ਅਟਲ ਬਿਹਾਰੀ ਵਾਜਪਾਈ ਦੀ ਜ਼ਿੰਦਗੀ ਬਾਰੇ ਜਾਣੋ 25 ਅਹਿਮ ਗੱਲਾਂ
ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 18 ਸਾਲ ਸੀ। ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਰਾਜਨੀਤੀ 'ਚ ਆਉਣ ਦਾ ਫੈਸਲਾ ਲਿਆ ਸੀ।
ਅਟਲ ਤੇ ਉਨ੍ਹਾਂ ਦੇ ਭਰਾ ਨੇ ਮਹਾਤਮਾ ਗਾਂਧੀ ਨਾਲ ਜੁੜ ਕੇ ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲਿਆ ਸੀ। ਜਿਸ ਕਾਰਨ ਉਨ੍ਹਾਂ ਨੂੰ 23 ਦਿਨ ਜੇਲ੍ਹ ਭੇਜਿਆ ਗਿਆ ਸੀ।
ਜਦੋਂ ਸਾਲ 1953 'ਚ ਬਿਨਾਂ ਪਰਮਿਟ ਲਈ ਜਨਸੰਘ ਦੇ ਨੇਤਾ ਸ਼ਿਆਮਾ ਪ੍ਰਸਾਦ ਮੁਖਰਜੀ ਜੰਮੂ-ਕਸ਼ਮੀਰ ਦੀ ਯਾਤਰਾ 'ਤੇ ਪਹੁੰਚੇ ਸਨ ਉਸ ਵੇਲੇ ਉਨ੍ਹਾਂ ਨਾਲ ਵਾਜਪਾਈ ਵੀ ਸਨ।
ਅਟਲ ਬਿਹਾਰੀ ਵਾਜਪਾਈ ਬੇਹੱਦ ਘੱਟ ਉਮਰ 'ਚ ਰਾਜਨੀਤੀ ਨਾਲ ਜੁੜ ਗਏ ਸਨ।
ਉਨ੍ਹਾਂ ਆਪਣਾ ਜੀਵਨ ਦੇਸ਼ ਦੀ ਭਲਾਈ ਲਈ ਤੇ ਇਕ ਰਾਸ਼ਟਰੀ ਸਵੈ ਸੇਵਕ ਪ੍ਰਚਾਰਕ ਦੇ ਤੌਰ 'ਤੇ ਪੂਰਾ ਜੀਵਨ ਵਿਆਹ ਨਾ ਕਰਾਉਣ ਦਾ ਫੈਸਲਾ ਲਿਆ ਸੀ। ਰਾਸ਼ਟਰੀ ਸਵੈ ਸੇਵਕ ਸੰਘ 'ਚ ਸ਼ਾਮਲ ਹੋਣ ਤੋਂ ਪਹਿਲਾਂ ਵਾਜਪਾਈ ਸਾਮਯਵਾਦ ਤੋਂ ਪ੍ਰਭਾਵਿਤ ਸਨ। ਬਾਅਦ 'ਚ ਬਾਬਾ ਸਾਹਿਬ ਆਪਟੇ ਤੋਂ ਪ੍ਰਭਾਵਿਤ ਹੋ ਕੇ ਉਹ ਸਾਲ 1939 'ਚ ਆਰਐਸਐਸ ਨਾਲ ਜੁੜੇ।
ਇਸ ਤੋਂ ਬਾਅਦ ਕਾਨਪੁਰ 'ਚ ਹੀ ਉਨ੍ਹਾਂ ਐਲਐਲਬੀ ਦੀ ਪੜ੍ਹਾਈ ਕੀਤੀ। ਇਸ ਦਰਮਿਆਨ ਉਹ ਐਲਐਲਬੀ ਦੀ ਪੜ੍ਹਾਈ ਛੱਡ ਕੇ ਪੱਤਰਕਾਰੀ ਤੇ ਸਰਵਜਨਕ ਕੰਮਾਂ 'ਚ ਲੱਗ ਗਏ। ਕਾਨਪੁਰ ਦੇ ਡੀਏਵੀ ਕਾਲਜ 'ਚ ਅਟਲ ਜਦੋਂ ਪੜ੍ਹਾਈ ਕਰ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਵੀ ਉੱਥੇ ਇਕ ਵਿਦਿਆਰਥੀ ਦੇ ਤੌਰ 'ਤੇ ਐਡਮਿਸ਼ਨ ਲਿਆ ਸੀ। ਅਟਲ ਜੀ ਨੇ ਵਿਆਹ ਨਹੀਂ ਕਰਵਾਇਆ ਸੀ।
ਉਨ੍ਹਾਂ ਪਹਿਲਾਂ ਗਵਾਲੀਅਰ ਦੇ ਵਿਕਟੋਰੀਅਲ ਕਾਲਜ ਤੋਂ ਬੀਏ ਕੀਤੀ ਤੇ ਫਿਰ ਕਾਨਪੁਰ ਦੇ ਡੀਏਵੀ ਕਾਲਜ ਤੋਂ ਰਾਜਨੀਤੀ ਸ਼ਾਸਤਰ ਦੀ ਡਿਗਰੀ ਹਾਸਲ ਕੀਤੀ।
ਸਾਲ 1957 ਤੋਂ ਲੈ ਕੇ 2004 ਯਾਨੀ 50 ਵਾਰ ਸੰਸਦ ਦੇ ਕਿਸੇ ਨਾ ਕਿਸੇ ਸਦਨ 'ਚ ਪਹੁੰਚੇ। 1962 ਤੋਂ 1986 ਤੱਕ ਉਹ ਰਾਜ ਸਭਾ ਦੇ ਮੈਂਬਰ ਰਹੇ। ਉਨ੍ਹਾਂ ਦੇ ਪਿਤਾ ਕ੍ਰਿਸ਼ਨ ਬਿਹਾਰੀ ਵਾਜਪਾਈ ਗਵਾਲੀਅਰ 'ਚ ਅਧਿਆਪਕ ਸਨ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੂਜੇ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਲੋਕ ਸਭਾ ਚੋਣ ਜਿੱਤੀ। ਉਹ 10 ਵਾਰ ਲੋਕਸ ਭਾ ਚੋਣ ਜਿੱਤ ਚੁੱਕੇ ਹਨ ਜਦਕਿ ਸੀਪੀਆਈ ਦੇ ਇੰਦਰਜੀਤ ਗੁਪਤਾ ਨੇ 11 ਵਾਰ ਲੋਕ ਸਭਾ ਚੋਣ ਜਿੱਤੀ।
