✕
  • ਹੋਮ

ਹੁਣ ਛੇਤੀ ਜ਼ਖ਼ਮ ਭਰੇਗੀ ਇਹ ਸਮਾਰਟ ਪੱਟੀ

ਏਬੀਪੀ ਸਾਂਝਾ   |  09 Oct 2017 11:53 AM (IST)
ਹੁਣ ਛੇਤੀ ਜ਼ਖ਼ਮ ਭਰੇਗੀ ਇਹ ਸਮਾਰਟ ਪੱਟੀ
1

ਵਿਗਿਆਨਕਾਂ ਨੇ ਇਕ ਨਵੀਂ ਸਮਾਰਟ ਪੱਟੀ ਵਿਕਸਿਤ ਕੀਤੀ ਹੈ। ਇਹ ਪੱਟੀ ਖ਼ਾਸ ਤਰ੍ਹਾਂ ਦੇ ਜ਼ਖ਼ਮਾਂ ਲਈ ਦਵਾ ਦੀ ਖ਼ੁਰਾਕ ਤੇ ਇਸ ਨੂੰ ਦੇਣ ਦਾ ਸਮਾਂ ਨਿਰਧਾਰਤ ਕਰ ਸਕਦੀ ਹੈ। ਇਸ ਦੇ ਨਤੀਜੇ ਵਜੋਂ ਜ਼ਖ਼ਮ ਜਲਦੀ ਭਰ ਸਕਦਾ ਹੈ।

2

ਇਸ ਮਾਈਯੋਕੰਟਰੋਲਰ ਨੂੰ ਸਮਾਰਟਫੋਨ ਜਾਂ ਦੂਜੀ ਵਾਇਰਲੈੱਸ ਡਿਵਾਈਸ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

3

ਡਾਕ ਟਿਕਟ ਦੇ ਆਕਾਰ ਦੇ ਇਕ ਮਾਈਕ੍ਰੋਕੰਟਰੋਲਰ ਤੋਂ ਘੱਟ ਵੋਲਟੇਜ ਦੀ ਬਿਜਲੀ ਪ੍ਰਵਾਹਿਤ ਕੀਤੀ ਜਾਂਦੀ ਹੈ। ਇਸ ਨਾਲ ਫਾਈਬਰ ਤੇ ਹਾਈਡ੍ਰੋਜੈੱਲ ਗਰਮ ਹੋ ਜਾਂਦਾ ਹੈ ਤੇ ਦਵਾ ਦੀ ਖ਼ੁਰਾਕ ਜਾਰੀ ਹੋ ਜਾਂਦੀ ਹੈ।

4

ਇਸ 'ਚ ਜੈੱਲਯੁਕਤ ਬਿਜਲੀ ਸੁਚਾਲਕ ਫਾਈਬਰ ਲੱਗੇ ਹਨ। ਸ਼ੋਧਕਰਤਾਵਾਂ ਨੇ ਕਿਹਾ ਕਿ ਇਸ ਜੈੱਲ 'ਚ ਇਨਫੈਕਸ਼ਨ ਰੋਕੂ ਐਂਟੀਬਾਇਓਟਿਕ, ਟਿਸ਼ੂ ਪੈਦਾ ਕਰਨ ਵਾਲੇ ਤੱਤਾਂ, ਦਰਦ ਨਿਵਾਰਕਾਂ ਜਾਂ ਦੂਜੀਆਂ ਦਵਾਈਆਂ ਨੂੰ ਪਾਇਆ ਜਾ ਸਕਦਾ ਹੈ।

5

ਅਮਰੀਕਾ ਦੇ ਨੇਬ੍ਰਾਸਕਾ ਯੂਨੀਵਰਸਿਟੀ, ਹਾਰਵਰਡ ਮੈਡੀਕਲ ਸਕੂਲ ਤੇ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਸ਼ੋਧਕਰਤਾਵਾਂ ਨੇ ਇਹ ਪੱਟੀ ਵਿਕਸਿਤ ਕੀਤੀ ਹੈ।

  • ਹੋਮ
  • ਸਿਹਤ
  • ਹੁਣ ਛੇਤੀ ਜ਼ਖ਼ਮ ਭਰੇਗੀ ਇਹ ਸਮਾਰਟ ਪੱਟੀ
About us | Advertisement| Privacy policy
© Copyright@2026.ABP Network Private Limited. All rights reserved.