ਯੂਪੀ ਵਿੱਚ 'ਚ ਬੁਆਇਲਰ ਫਟਿਆ, 22 ਦੀ ਮੌਤ,117 ਤੋਂ ਵੱਧ ਜ਼ਖ਼ਮੀ
ਸਭ ਤੋਂ ਪਹਿਲਾਂ ਜ਼ਖ਼ਮੀਆਂ ਨੂੰ ਐੱਨਟੀਪੀਸੀ ਹਸਪਤਾਲ ਲਿਆਂਦਾ ਗਿਆ। ਫਿਰ ਇੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਾਏਬਰੇਲੀ ਅਤੇ ਲਖਨਊ ਰੈਫਰ ਕੀਤਾ ਜਾਣ ਲੱਗਾ। ਸ਼ਾਮ ਸੱਤ ਵਜੇ ਤਕ ਐੱਨਟਪੀਸੀ ਹਸਪਤਾਲ 'ਚ 110 ਅਤੇ ਕਮਿਊਨਿਟੀ ਹੈੱਲਥ ਸੈਂਟਰ 'ਚ ਸੱਤ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ।
ਪ੍ਰਮੁੱਖ ਸਕੱਤਰ ਗ੍ਰਹਿ ਮੁਤਾਬਿਕ ਰਾਹਤ ਕਾਰਜ ਲਈ ਐੱਨਡੀਆਰ ਦੀ ਟੀਮ ਊਂਚਾਹਾਰ ਭੇਜੀ ਗਈ ਹੈ। ਹਾਦਸੇ ਦੇ ਬਾਅਦ ਹੁਣ ਤਕ 16 ਲੋਕਾਂ ਦੇ ਮਰਨ ਅਤੇ 90 ਤੋਂ 100 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਹਾਦਸੇ ਦੀ ਸੂਚਨਾ 'ਤੇ ਐੱਨਟੀਪੀਸੀ ਮੈਨੇਜਮੈਂਟ ਸਰਗਰਮ ਹੋਈ। ਗਰਮ ਸੁਆਹ ਨੂੰ ਹਟਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋਇਆ।
ਲਗਪਗ 90 ਫੀਟ ਦੀ ਉੱਚਾਈ 'ਤੇ ਧਮਾਕਾ ਹੋਇਆ ਅਤੇ ਪਲਾਂਟ ਦੇ ਚਾਰੋ ਪਾਸੇ ਗਰਮ ਰਾਖ ਫੈਲ ਗਈ। ਬੁਆਇਲਰ ਦੇ ਆਸਪਾਸ ਦੋ ਸੌ ਤੋਂ ਵੱਧ ਐੱਨਟੀਪੀਸੀ ਦੇ ਮੁਲਾਜ਼ਮ, ਅਧਿਕਾਰੀ ਅਤੇ ਨਿੱਜੀ ਕੰਪਨੀ ਦੇ ਮਜ਼ਦੂਰ ਕੰਮ 'ਚ ਲੱਗੇ ਸਨ। ਇਹ ਸਾਰੇ ਸੁਆਹ ਦੀ ਲਪੇਟ 'ਚ ਆ ਗਏ।
ਐੱਨਟੀਪੀਸੀ ਊਂਚਾਹਾਰ ਪ੍ਰਾਜੈਕਟ ਦੇ ਪਲਾਂਟ ਖੇਤਰ 'ਚ ਨਵੀਂ ਬਣੀ ਪੰਜ ਸੌ ਮੈਗਾਵਾਟ ਸਮਰੱਥਾ ਦੀ ਛੇਵੀਂ ਇਕਾਈ 'ਚ ਬਿਜਲੀ ਉਤਪਾਦਨ ਦਾ ਕੰਮ ਚੱਲ ਰਿਹਾ ਸੀ। ਬੁੱਧਵਾਰ ਦੁਪਹਿਰ ਬਾਅਦ ਚਾਰ ਵਜੇ ਬੁਆਇਲਰ ਦੀ ਐਸ਼ ਪਾਈਪ 'ਚ ਅਚਾਨਕ ਧਮਾਕਾ ਹੋ ਗਿਆ।
ਰਾਏਬਰੇਲੀ :ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਥਿਤ ਊਂਚਾਹਾਰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਦੀ ਛੇਵੀਂ ਯੂਨਿਟ 'ਚ ਬੁੱਧਵਾਰ ਦੁਪਹਿਰ ਬਾਅਦ ਬੁਆਇਲਰ ਦੀ ਐਸ਼ ਪਾਈਪ 'ਚ ਧਮਾਕਾ ਹੋਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਲਗਪਗ 200 ਤੋਂ ਵੱਧ ਅਧਿਕਾਰੀ, ਮੁਲਾਜ਼ਮ ਅਤੇ ਮਜ਼ਦੂਰ ਸੜਦੀ ਸੁਆਹ ਦੀ ਲਪੇਟ 'ਚ ਆ ਗਏ। 117 ਤੋਂ ਵੱਧ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਾਇਆ ਗਿਆ ਹੈ। ਹੁਣ ਵੀ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੇ ਸੁਆਹ 'ਚ ਦੱਬੇ ਹੋਣ ਦੀ ਸੂਚਨਾ ਹੈ।