ਕਿਤੇ ਤੁਸੀਂ ਵੀ ਵੈਬ ਸੀਰੀਜ਼ ਦੇਖਣ ਦੇ ਸ਼ੌਕੀਨ ਤਾਂ ਨਹੀਂ, ਜੇ ਹਾਂ ਤਾਂ ਰਹੋ ਸਾਵਧਾਨ !
ਡਾਕਟਰ ਇਹ ਵੀ ਕਹਿੰਦੇ ਹਨ ਕਿ ਇਸ ਲੜਕੇ ਦਾ ਕੇਸ ਕਾਫੀ ਐਕਸਟ੍ਰੀਮ ਸਟੇਜ 'ਤੇ ਸੀ। ਡਾਕਟਰ ਇਨ੍ਹਾਂ ਸੀਰੀਜ਼ ਦੇ ਵਧਦੇ ਰੁਝਾਨ ਤੋਂ ਕਾਫੀ ਚਿੰਤਤ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ 'ਤੇ ਇਸ ਦਾ ਨਾਕਾਰਾਤਮਕ ਅਸਰ ਪੈ ਰਿਹਾ ਹੈ।
ਡਾਕਟਰ ਮਨੋਜ ਦਾ ਕਹਿਣਾ ਹੈ ਕਿ ਵੈਬ ਸੀਰੀਜ਼ ਦੇ ਆਉਣ ਤੋਂ ਪਹਿਲਾਂ ਲੋਕ ਆਪਣੇ ਐਪੀਸੋਡ ਦੀ ਅਗਲੀ ਲੜੀ ਦਾ ਇੱਕ-ਇੱਕ ਹਫ਼ਤਾ ਇੰਤਜ਼ਾਰ ਕਰਦੇ ਸਨ ਪਰ ਹੁਣ ਵੈੱਬ ਸੀਰੀਜ਼ ਲੋਕਾਂ ਨੂੰ ਐਡਿਕਟ ਕਰ ਰਹੀ ਹੈ। ਲੋਕ ਕਈ-ਕਈ ਘੰਟੇ ਬੈਠ ਕੇ ਵੈਬ ਸੀਰੀਜ਼ ਦੇਖਦੇ ਹਨ।
ਡਾਕਟਰ ਮਨੋਜ ਦਾ ਕਹਿਣਾ ਹੈ ਕਿ ਵੈਬ ਸੀਰੀਜ਼ ਦੇ ਆਉਣ ਤੋਂ ਪਹਿਲਾਂ ਲੋਕ ਆਪਣੇ ਐਪੀਸੋਡ ਦੀ ਅਗਲੀ ਲੜੀ ਦਾ ਇੱਕ-ਇੱਕ ਹਫ਼ਤਾ ਇੰਤਜ਼ਾਰ ਕਰਦੇ ਸਨ ਪਰ ਹੁਣ ਵੈੱਬ ਸੀਰੀਜ਼ ਲੋਕਾਂ ਨੂੰ ਐਡਿਕਟ ਕਰ ਰਹੀ ਹੈ। ਲੋਕ ਕਈ-ਕਈ ਘੰਟੇ ਬੈਠ ਕੇ ਵੈਬ ਸੀਰੀਜ਼ ਦੇਖਦੇ ਹਨ।
ਜਦੋਂ ਉਹ ਸਵੇਰੇ ਉੱਠਦਾ ਤਾਂ ਉਸ ਦਾ ਸਭ ਤੋਂ ਪਹਿਲਾ ਕੰਮ ਟੀਵੀ ਲਾਉਣਾ ਹੁੰਦਾ ਸੀ। ਉਸ ਦੀ ਟੀਵੀ ਦੇਖਣ ਦੀ ਰੁਚੀ ਉਸ ਵੇਲੇ ਖਤਮ ਹੋਣ ਲੱਗੀ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਉਸਦਾ ਖੁਦ ਤੋਂ ਕਾਬੂ ਖ਼ਤਮ ਹੋ ਰਿਹਾ ਹੈ। ਉਸ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ। ਥਕਾਵਟ ਹੋਣ ਲੱਗੀ ਤੇ ਨੀਂਦ 'ਚ ਵੀ ਰੁਕਾਵਟ ਆਉਣ ਲੱਗੀ।
ਇਸ ਲੜਕੇ ਦੇ ਪਰਿਵਾਰ ਦਾ ਉਸ 'ਤੇ ਕੰਮ ਕਰਨ ਦਾ ਦਬਾਅ ਪਿਆ ਜਾਂ ਉਸ ਦੇ ਦੋਸਤ ਉਸ ਤੋਂ ਅੱਗੇ ਨਿਕਲ ਗਏ ਤਾਂ ਵੀ ਉਸਨੇ ਬਿਨਾਂ ਚਿੰਤਾ ਕੀਤੇ ਖੁਦ ਨੂੰ ਸੀਰੀਜ਼ 'ਚ ਲਾਈ ਰੱਖਿਆ। ਅਜਿਹਾ ਕਰਨ ਨਾਲ ਉਹ ਆਪਣੀਆਂ ਸਮੱਸਿਆਵਾਂ ਭਉੱਲ ਜਾਂਦਾ ਸੀ ਤੇ ਖੁਦ ਨੂੰ ਖੁਸ਼ ਕਰਦਾ ਸੀ।
