✕
  • ਹੋਮ

ਚਿਹਰੇ ਅਤੇ ਵਾਲਾਂ ਦੀ ਖੂਬਸੂਰਤੀ ਲਈ ਅਪਣਾਓ ਇਹ ਨੁਸਖੇ

ਏਬੀਪੀ ਸਾਂਝਾ   |  25 Jul 2018 02:38 PM (IST)
ਚਿਹਰੇ ਅਤੇ ਵਾਲਾਂ ਦੀ ਖੂਬਸੂਰਤੀ ਲਈ ਅਪਣਾਓ ਇਹ ਨੁਸਖੇ
1

ਐਲੋਵੀਰਾ ਜੈਲ ਚਿਹਰੇ ਤੇ ਵਾਲਾਂ ਦੋਵਾਂ ਲਈ ਫਾਇਦੇਮੰਦ ਹੈ।

2

ਚਮੜੀ ਤੇ ਵਾਲਾਂ ਲਈ ਸੀਰਮ ਦੀ ਵਰਤੋਂ ਕਰੋ ਜਿਸ ਨਾਲ ਚਮੜੀ ਤੇ ਵਾਲਾਂ 'ਚ ਚਮਕ ਆਵੇਗੀ।

3

ਤੇਜ਼ ਧੁੱਪ ਦੇ ਸੰਪਰਕ 'ਚ ਸਿੱਧਾ ਆਉਣ 'ਤੇ ਵੀ ਵਾਲਾਂ ਤੇ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਇਸ ਤੋਂ ਬਚਾਅ ਲਈ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਾਜ਼ਾਰ 'ਚ ਅਜਿਹੇ ਸ਼ੈਂਪੂ ਤੇ ਕੰਡੀਸ਼ਨਰ ਉਪਲਬਧ ਹਨ ਜੋ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਸੁਰੱਖਿਅਤ ਰੱਖਦੇ ਹਨ।

4

ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਤੁਹਾਡੇ ਵਾਲਾਂ ਤੇ ਚਮੜੀ ਦੀ ਕਿਸਮ 'ਤੇ ਨਿਰਭਰ ਕਰਦਾ ਹੈ ਕਿ ਕਿਹੜਾ ਇਲਾਜ ਵਰਤਿਆ ਜਾਵੇ।

5

ਸਪਾ ਲੈਣਾ ਵਾਲਾਂ ਤੇ ਚਮੜੀ ਦੋਵਾਂ ਲਈ ਫਾਇਦੇਮੰਦ ਸਾਬਤ ਹੋਵੇਗਾ। ਇਹ ਨਾ ਸਿਰਫ ਆਰਾਮ ਤੇ ਸਕੂਨ ਦਿੰਦਾ ਹੈ ਬਲਕਿ ਵਾਲਾਂ 'ਤੇ ਚਮੜੀ 'ਚ ਇੱਕ ਚਮਕ ਬਰਕਰਾਰ ਰੱਖਦਾ ਹੈ।

6

ਦਾਗ ਧੱਬੇ ਤੇ ਫਿਨਸੀਆਂ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।

7

ਸਹੀ ਸ਼ੈਂਪੂ ਤੇ ਕੰਡੀਸ਼ਨਰ ਦੀ ਵਰਤੋਂ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਤੇ ਚਮਕ ਆਉਂਦੀ ਹੈ।

8

ਚਿਹਰੇ ਦੀ ਪਹਿਲਾਂ ਤੋਂ ਹੀ ਦੇਖਭਾਲ ਕਰਨੀ ਸ਼ੁਰੂ ਕਰ ਦਿਓ। ਚਮੜੀ ਨੂੰ ਰੋਜ਼ਾਨਾ ਗਹਿਰਾਈ ਤੋਂ ਸਾਫ ਕਰਨ ਨਾਲ ਪਿਗਮੈਂਟੇਸ਼ਨ ਹਟਾਉਣ 'ਚ ਮਦਦ ਮਿਲਦੀ ਹੈ।

9

ਹਰ ਕੁੜੀ 'ਚ ਖੂਬਸੂਰਤ ਦਿਖਣ ਦਾ ਖ਼ਵਾਹਿਸ਼ ਹੁੰਦੀ ਹੈ। ਚਿਹਰੇ ਤੇ ਵਾਲਾਂ 'ਚ ਚਮਕ ਖੂਬਸੂਰਤੀ 'ਚ ਵਾਧਾ ਕਰਦੀ ਹੈ। ਅਜਿਹੇ 'ਚ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਤੇ ਵਾਲਾਂ 'ਚ ਵੀ ਚਮਕ ਆਉਂਦੀ ਹੈ।

  • ਹੋਮ
  • ਸਿਹਤ
  • ਚਿਹਰੇ ਅਤੇ ਵਾਲਾਂ ਦੀ ਖੂਬਸੂਰਤੀ ਲਈ ਅਪਣਾਓ ਇਹ ਨੁਸਖੇ
About us | Advertisement| Privacy policy
© Copyright@2026.ABP Network Private Limited. All rights reserved.