ ਸਮਾਰਟ ਦਿੱਸਣ।
ਮੁਲਾਜ਼ਮਾਂ ਨੂੰ ਫਿੱਟ ਕਰਨ ਲਈ ਵਿਸ਼ੇਸ਼ ਕਸਰਤ ਤੋਂ ਇਲਾਵਾ ਸਾਈਕਲ ਚਲਾਉਣ, ਪੌਸ਼ਟਿਕ ਤੇ ਪ੍ਰੋਟੀਨ ਯੁਕਤ ਭੋਜਨ ਆਦਿ ਦਿੱਤਾ ਜਾਂਦਾ ਸੀ। ਸਥਾਨਕ ਮੀਡੀਆ ਮੁਤਾਬਕ ਦੋ ਕੁਇੰਟਲ ਵਜ਼ਨੀ ਪੁਲਿਸ ਵਾਲੇ ਆਪਣਾ 60 ਕਿੱਲੋ ਅਤੇ 80 ਕਿੱਲੋ ਭਾਰੇ ਮੁਲਾਜ਼ਮ ਆਪਣਾ 20-20 ਕਿੱਲੋ ਵਜ਼ਨ ਘਟਾਉਣ ਵਿੱਚ ਸਫਲ ਰਹੇ। ਥਾਈਲੈਂਡ ਪੁਲਿਸ ਦੇ ਇਸ ਕੈਂਪ ਵਿੱਚ 200 ਤੋਂ ਵੱਧ ਕਰਮਚਾਰੀ ਢਿੱਡ ਹੌਲਾ ਕਰ ਚੁੱਕੇ ਹਨ।
ਪਾਕ ਚੋਂਗ ਦੇ ਪੁਲਿਸ ਸਿਖਲਾਈ ਕੇਂਦਰ ਵਿੱਚ ਮੋਟੇ ਤੇ ਗੈਰ ਤੰਦਰੁਸਤ ਪੁਲਿਸ ਮੁਲਾਜ਼ਮ ਆਪਣੇ ਢਿੱਡ ਘਟਾਉਣ ਲਈ ਸਖ਼ਤ ਮਿਹਨਤ ਕਰਦੇ ਦਿਖਾਈ ਦਿੱਤੇ।
ਇਸੇ ਲਈ ਥਾਈਲੈਂਡ ਪੁਲਿਸ ਨੇ ਬੀਤੇ ਦਿਨੀਂ ਢਿੱਡ ਘਟਾਉਣ ਲਈ ਪੂਰੇ ਦੇਸ਼ ਦੇ ਪੁਲਿਸ ਮੁਲਾਜ਼ਮਾਂ ਲਈ ਵਿਸ਼ੇਸ਼ ਕੈਂਪ ਲਾਏ।
- - - - - - - - - Advertisement - - - - - - - - -