✕
  • ਹੋਮ

ਦੇਸੀ ਨੁਸਖਾ: ਲਓ ਜੀ ਖਾਓ ਇਹ ਚੀਜ਼ਾਂ, ਭਾਰ ਵੀ ਘਟੇਗਾ, ਤਾਕਤ ਵੀ ਵਧੇਗੀ

ਏਬੀਪੀ ਸਾਂਝਾ   |  22 Feb 2019 06:01 PM (IST)
1

ਕੁਝ ਕਰੰਚੀ ਸਨੈਕਸ ਵੀ ਖਾਧੇ ਜਾ ਸਕਦੇ ਹਨ। ਕੇਲੇ ਦੇ ਚਿਪਸ ਖਾ ਸਕਦੇ ਹੋ।

2

ਮਿਕਸ ਸਲਾਦ ਖਾਣਾ ਵੀ ਸਿਹਤਮੰਦ ਹੁੰਦਾ ਹੈ। ਇਸ ਵਿੱਚ ਖੀਰਾ, ਗਾਜਰ ਤੇ ਹੋਰ ਸਬਜ਼ੀਆਂ ਪਾਈਆਂ ਜਾ ਸਕਦੀਆਂ ਹਨ।

3

ਬਦਾਮ, ਕਾਜੂ ਤੇ ਅਖਰੋਟ ਦੇ ਇਲਾਵਾ ਪਿਸਤਾ ਵਿੱਚ ਫਾਈਬਰ ਤੇ ਚੰਗੀ ਫੈਟ ਹੁੰਦੀ ਹੈ। ਇਸ ਵਿੱਚ ਪ੍ਰੋਟੀਨ ਪੱਧਰ ਤਣਾਓ ਦੌਰਾਨ ਵੀ ਸ਼ੂਗਰ ਲੈਵਲ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

4

ਇੱਕ ਛੋਟੇ ਕੱਪ ਬਲੂਬੇਰੀਜ਼ ਜਾਂ ਸਟ੍ਰਾਅਬੇਰੀਜ਼ ਖਾਣ ਨਾਲ ਤੁਹਾਨੂੰ 4 ਗ੍ਰਾਮ ਫਾਈਬਰ ਮਿਲੇਗਾ। ਇਸ ਨੂੰ ਆਰਾਮ ਨਾਲ ਖਾਣ ਨਾਲ ਭੁੱਖ ਘੱਟ ਲੱਗੇਗੀ।

5

ਇੱਕ ਮੀਡੀਅਮ ਸੰਤਰੇ ਵਿੱਚ 75 ਕੈਲੋਰੀਜ਼, 3 ਗ੍ਰਾਮ ਫਾਈਬਰ ਤੇ 52 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਇਸ ਨੂੰ ਵੀ ਖਾਧਾ ਜਾ ਸਕਦਾ ਹੈ।

6

ਪਾਪਕੌਰਨ ਵਿੱਚ ਉਂਞ ਤਾਂ ਫਾਈਬਰ ਹੁੰਦਾ ਹੈ ਪਰ ਤਿੰਨ ਕੱਪ ਪਾਪਕੌਰਨ ਖਾਣ ਨਾਲ ਤੁਹਾਨੂੰ 9 ਗ੍ਰਾਮ ਪ੍ਰੋਟੀਨ ਮਿਲੇਗਾ ਤੇ ਇਹ ਸਿਰਫ 100 ਕਿਲੋਰੀ ਹੀ ਵਧਾਉਂਦਾ ਹੈ।

7

ਕਈ ਖੋਜਾਂ ਦਾਅਵਾ ਕਰ ਚੁੱਕੀਆਂ ਹਨ ਕਿ ਤਣਾਓ ਵਿੱਚ ਇਨਸਾਨ ਨੂੰ ਵਧੇਰੇ ਭੁੱਖ ਲੱਗਦੀ ਹੈ। ਅਜਿਹੇ ਵਿੱਚ ਉਹ ਸਮਝ ਨਹੀਂ ਪਾਉਂਦੇ ਕਿ ਕੀ ਖਾਈਏ ਤੇ ਕੀ ਨਾ ਖਾਈਏ।

8

ਜ਼ਿਆਦਾਤਰ ਲੋਕ ਆਪਣੇ ਜੀਵਨ ਵਿੱਚ ਕਦੀ ਨਾ ਕਦੀ ਉਨ੍ਹਾਂ ਹਾਲਾਤ ਵਿੱਚੋਂ ਗੁਜ਼ਰਦੇ ਹਨ ਜਦੋਂ ਉਨ੍ਹਾਂ ਵਜ਼ਨ ਵੀ ਘੱਟ ਕਰਨਾ ਹੁੰਦਾ ਹੈ ਤੇ ਉਹ ਤਣਾਓ ਵਿੱਚ ਵੀ ਹੁੰਦੇ ਹਨ। ਅਜਿਹੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਤਣਾਓ ਦੌਰਾਨ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਤੁਹਾਡਾ ਵਜ਼ਨ ਵੀ ਘਟੇਗਾ ਤੇ ਤੁਸੀਂ ਤੰਦਰੁਸਤ ਵੀ ਰਹੋਗੇ।

9

ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।

  • ਹੋਮ
  • ਸਿਹਤ
  • ਦੇਸੀ ਨੁਸਖਾ: ਲਓ ਜੀ ਖਾਓ ਇਹ ਚੀਜ਼ਾਂ, ਭਾਰ ਵੀ ਘਟੇਗਾ, ਤਾਕਤ ਵੀ ਵਧੇਗੀ
About us | Advertisement| Privacy policy
© Copyright@2025.ABP Network Private Limited. All rights reserved.