ਸਾਲ 2009 ਤੋਂ ਉਨ੍ਹਾਂ ਨੂੰ ਸਟ੍ਰੋਕ ਲੱਗਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੋਲਣ 'ਚ ਕਾਫੀ ਤਕਲੀਫ ਆਉਂਦੀ ਸੀ।
2000 ਤੋਂ ਬਾਅਦ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਜਦੋਂ ਉਹ ਸਾਲ 2001 'ਚ ਪ੍ਰਧਾਨ ਮੰਤਰੀ ਬਣੇ ਸਨ, ਉਸ ਵੇਲੇ ਉਨ੍ਹਾਂ ਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ।
ਸਾਬਕਾ ਪ੍ਰਧਾਨ ਮੰਤਰੀ ਇਕ ਦੋ ਦਿਨ ਤੋਂ ਨਹੀਂ ਬਲਕਿ 8 ਸਾਲ ਤੋਂ ਬੈਡ ਰੈਸਟ 'ਤੇ ਹਨ। ਸਾਲ 2005 'ਚ ਅਟਲ ਨੇ ਆਖਰੀ ਵਾਰ ਕਿਸੇ ਜਨਸਭਾ ਨੂੰ ਸੰਬੋਧਨ ਕੀਤਾ ਸੀ।
ਸਾਲ 2007 'ਚ ਵਿਧਾਨ ਸਭਾ ਚੋਣ ਦੌਰਾਨ ਲਖਨਊ 'ਚ ਲੋਕਾਂ ਨੇ ਆਪਣੇ ਨੇਤਾ ਨੂੰ ਆਖਰੀ ਵਾਰ ਦੇਖਿਆ ਸੀ। ਉੱਥੇ ਉਹ ਆਖਰੀ ਵਾਰ ਚੋਣ ਰੈਲੀ ਕਰਨ ਵੀ ਪਹੁੰਚੇ ਸਨ।
ਇਸ ਤੋਂ ਪਹਿਲਾਂ ਅਟਲ ਜੀ 2007 'ਚ ਰਾਸ਼ਟਰਪਤੀ ਚੋਣਾਂ ਲਈ ਵੋਟ ਪਾਉਣ ਆਖਰੀ ਵਾਰ ਸੰਸਦ ਪਹੁੰਚੇ ਸਨ। ਇਸ ਦੌਰਾਨ ਉਹ ਵਹੀਲ ਚੇਅਰ 'ਤੇ ਗਏ ਸਨ।
25 ਦਸੰਬਰ, 2014 ਨੂੰ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ 'ਭਾਰਤ ਰਤਨ' ਦੇਣ ਦਾ ਐਲਾਨ ਕੀਤਾ ਗਿਆ। 27 ਮਾਰਚ, 2015 ਨੂੰ ਖੁਦ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 'ਭਾਰਤ ਰਤਨ' ਦੇਣ ਅਟਲ ਜੀ ਦੇ ਘਰ ਪਹੁੰਚੇ।
ਪਹਿਲੀ ਵਾਰ ਸਾਲ 1996 'ਚ ਉਹ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਤੇ ਫਿਰ ਸਾਲ 1998 ਤੋਂ 1999 ਤੱਕ ਯਾਨੀ 13 ਮਹੀਨਿਆਂ ਲਈ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਤੀਜੀ ਵਾਰ ਸਾਲ 1999 ਤੋਂ 2004 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਸਾਲ 2009 'ਚ ਰਾਜਨੀਤੀ ਤੋਂ ਸੰਨਿਆਸ ਲਿਆ।
ਅਟਲ ਬਿਹਾਰੀ ਵਾਜਪਾਈ ਨੇ ਤਿੰਨ ਵਾਰ ਦੇਸ਼ ਦੀ ਵਾਗਡੋਰ ਸੰਭਾਲੀ। ਉਨ੍ਹਾਂ ਦੀ ਗਿਣਤੀ ਦੇਸ਼ ਦੇ ਹਰਮਨ ਪਿਆਰੇ ਨੇਤਾਵਾਂ 'ਚ ਹੁੰਦੀ ਰਹੀ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ, 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ 'ਚ ਹੋਇਆ ਸੀ। ਉਹ ਰਾਜਨੇਤਾ ਦੇ ਨਾਲ-ਨਾਲ ਬਿਹਤਰੀਨ ਕਵੀ ਤੇ ਲੇਖਕ ਵੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦੇ ਚਰਚੇ ਸੰਸਦ ਤੋਂ ਲੈ ਕੇ ਜਨ ਸਭਾ ਤੱਕ ਸੁਣਾਈ ਦਿੱਤੇ।