ਹੋਲੀ ਮਨਾਓ ਪਰ ਜ਼ਰਾ ਸੰਭਲ ਕੇ, ਇਨ੍ਹਾਂ ਗੱਲਾਂ ਦਾ ਰੱਖੋ ਹਮੇਸ਼ਾਂ ਧਿਆਨ
ਪਹਿਲਾਂ ਤੋਂ ਵੀ ਆਪਣੀ ਰੱਖਿਆ ਕੀਤੀ ਜਾ ਸਕਦੀ ਹੈ ਤੇ ਬਾਅਦ ‘ਚ ਰੰਗਾਂ ਦਾ ਬਿਨਾ ਡਰ ਤੋਂ ਮਜ਼ਾ ਲਿਆ ਜਾ ਸਕਦਾ ਹੈ। ਇਸ ਲਈ ਆਪਣੇ ਸਰੀਰ ਨੂੰ ਜਿੰਨਾ ਜ਼ਿਆਦਾ ਹੋ ਸਕੇ ਢੱਕ ਕੇ ਰੱਖਣਾ ਚਾਹੀਦਾ ਹੈ।
Download ABP Live App and Watch All Latest Videos
View In Appਇਹ ਸਭ ਐਕਸਪਰਟ ਦੇ ਦਾਅਵੇ ਹਨ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ‘ਤੇ ਅਮਲ ਕਰਨ ਲਈ ਡਾਕਟਰ ਦੀ ਸਲਾ ਲਈ ਜਾ ਸਕਦੀ ਹੈ।
ਰੁੱਖੇ ਤੇ ਸਖ਼ਤ ਸਾਬਣ ਦੀ ਥਾਂ ਹਲਕੇ ਕਲੀਂਜ਼ਰ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਦੁੱਧ ਤੇ ਵੇਸਣ ਦਾ ਪੇਸਟ ਸਭ ਤੋਂ ਵਧੀਆ ਕਲੀਂਜ਼ਰ ਹੈ।
ਨਹਾਉਣ ਤੋਂ ਬਾਅਦ ਸ਼ਰੀਰ ਨੂੰ ਮੁਲਾਇਮ ਤੌਲੀਏ ਨਾਲ ਹਲਕਾ-ਹਲਕਾ ਸਾਫ਼ ਕਰਨਾ ਚਾਹੀਦਾ ਹੈ। ਬਾਅਦ ‘ਚ ਮੋਇਸ਼ਚਰਾਈਜ਼ਰ ਜ਼ਰੂਰ ਲਾਉਣਾ ਚਾਹਿਦਾ ਹੈ। ਇਸ ਦੇ ਨਾਲ ਹੀ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ।
ਹੋਲੀ ਦੇ ਰੰਗਾਂ ਦਾ ਅਸਰ ਸਿਰਫ ਚਮੜੀ ‘ਤੇ ਹੀ ਨਹੀਂ ਸਗੋਂ ਵਾਲਾਂ ‘ਤੇ ਵੀ ਪੈਦਾ ਹੈ। ਆਪਣੇ ਵਾਲਾਂ ਨੂੰ ਹੋਲੀ ਦੇ ਕੈਮੀਕਲ ਰੰਗਾਂ ਤੋਂ ਬਣਾਉਣ ਲਈ ਵਾਲਾਂ ‘ਚ ਤੇਲ ਲਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਵਾਲਾਂ ਵਿੱਚੋਂ ਰੰਗ ਅਸਾਨੀ ਨਾਲ ਨਿਕਲ ਜਾਂਦਾ ਹੈ।
ਤੁਹਾਡੇ ਬੁਲ੍ਹਾਂ ‘ਤੇ ਕੋਈ ਨਿਸ਼ਾਨ ਨਾ ਪਵੇ ਇਸ ਲਈ ਲਿਪ ਬਾਮ ਦਾ ਇਸਤੇਮਾਲ ਜ਼ਰੂਰੀ ਹੈ।
ਸਨਸਕਰੀਨ ਤੇ ਬੇਬੀ ਆਇਲ ਦੀ ਮੋਟੀ ਪਰਤ ਸਰੀਰ ਦੀ ਚਮੜੀ ‘ਤੇ ਰੱਖਿਆਤਮਕ ਪਰਤ ਬਣਾਵੇਗੀ। ਇਸ ਨਾਲ ਰੰਗਾਂ ਦਾ ਸਰੀਰ ‘ਚ ਜਾਣਾ ਮੁਸ਼ਕਲ ਹੋਵੇਗਾ।
ਵਧੇਰੇ ਪਾਣੀ ਪੀਓ ਤੇ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖੋ ਕਿਉਂਕਿ ਖੁਸ਼ਕ ਚਮੜੀ ‘ਚ ਰੰਗ ਜ਼ਿਆਦਾ ਸਮੇਂ ਤਕ ਲੱਗਿਆ ਰਹਿੰਦਾ ਹੈ।
ਰੰਗ ਸਾਫ ਕਰਨ ਲਈ ਠੰਢੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮ ਪਾਣੀ ਚਮੜੀ ਨਾਲ ਚਿਪਕਦਾ ਹੈ।
ਸਰੀਰ ਤੋਂ ਰੰਗ ਛੁਡਾਉਣ ਲਈ ਨਿੰਬੂ ਦੇ ਛਿਲਕੇ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਤੋਂ ਬਾਅਦ ਸਰੀਰ ਨੂੰ ਮਾਇਸ਼ਚਰਾਈਜ ਕੀਤਾ ਜਾ ਸਕਦਾ ਹੈ।
ਰੰਗ ਤੋਂ ਛੁਟਕਾਰਾ ਪਾਉਣ ਲਈ ਆਪਣੀ ਸਕਿਨ ਨੂੰ ਜ਼ਿਆਦਾ ਨਾ ਰਗੜੋ। ਅਜਿਹਾ ਕਰਨਾ ਤੁਹਾਡੀ ਸਕਿਨ ਲਈ ਨੁਕਸਾਨਦੇਹ ਹੋ ਸਕਦਾ ਹੈ। ਰੰਗ ਤੋਂ ਛੁਟਕਾਰਾ ਪਾਉਣ ਲਈ ਆਪਣੇ ਆਪ ਨੂੰ ਕੁਝ ਸਮੇਂ ਪਾਣੀ ਨਾਲ ਗਿੱਲਾ ਕਰ ਲਓ 10-15 ਮਿੰਟ ਬਾਅਦ ਰੰਗ ਫਿੱਕਾ ਪੈ ਜਾਵੇਗਾ।
ਹੋਲੀ ਦੇ ਦਿਨ ਅੱਖਾਂ ਨੂੰ ਬਚਾਉਣ ਲਈ ਚਸ਼ਮਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਕੁਝ ਕੁਝ ਦੇਰ ਬਾਅਦ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ।
- - - - - - - - - Advertisement - - - - - - - - -