ਸਜਾਵਟੀ ਗਿਲਾਸ 'ਚ ਕੁੱਝ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹ ਲਵੋ, ਨਹੀਂ ਤਾਂ....
ਲੰਡਨ : ਕੀ ਤੁਸੀਂ ਕੱਚ ਦੇ ਸਜਾਵਟੀ ਗਿਲਾਸ ਦੇ ਸ਼ੌਕੀਨ ਹੋ? ਜੇਕਰ ਅਜਿਹਾ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਸ਼ੌਂਕ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।
ਪ੍ਰਮੁੱਖ ਸ਼ੋਧਕਰਤਾ ਐਂਡਿ੫ਊ ਟਰਨਰ ਨੇ ਕਿਹਾ ਕਿ ਕੱਚ ਦੇ ਸਜਾਵਟੀ ਗਿਲਾਸ ਦੇ ਪੇਂਟ 'ਚ ਖ਼ਤਰਨਾਕ ਤੱਤਾਂ ਦੀ ਮੌਜੂਦਗੀ ਦਾ ਸਪਸ਼ਟ ਅਸਰ ਮਨੁੱਖੀ ਸਿਹਤ ਤੇ ਵਾਤਾਵਰਨ 'ਤੇ ਪੈਂਦਾ ਹੈ।
ਇਨ੍ਹਾਂ 'ਚੋਂ ਕੁਝ 'ਚ ਤਾਂ ਲੈੱਡ ਦਾ ਪੱਧਰ ਉਪਯੋਗ ਦੇ ਸੁਰੱਖਿਅਤ ਪੱਧਰ ਤੋਂ 1000 ਗੁਣਾ ਤਕ ਜ਼ਿਆਦਾ ਪਾਇਆ ਗਿਆ।
ਇਨ੍ਹਾਂ 'ਚੋਂ 139 ਨਮੂਲਿਆਂ 'ਚ ਲੈੱਡ ਅਤੇ 134 'ਚ ਕੈਡਮੀਅਮ ਪਾਇਆ ਗਿਆ।
ਇਹ ਨਤੀਜਾ ਬੀਅਰ ਤੇ ਸ਼ਰਾਬ ਪੀਣ ਦੇ 72 ਨਵੇਂ ਤੇ ਪੁਰਾਣੇ ਗਿਲਾਸ ਤੇ ਜਾਰ 'ਤੇ ਕੀਤੇ ਗਏ 197 ਨਮੂਨਿਆਂ ਦੇ ਪ੍ਰੀਖਣਾਂ ਦੇ ਆਧਾਰ 'ਤੇ ਕੱਢਿਆ ਗਿਆ ਹੈ।
ਬਰਤਾਨੀਆ ਦੀ ਪਲੇਮਾਊਥ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਿਕ, ਨਤੀਜਿਆਂ ਤੋਂ ਜਾਹਿਰ ਹੁੰਦਾ ਹੈ ਕਿ ਰੰਗ ਚੜ੍ਹੇ ਗਿਲਾਸ ਦੀ ਲੰਬੇ ਸਮੇਂ ਤਕ ਵਰਤੋਂ ਕਰਨਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।
ਨਵੇਂ ਸ਼ੋਧ ਦਾ ਦਾਅਵਾ ਹੈ ਕਿ ਅਜਿਹੇ ਗਿਲਾਸ ਨੂੰ ਸਜਾਉਣ ਲਈ ਇਸਤੇਮਾਲ ਹੋਣ ਵਾਲੇ ਪੇਂਟ 'ਚ ਜ਼ਹਿਰੀਲੇ ਲੈੱਡ (ਸੀਸਾ) ਤੇ ਕੈਡਮੀਅਮ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ।