ਬੱਸ ਇੱਕ ਅਫ਼ਵਾਹ ਨੇ ਲਈਆਂ 22 ਜਾਨਾਂ, ਵੇਖੋ ਤਸਵੀਰਾਂ
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸੇ ਸਮੇਂ ਬਾਰਸ਼ ਹੋ ਰਹੀ ਸੀ ਤੇ ਰੁਝੇਵੇਂ ਵਾਲੇ ਘੰਟਿਆਂ ਕਾਰਨ ਪੁਲ 'ਤੇ ਬਹੁਤ ਲੋਕ ਮੌਜੂਦ ਸਨ।
ਹਾਲਾਂਕਿ, ਪੁਲਿਸ ਨੇ ਹਾਦਸੇ ਦੇ ਅਸਲ ਕਾਰਨਾਂ ਬਾਰੇ ਹਾਲੇ ਕੁਝ ਨਹੀਂ ਕਿਹਾ ਹੈ। ਮੌਕੇ 'ਤੇ ਪਹੁੰਚੇ ਸਥਾਨਕ ਵਿਧਾਇਕ ਨੇ ਕਿਹਾ ਕਿ ਹਸਪਤਾਲ ਦੇ ਡੀਨ ਨੇ ਉਸ ਨੂੰ 20 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ।
ਜਦੋਂ ਬਾਰਸ਼ ਕਾਰਨ ਪੁਲ ਦਾ ਸ਼ੈੱਡ ਡਿੱਗਣ ਦੀ ਅਫਵਾਹ ਉੱਡੀ ਤਾਂ ਉਸ ਵੇਲੇ ਲੋਕਾਂ ਨੇ ਕਾਹਲੀ ਵਿੱਚ ਹੇਠਾਂ ਉੱਤਰਨ ਲੱਗੇ ਪਰ ਪੌੜੀਆਂ ਮਾੜੀਆਂ ਹੋਣ ਕਾਰਨ ਲੋਕ ਤਿਲ੍ਹਕਣ ਲੱਗੇ ਤੇ ਹੇਠਾਂ ਉੱਤਰਨ ਦੀ ਕਾਹਲੀ ਵਿੱਚ ਇੱਕ ਦੂਜੇ 'ਤੇ ਚੜ੍ਹਨ ਲੱਗੇ।
ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲ ਕਾਫੀ ਭੀੜਾ ਹੈ ਤੇ ਪੌੜੀਆਂ ਦੀ ਹਾਲਤ ਵੀ ਬੁਰੀ ਹੈ।
ਜਿਵੇਂ ਹੀ ਭਗਦੜ ਮਚੀ ਤਾਂ ਲੋਕਾਂ ਇੱਕ-ਦੂਜੇ ਨੂੰ ਲਤਾੜ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਤੇ ਕਈਆਂ ਨੇ ਆਪਣੀ ਜਾਨ ਬਚਾਉਣ ਲਈ ਪੁਲ ਤੋਂ ਛਾਲਾਂ ਮਾਰ ਦਿੱਤੀਆਂ। ਇਸ ਹਫੜਾ-ਦਫੜੀ ਵਿੱਚ 15 ਲੋਕਾਂ ਦੀ ਮੌਤ ਹੋ ਗਈ ਤੇ 20 ਗੰਭੀਰ ਜ਼ਖ਼ਮੀ ਹੋਣ ਵਾਲਿਆਂ ਸਮੇਤ ਕੁੱਲ 30 ਲੋਕ ਜ਼ਖ਼ਮੀ ਹੋ ਗਏ ਹਨ।
ਹਾਲੇ ਤਕ ਭਗਦੜ ਮੱਚਣ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗਾ ਹੈ ਪਰ ਮੁਢਲੀ ਜਾਣਕਾਰੀ ਮੁਤਾਬਕ ਬ੍ਰਿਜ ਦੇ ਇੱਕ ਸ਼ੈੱਡ ਦੇ ਡਿੱਗਣ ਦੀ ਅਫ਼ਵਾਹ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਮੰਬਈ ਦੇ ਪਰੇਲ-ਐਲਫ਼ਿੰਸਟਨ ਰੇਲਵੇ ਬ੍ਰਿਜ 'ਤੇ ਵੱਡੀ ਭਗਦੜ ਮੱਚਣ ਕਾਰਨ 15 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੈਰਾਂ ਹੇਠ ਲਤਾੜੇ ਜਾਣ ਕਾਰਨ 20 ਤੋਂ ਜ਼ਿਆਦਾ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪੁਲ 'ਤੇ ਵੱਡੀ ਗਿਣਤੀ ਵਿੱਚ ਲੋਕ ਆ-ਜਾ ਰਹੇ ਸਨ।