✕
  • ਹੋਮ

ਘੱਟ ਉਮਰ ਦੀਆਂ ਕੁੜੀਆਂ ਨੂੰ ਇਹ ਇੰਜੈਕਸ਼ਨ ਲਾ ਕੀਤਾ ਜਾ ਰਿਹਾ ਜਵਾਨ ! ਰੈੱਡ ਲਾਈਟ ਏਰੀਏ 'ਚ ਜ਼ਿਆਦਾ ਵਰਤੋਂ 

ਏਬੀਪੀ ਸਾਂਝਾ   |  30 Oct 2017 01:32 PM (IST)
1

ਨਵੀਂ ਦਿੱਲੀ: ਹੁਣ ਅਜਿਹਾ ਇੰਜੈਕਸ਼ਨ ਆ ਗਿਆ ਹੈ ਜਿਸ ਨਾਲ ਘੱਟ ਉਮਰ ਦੀ ਕੁੜੀ ਜਵਾਨ ਦਿੱਖ ਸਕਦੀ ਹੈ। ਇਹ ਇੰਜੈਕਸ਼ਨ ਰੈੱਡ ਲਾਈਟ ਇਲਾਕੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਇੰਜੈੱਕਸ਼ਨ ਨਾਲ ਜਿੱਥੇ ਕੁੜੀਆਂ ਨੂੰ ਜਲਦੀ ਜਵਾਨ ਕੀਤਾ ਜਾਂਦਾ ਹੈ, ਉੱਥੇ ਹੀ ਉਨ੍ਹਾਂ ਦੀ ਬ੍ਰੈਸਟ ਦਾ ਆਕਾਰ ਵੀ ਵਧ ਜਾਂਦਾ ਹੈ।

2

ਅਸਲ ਵਿੱਚ ਸੈਕਸ ਹਾਰਮੋਨ ਇੰਜੈਕਸ਼ਨ ਦੀ ਖੋਜ ਚੰਗੇ ਮਕਸਦ ਨਾਲ ਹੋਈ ਸੀ। ਇਸ ਟੀਕੇ ਦੀ ਖੋਜ ਉਨ੍ਹਾਂ ਕੁੜੀਆਂ ਲਈ ਹੋਈ ਸੀ ਜਿਨ੍ਹਾਂ ਦਾ 16 ਸਾਲ ਬਾਅਦ ਅੰਗਾਂ ਦਾ ਵਿਕਾਸ ਰੁਕ ਜਾਂਦਾ ਹੈ ਪਰ ਇਸ ਦਾ ਇਸਤੇਮਾਲ ਗ਼ਲਤ ਮਨਸੂਬਿਆਂ ਲਈ ਹੋਣ ਲੱਗਾ।

3

ਇਸ ਦੇ ਇਲਾਵਾ ਸਮੇਂ ਤੋਂ ਪਹਿਲਾ ਬੁਢਾਪਾ ਆਉਣ ਸਮੇਤ ਬਾਂਝਪਣ ਵੀ ਹੋ ਸਕਦਾ ਹੈ। ਇਹ ਇੰਜੈਕਸ਼ਨ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਇਸ ਨੂੰ ਰੋਜ਼ਾਨਾ ਲਾਇਆ ਜਾਵੇ ਤਾਂ ਇਸ ਦੀ ਆਦਤ ਲੱਗ ਸਕਦੀ ਹੈ। ਸਰੀਰ ਵਿੱਚ ਪੇਨ ਕਿੱਲਰ ਦਾ ਕੰਮ ਕਰਨ ਸਮੇਤ ਨਸ਼ੇ ਦਾ ਕੰਮ ਵੀ ਕਰਦਾ ਹੈ। ਇਸ ਦਵਾ ਦੀ ਆਦੀ ਔਰਤ ਨੂੰ ਜੇਕਰ ਇਹ ਨਾ ਮਿਲੇ ਤਾਂ ਉਸ ਦੀ ਦਿਲ ਦੀ ਧੜਕਣ ਵਧ ਜਾਂਦੀ ਹੈ ਤੇ ਘਬਰਾਹਟ ਹੋਣ ਲੱਗਦੀ ਹੈ।

4

ਸੈਕਸ ਹਾਰਮੋਨ ਦਾ ਇੰਜੈਕਸ਼ਨ ਜ਼ਿਆਦਾ ਮਾਤਰਾ ਵਿੱਚ ਲੈਣ ਉੱਤੇ ਲੜਕੀਆਂ ਦਾ ਸਰੀਰ ਕਮਜ਼ੋਰ ਹੋਣ ਲੱਗਦਾ ਹੈ। ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਪੂਰਾ ਸਰੀਰ ਬੇਡੌਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਮਾਨਸਿਕ ਬਿਮਾਰੀ ਦਾ ਖ਼ਤਰਾ ਵੀ ਵਧ ਜਾਂਦਾ ਹੈ।

5

ਇਸ ਟੀਕੇ ਨਾਲ ਲੱਕ ਵਿੱਚ ਲਚਕ ਵਧਣ ਸਮੇਤ ਚਿਹਰੇ ਉੱਤੇ ਵਾਲ ਘੱਟ ਹੁੰਦੇ ਹਨ। ਲੜਕੀ ਘੱਟ ਉਮਰ ਤੇ ਆਕਰਸ਼ਕ ਦਿੱਸਦੀ ਹੈ। ਇਹ ਹਾਰਮੋਨ ਔਰਤਾਂ ਦੀ ਸੈਕਸ ਡਰਾਈਵ ਨੂੰ ਬਿਹਤਰ ਬਣਾਉਂਦਾ ਹੈ। ਹਾਲਾਂਕਿ ਇਸ ਟੀਕੇ ਦਾ ਜ਼ਿਆਦਾ ਪ੍ਰਯੋਗ ਕਰਨ ਨਾਲ ਸਾਈਡ ਇਫੈਕਟ ਵੀ ਖ਼ਤਰਨਾਕ ਹੁੰਦੇ ਹਨ।

  • ਹੋਮ
  • ਸਿਹਤ
  • ਘੱਟ ਉਮਰ ਦੀਆਂ ਕੁੜੀਆਂ ਨੂੰ ਇਹ ਇੰਜੈਕਸ਼ਨ ਲਾ ਕੀਤਾ ਜਾ ਰਿਹਾ ਜਵਾਨ ! ਰੈੱਡ ਲਾਈਟ ਏਰੀਏ 'ਚ ਜ਼ਿਆਦਾ ਵਰਤੋਂ 
About us | Advertisement| Privacy policy
© Copyright@2026.ABP Network Private Limited. All rights reserved.