ਹੋਲੀ ਖੇਡਣ ਬਾਅਦ ਇੰਝ ਰੱਖੋ ਚਮੜੀ ਦਾ ਖਿਆਲ, ਜਾਣੋ ਖ਼ਾਸ ਨੁਕਤੇ
ਖੂਬ ਪਾਣੀ ਪੀਓ। ਜਿੰਨਾ ਪਾਣੀ ਪੀਓਗੇ, ਤੁਹਾਡੀ ਚਮੜੀ ’ਤੇ ਓਨਾ ਨਿਖਾਰ ਆਏਗਾ। ਪਾਣੀ ਨਾਲ ਚਮੜੀ ਹਾਈਡ੍ਰੇਟਿਡ ਰਹਿੰਦੀ ਹੈ।
ਸੌਣ ਤੋਂ ਪਹਿਲਾਂ ਚਮੜੀ ’ਤੇ ਮੌਸਚੁਰਾਈਜ਼ਰ ਲਗਾਓ। ਇਹ ਚਮੜੀ ਨੂੰ ਨਮੀ ਦੇ ਕੇ ਉਸ ਨੂੰ ਰੁੱਖੀ ਹੋਣੋਂ ਬਚਾਏਗਾ।
ਹੋਲੀ ਦੇ ਜ਼ਿੱਦੀ ਰੰਗ ਚਮੜੀ ’ਤੇ ਦਾਗ ਛੱਡ ਜਾਂਦੇ ਹਨ। ਥੋੜੇ ਜਿਹੇ ਰੂੰ ’ਤੇ ਜੈਤੂਨ ਦਾ ਤੇਲ ਲਾ ਕੇ ਹੌਲੀ-ਹੌਲੀ ਰੰਗਾਂ ਨੂੰ ਹਟਾਓ। ਇਹ ਤੁਹਾਡੀ ਚਮੜੀ ਨੂੰ ਨਮੀ ਦਏਗਾ।
ਕੁਦਰਤੀ ਫੇਸ ਪੈਕ ਤੇ ਮਾਸਕ ਚੁਣੋ। ਇਸ ਦੇ ਲਈ ਦਹੀਂ ਤੇ ਵੇਸਣ, ਚੰਦਨ, ਗੁਲਾਬ ਜਲ ਤੇ ਹਲਦੀ ਵਰਗੀ ਕੁਦਰਤੀ ਸਮਗਰੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਚਮੜੀ ਦਾ ਕੁਦਰਤੀ ਸੰਤੁਲਨ ਬਣਿਆ ਰਹੇਗਾ।
ਆਪਣੇ ਚਿਹਰੇ ਨੂੰ ਰਸਾਇਣਾਂ ਨਾਲ ਭਰੇ ਸਾਬਣ ਜਾਂ ਫੇਸਵਾਸ਼ ਨਾਲ ਧੋਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਚਮੜੀ ਰੁੱਖੀ ਹੋ ਸਕਦੀ ਹੈ। ਇਨ੍ਹਾਂ ਦੀ ਥਾਂ ਹਰਬਲ ਜਾਂ ਵਧੇਰੇ ਕਾਰਬਨਿਕ ਉਤਪਾਦਾਂ ਦੀ ਵਰਤੋਂ ਕਰੋ। ਇਸ ਨਾਲ ਚਮੜੀ ਨੂੰ ਨੁਕਸਾਨ ਨਹੀਂ ਪੁੱਜੇਗਾ।
ਹੋਲੀ ਵਾਲੇ ਦਿਨ ਰੰਗਾਂ ਵਿੱਚ ਖੇਡਣ ਤੋਂ ਬਾਅਦ ਚਮੜੀ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਇਸ ਸਬੰਧੀ ਕੁਝ ਜ਼ਰੂਰੀ ਨੁਕਤੇ ਦੱਸ ਰਹੇ ਹਾਂ।
ਨੋਟ: ਏਬੀਪੀ ਸਾਂਝਾ ਵੱਲੋਂ ਸਾਰੇ ਪਾਠਕਾਂ ਨੂੰ ਹੋਲੀ ਦੀਆਂ ਮੁਬਾਰਕਾਂ। ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।