10 ਵਰ੍ਹਿਆਂ ਬਾਅਦ ਵੀ ਜ਼ਖ਼ਮ ਅੱਲ੍ਹੇ, ਵੇਖੋ ਖ਼ੌਫ਼ਨਾਕ ਤਸਵੀਰਾਂ
ਮੁੰਬਈ ਦਾ ਬਧਵਾਰ ਪਾਰਕ ਉਹ ਜਗ੍ਹਾ ਹੈ ਜਿੱਥੇ 26 ਨਵੰਬਰ, 2008 ਦੀ ਸ਼ਾਮ ਪਾਕਿਸਤਾਨ ਤੋਂ ਆਏ 10 ਅੱਤਵਾਦੀ ਉੱਤਰੇ ਸੀ।
ਹਮਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਜਵਾਨ ਸੰਦੀਪ ਸ਼ਹੀਦੀ ਪਾ ਗਏ ਸੀ। ਉਨ੍ਹਾਂ ਦੇ ਪਿਤਾ ਉੱਨੀਕ੍ਰਿਸ਼ਣਨ ਨੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਕਿਹਾ ਕਿ ਸੰਦੀਪ ਦਾ ਰਵੱਈਆ ਹਮੇਸ਼ਾ ਜਿੱਤਣ ਵਾਲਾ ਰਿਹਾ ਹੈ।
ਇਸ ਹਮਲੇ ਵਿੱਚ ਕੁੱਲ 166 ਲੋਕ ਮਾਰੇ ਗਏ। ਇਨ੍ਹਾਂ 'ਚੋਂ 28 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਕਰੀਬ 60 ਘੰਟੇ ਤਕ ਮੁਕਾਬਲਾ ਹੋਇਆ। ਇੱਕ ਅੱਤਵਾਦੀ ਕਸਾਬ ਨੂੰ ਜ਼ਿੰਦਾ ਫੜਿਆ ਗਿਆ ਸੀ।
26 ਨਵੰਬਰ 2008 ਨੂੰ, 10 ਅੱਤਵਾਦੀ ਕਰਾਚੀ ਤੋਂ ਸਮੁੰਦਰੀ ਰਸਤੇ ਰਾਹੀਂ ਮੁੰਬਈ ਪਹੁੰਚੇ। ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਟਰਮੀਨਲ, ਤਾਜ ਹੋਟਲ, ਟ੍ਰਾਈਡੈਂਟ ਹੋਟਲ ਤੇ ਯਹੂਦੀ ਸੈਂਟਰ 'ਤੇ ਹਮਲਾ ਕੀਤਾ।
ਮੁੰਬਈ ਵਿੱਚ 26/11 ਅੱਤਵਾਦੀ ਹਮਲਿਆਂ ਨਾਲ ਸਬੰਧਤ ਲੋਕਾਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਅਮਰੀਕਾ 35.5 ਕਰੋੜ ਰੁਪਏ (50 ਲੱਖ ਡਾਲਰ) ਤਕ ਦਾ ਇਨਾਮ ਦੇਣ ਦ ਐਲਾਨ ਕੀਤਾ ਹੈ। ਸਥਾਨਕ ਵਿਦੇਸ਼ ਸਕੱਤਰ ਮਾਈਕਲ ਆਰ ਪੌਮਪੀਓ ਨੇ ਐਤਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਜਿਸ ਮੁਤਾਬਕ ਜੋ ਵੀ ਵਿਅਕਤੀ ਹਮਲੇ ਦੀ ਸਾਜ਼ਿਸ਼ ਕਰਨ ਵਾਲਿਆਂ ਜਾਂ ਇਸ ਵਿੱਚ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਬਾਰੇ ਜਾਣਕਾਰੀ ਦਏਗਾ, ਉਨ੍ਹਾਂ ਨੂੰ ਇਹ ਇਨਾਮ ਦਿੱਤਾ ਜਾਏਗਾ।
ਕਸਾਬ ਨੂੰ 21 ਸਤੰਬਰ, 2012 ਦੀ ਸਵੇਰ ਪੁਣੇ ਦੀ ਯਰਵਦਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਸ ਦੀ ਮੌਤ ਤੋਂ ਪਹਿਲਾਂ ਉਸ ਕੋਲੋਂ ਹਮਲੇ ਨਾਲ ਸਬੰਧਤ ਹਰ ਜਾਣਕਾਰੀ ਨਿਚੋੜ ਲਈ ਗਈ ਸੀ।
ਹਮਲੇ ਵਿੱਚ ਸਿਰਫ ਇੱਕੋ ਅੱਤਵਾਦੀ ਅਜਮਲ ਆਮਿਰ ਕਸਾਬ ਜਿਊਂਦਾ ਫੜਿਆ ਗਿਆ ਸੀ। ਭਾਰਤੀ ਏਜੰਸੀਆਂ ਨੇ ਉਸ ਕੋਲੋਂ ਘਟਨਾ ਬਾਰੇ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਸੀ। ਉਸ ਕੋਲੋਂ ਹੀ ਇਸ ਘਟਨਾ ਵਿੱਚ ਪਾਕਿਸਤਾਨ ਦੇ ਸ਼ਾਮਲ ਹੋਣ ਦਾ ਪਤਾ ਲੱਗਾ ਸੀ।
ਇਸ ਹਮਲੇ ਦੇ ਪੀੜਤਾਂ ਨੂੰ ਅੱਜ ਵੀ ਇਨਸਾਫ ਦੀ ਉਡੀਕ ਹੈ। ਕੋਈ ਵੀ ਬੰਦਾ ਇਸ ਹਮਲੇ ਦੀ ਘਟਨਾ ਨੂੰ ਯਾਦ ਕਰਕੇ ਡਰ ਜਾਂਦਾ ਹੈ।
26 ਨਵੰਬਰ, 2008 ਨੂੰ ਮੁੰਬਈ ਵਿੱਚ ਵੱਡਾ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ 166 ਜਣੇ ਮਾਰੇ ਗਏ। ਅੱਜ ਇਸ ਘਟਨਾ ਨੂੰ 10 ਸਾਲ ਪੂਰੇ ਹੋ ਗਏ ਹਨ। ਵੇਖੋ ਇਸ ਘਟਨਾ ਨਾਲ ਜੁੜੀਆਂ 10 ਤਸਵੀਰਾਂ।