ਨਿਊਰੋਸਾਇੰਸਸ ਦੇ ਕਲੀਨਕ ਨੂੰ ਹੈੱਡ ਕਰਨ ਵਾਲੇ ਪ੍ਰੋਫੈਸਰ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਉਹ ਦਿਨ ਭਰ 'ਚ 7 ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਫਿਲਮਾਂ ਦੇਖਣ ਤੇ ਨੈੱਟਫਲਿਕਸ ਦੀਆਂ ਸੀਰੀਜ਼ ਦੇਖਣ 'ਚ ਬਿਤਾ ਰਿਹਾ ਸੀ। ਇਸ ਨਾਲ ਇਸ ਨੂੰ ਚੰਗਾ ਮਹਿਸੂਸ ਹੋ ਰਿਹਾ ਸੀ ਤੇ ਉਹ ਆਪਣੀ ਮੌਜੂਦਾ ਸਥਿਤੀ ਤੋਂ ਅਜਿਹਾ ਕਰਕੇ ਦੂਰ ਭੱਜ ਰਿਹਾ ਸੀ।
ਹਾਲ ਹੀ 'ਚ ਬੈਂਗਲੁਰੂ ਦੇ 'ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਸ' ਦੇ ਕਲੀਨਕ 'ਸਰਵਿਸ ਫਾਰ ਹੈਲਦੀ ਯੂਜ਼ ਆਫ ਟੈਕਨਾਲੋਜੀ' 'ਚ ਪਹਿਲਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ। 26 ਸਾਲਾ ਬੇਰੋਜ਼ਗਾਰ ਲੜਕੇ ਨੇ ਆਪਣੀ ਹਕੀਕਤ ਤੋਂ ਭੱਜਦਿਆਂ ਖੁਦ ਨੂੰ ਨੈੱਟਫਲਿਕਸ ਸੀਰੀਜ਼ ਦੇਖਣ ਦੌਰਾਨ 6 ਮਹੀਨੇ ਲਈ ਘਰ 'ਚ ਕੈਦ ਕਰ ਲਿਆ।
ਬੈਂਗਲੁਰੂ 'ਚ ਇੱਕ ਵਿਅਕਤੀ ਨੈੱਟਫਲਿਕਸ ਵੈੱਬ ਸੀਰੀਜ਼ ਦਾ ਇੰਨਾ ਦੀਵਾਨਾ ਹੋ ਗਿਆ ਕਿ ਇਸ ਨਾਲ ਨਾ ਸਿਰਫ ਉਸ ਦੇ ਕੰਮ 'ਤੇ ਬਲਕਿ ਰਿਸ਼ਤਿਆਂ 'ਤੇ ਵੀ ਅਸਰ ਪੈ ਰਿਹਾ ਹੈ।
ਅੱਜਕੱਲ੍ਹ ਟੀਵੀ ਨਾਲੋਂ ਜ਼ਿਆਦਾ ਮੋਬਾਈਲ ਤੇ ਵੈੱਬ ਸੀਰੀਜ਼ ਦੇਖੀਆਂ ਜਾਂਦੀਆਂ ਹਨ। ਲੋਕ ਵਿਹਲੇ ਸਮੇਂ ਵੈੱਬ ਸੀਰੀਜ਼ ਦੇਖਣਾ ਪਸੰਦ ਕਰਦੇ ਹਨ ਪਰ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਤੁਸੀਂ ਇਸ ਦੇ ਆਦੀ ਹੋ ਜਾਂਦੇ ਹੋ। ਹਾਲ ਹੀ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ।