ਦੁਨੀਆ 'ਚ ਪਹਿਲੀ ਬਾਰ ਆਖਰ ਬਣਾ ਹੀ ਦਿੱਤਾ ਹੀ ਰੋਬਟ
ਇਸ ਸੂਖ਼ਮ ਰੋਬਟ ਨੂੰ ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਮੈਨਚੈਸਟਰ ਦੇ ਵਿਗਿਆਨਕਾਂ ਨੇ ਵਿਕਸਿਤ ਕੀਤਾ ਹੈ। ਇਹ ਰੋਬਟ ਕਾਰਬਨ, ਹਾਈਡ੍ਰੋਜਨ ਤੇ ਨਾਈਟ੍ਰੋਜਨ ਦੇ 150 ਪਰਮਾਣੂ ਤੋਂ ਮਿਲ ਕੇ ਬਣੇ ਹਨ। ਇਹ ਏਨੇਟ ਛੋਟੇ ਹਨ ਕਿ ਅਰਬਾਂ ਅਜਿਹੇ ਰੋਬਟ ਨੂੰ ਜੋੜਨ ਤੋਂ ਬਾਅਦ ਇਹ ਨਮਕ ਦੇ ਦਾਣੇ ਬਰਾਬਰ ਨਜ਼ਰ ਆਉਣਗੇ।
ਇਨ੍ਹਾਂ ਰੋਬਟ ਦਾ ਨਿਰਮਾਣ ਰਸਾਇਣਕ ਵਿਗਿਆਨ ਦੇ ਇਕ ਸਿਧਾਂਤ 'ਤੇ ਅਧਾਰਿਤ ਹੈ ਜਿਸ ਦੇ ਮੁਤਾਬਿਕ ਪਰਮਾਣੂ ਤੇ ਅਣੂ ਆਪਸ 'ਚ ਕਿਰਿਆ ਕਰਕੇ ਛੋਟੇ ਅਣੂ ਤੋਂ ਵੱਡੇ ਅਣੂ ਦਾ ਨਿਰਮਾਣ ਕਰਦੇ ਹਨ। ਇਸ ਸ਼ੋਧ ਨੂੰ ਨੇਚਰ ਜਰਨਲ 'ਚ ਪ੫ਕਾਸ਼ਿਤ ਕੀਤਾ ਗਿਆ ਹੈ।
ਸਾਡਾ ਰੋਬਟ ਇਕ ਮੌਲੀਕਿਊਲਰ ਰੋਬਟ ਹੈ ਜੋ ਪਰਮਾਣੂ ਤੋਂ ਬਣਿਆ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕਿ ਤੁਸੀਂ ਲੇਗੋ ਬ੍ਰਿਕਸ ਜੋੜ ਕੇ ਸਧਾਰਨ ਰੋਬਟ ਬਣਾਉਂਦੇ ਹੋ।
ਵਿਗਿਆਨਕਾਂ ਨੂੰ ਉਮੀਦ ਹੈ ਕਿ ਭਵਿੱਖ 'ਚ ਇਨ੍ਹਾਂ ਦੀ ਵਰਤੋਂ ਮੈਡੀਕਲ ਉਦੇਸ਼ਾਂ 'ਚ ਕੀਤੀ ਜਾ ਸਕੇਗੀ। ਇਸ ਸ਼ੋਧ ਦੇ ਮੁੱਖ ਵਿਗਿਆਨਕ ਡੇਵਿਡ ਲੇਹ ਨੇ ਕਿਹਾ ਕਿ ਸਾਰੇ ਤੱਤਾਂ ਦਾ ਨਿਰਮਾਣ ਪਰਮਾਣੂ ਨਾਲ ਹੋਇਆ ਹੈ ਤੇ ਕਈ ਸਾਰੇ ਪਰਮਾਣੂ ਮਿਲ ਕੇ ਹੀ ਅਣੂ ਦਾ ਨਿਰਮਾਣ ਕਰਦੇ ਹਨ।
ਲੰਡਨ : ਵਿਗਿਆਨਕਾਂ ਨੇ ਦੁਨੀਆ ਦੇ ਪਹਿਲੇ ਮੌਲੀਕਿਊਲਰ ਰੋਬਟ ਦਾ ਨਿਰਮਾਣ ਕੀਤਾ ਹੈ। ਇਹ ਰੋਬਟ ਮਿਲੀਮੀਟਰ ਦੇ ਦਸ ਲੱਖਵੇਂ ਹਿੱਸੇ ਦੇ ਬਰਾਬਰ ਹੈ। ਭਵਿੱਖ 'ਚ ਇਨ੍ਹਾਂ ਰੋਬਟ ਦੀ ਮਦਦ ਨਾਲ ਅਚੂਕ ਦਵਾਈਆਂ ਬਣਾਈਆਂ ਜਾ ਸਕਦੀਆਂ ਹਨ।