ਆਜ਼ਾਦੀ ਦਿਹਾੜੇ 'ਤੇ ਹਰ ਸਾਲ ਬਦਲਿਆ ਮੋਦੀ ਦੇ ਸਾਫ਼ੇ ਦਾ ਰੰਗ, ਵੇਖੋ ਤਸਵੀਰਾਂ
ਪਰ ਇਸ ਵਾਰ ਯਾਨੀ ਸਾਲ 2018 ਦੇ ਆਜ਼ਾਦੀ ਦਿਹਾੜੇ ਮੌਕੇ ਭਗਵੇ ਰੰਗ ਦਾ ਸਾਫ਼ਾ ਬੰਨ੍ਹਿਆ। ਲਾਲ ਕਿਲ੍ਹੇ ਜਾ ਕੇ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਮੋਦੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਤੇ ਫਿਰ ਲਾਲ ਕਿਲ੍ਹੇ ਜਾ ਕੇ ਪਰੇਡ ਤੋਂ ਸਲਾਮੀ ਲਈ।
ਸਾਲ 2017 ਵਿੱਚ ਮੋਦੀ ਨੇ ਉਨਾਭੀ ਤੇ ਪੀਲੇ ਰੰਗ ਦੇ ਮੇਲ ਵਾਲੀ ਪੱਗ ਬੰਨ੍ਹ ਕੇ ਲਾਲ ਕਿਲ੍ਹੇ ਦੀ ਫ਼ਸੀਲ 'ਤੇ ਦੇਸ਼ ਦਾ ਕੌਮੀ ਝੰਡਾ ਝੁਲਾਇਆ ਸੀ।
ਇਸ ਤੋਂ ਅਗਲੇ ਸਾਲ ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਪਹੁੰਚੇ ਤਾਂ ਵੀ ਉਨ੍ਹਾਂ ਬਹੁਰੰਗੀ ਸਾਫ਼ਾ ਪਹਿਨਿਆ ਹੋਇਆ ਸੀ। ਇਸ ਵਾਰ ਗ਼ੁਲਾਬੀ ਰੰਗ ਦੀ ਝਲਕ ਜ਼ਿਆਦਾ ਸੀ।
ਉੱਥੇ ਹੀ ਸਾਲ 2015 ਵਿੱਚ ਮੋਦੀ ਨੇ ਜੈਕੇਟ ਪਾ ਕੇ ਭੂਰੇ ਰੰਗ ਦੇ ਕੁਰਤੇ ਨਾਲ ਸਿਰ 'ਤੇ ਬਹੁਰੰਗੀ ਸਾਫ਼ਾ ਸਜਾਇਆ ਸੀ।
ਸਾਲ 2014 ਵਿੱਚ ਕੇਸਰੀ ਤੇ ਪੀਲੇ ਰੰਗ ਦਾ ਸਾਫ਼ਾ ਤੇ ਸਫ਼ੇਦ ਕੁੜਤੇ ਵਿੱਚ ਪਹਿਲੀ ਵਾਰ ਪੀਐਮ ਮੋਦੀ ਨੇ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਇਆ ਸੀ।
ਦੇਸ਼ ਅੱਜ ਆਜ਼ਾਦੀ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਆਜ਼ਾਦੀ ਦੀ 72ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ ਤੇ ਦੇਸ਼ ਨੂੰ ਸੰਬੋਧਨ ਵੀ ਕੀਤਾ। ਪਿਛਲੇ ਪੰਜ ਸਾਲਾਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਬਾਣਾ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਦਾ ਸਾਫ਼ਾ ਬੇਹੱਦ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।