ਪੁਰਸ਼ਾਂ 'ਚ ਕਿਉਂ ਵਧ ਰਹੇ ਯੌਨ ਰੋਗ, ਕਾਰਨ ਜਾਣ ਹੋਣ ਜਾਓਗੇ ਹੈਰਾਨ!
ਕੀ ਕਹਿੰਦੀ ਰਿਸਰਚ- ਸਰਵੇ ਮੁਤਾਬਕ ਦਿੱਲੀ ਵਿੱਚ ਤਕਰੀਬਨ 20 ਫ਼ੀਸਦੀ ਨੌਜਵਾਨ, ਬਾਲਗ਼ ਤੇ ਅੱਧਖੜ੍ਹ ਉਮਰ ਵਰਗ ਦੇ ਪੁਰਸ਼ ਸੈਕਸ ਸੰਤੁਸ਼ਟੀ ਨਾ ਮਿਲਣ, ਸੈਕਸ ਇੱਛਾ ਨਾ ਹੋਣ ਸਮੇਤ ਕਈ ਯੌਨ ਰੋਗਾਂ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਡਾਕਟਰ ਕੋਲ ਆ ਰਹੇ ਹਨ।
ਕਿਵੇਂ ਕੀਤੀ ਗਈ ਰਿਸਰਚ- ਇਸ ਸਰਵੇ ਵਿੱਚ 21-45 ਸਾਲ ਦੇ 800 ਤੋਂ ਜ਼ਿਆਦਾ ਬਾਲਗਾਂ ਦੇ ਸੈਕਸ ਗਤੀਵਿਧੀ, ਲਾਈਫ਼ ਸਟਾਈਲ ਤੇ ਆਦਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਵਿੱਚ ਪ੍ਰੋਫੈਸ਼ਨਲ, ਨੌਕਰੀਪੇਸ਼ਾ, ਹਾਊਸ ਵਾਈਫ਼ ਦੇ ਨਾਲ ਦਿੱਲੀ-ਐਨ.ਸੀ.ਆਰ. ਦੇ ਸਟੂਡੈਂਟਸ ਵੀ ਸ਼ਾਮਲ ਸਨ।
ਕੀ ਕਾਰਨ ਹੈ- ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੈਕਸ ਸਮੱਸਿਆਵਾਂ ਦੇ ਵਧਣ ਦਾ ਕਾਰਨ ਅਣਹੇਲਦੀ ਫੂਡ, ਮੋਟਾਪਾ ਤੇ ਸਮੋਕਿੰਗ ਦੇ ਨਾਲ ਹੀ ਬੈੱਡ ਲਾਈਫ਼ ਸਟਾਈਲ ਹੈ। ਖ਼ਰਾਬ ਲਾਈਫ਼ ਸਟਾਈਲ ਦੇ ਚੱਲਦੇ ਨਾ ਸਿਰਫ਼ ਮੈਟਾਬਾਓਲਿਕ ਸਬੰਧੀ ਬਿਮਾਰੀਆਂ ਵੀ ਵਧ ਰਹੀਆਂ ਹਨ ਬਲਕਿ ਯੌਨ ਰੋਗ ਵੀ ਵਧ ਰਹੇ ਹਨ।
ਕੀ ਕਹਿੰਦੇ ਲੋਕ- ਸਰਵੇ ਵਿੱਚ ਹਿੱਸਾ ਲੈਣ ਵਾਲੇ 35 ਫ਼ੀਸਦੀ ਪੁਰਸ਼ਾਂ ਦਾ ਕਹਿਣਾ ਸੀ ਕਿ ਜਦੋਂ ਇਹ ਸਟ੍ਰੈੱਸ ਵਿੱਚ ਹੁੰਦੇ ਹਨ ਤਾਂ ਨਾ ਤਾਂ ਉਹ ਠੀਕ ਤੋਂ ਪ੍ਰਤੀਕਿਰਿਆ ਕਰ ਸਕਦੇ ਤੇ ਨਾ ਹੀ ਉਨ੍ਹਾਂ ਨੂੰ ਸੈਕਸ ਤੋਂ ਸੰਤੁਸ਼ਟੀ ਮਿਲਦੀ ਹੈ।
ਨਵੀਂ ਦਿੱਲੀ: ਯੌਨ ਰੋਗ ਕਿਸੇ ਨੂੰ ਵੀ, ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਪਰ ਅੱਜਕੱਲ੍ਹ ਦਿੱਲੀ ਦੇ ਨੌਜਵਾਨਾਂ ਵਿੱਚ ਇਹ ਸਮੱਸਿਆ ਬਹੁਤ ਦੇਖੀ ਜਾ ਰਹੀ ਹੈ। ਹਾਲ ਹੀ ਵਿੱਚ ਆਈ ਰਿਸਰਚ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ।
ਪੁਰਸ਼ਾਂ ਵਿੱਚ ਇਹ ਗ਼ਲਤ ਆਦਤਾਂ- ਸਰਵੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 48 ਫ਼ੀਸਦੀ ਪੁਰਸ਼ਾਂ ਨੂੰ ਅਣਹੈਲਦੀ ਫੂਡ ਖਾਣ ਦੀ ਆਦਤ ਹੈ। ਇੰਨਾ ਹੀ ਨਹੀਂ ਐਕਸਰਸਾਈਜ਼ ਨਾ ਕਰਨਾ, ਨੀਂਦ ਪੂਰੀ ਨਾ ਕਰਨਾ, ਸਟ੍ਰੈੱਸ ਲੈਣਾ ਤੇ ਸਮੋਕਿੰਗ ਵਰਗੀਆਂ ਗ਼ਲਤ ਆਦਤਾਂ ਕਾਰਨ ਪੁਰਸ਼ਾਂ ਵਿੱਚ ਯੌਨ ਉਤੇਜਨਾ ਘੱਟ ਹੋ ਰਹੀ ਹੈ।