15 ਅਗਸਤ: ਦੇਸ਼ ਦੀ ਆਜ਼ਾਦੀ ਜਾਂ ਪੰਜਾਬ ਦਾ ਉਜਾੜਾ
ਸਾਲ 2018 ਨੂੰ ਭਾਰਤ ਆਜ਼ਾਦੀ ਦੀ 72ਵੀਂ ਵਰ੍ਹੇਗੰਢ ਮਨਾ ਰਿਹਾ ਹੈ।
Download ABP Live App and Watch All Latest Videos
View In Appਦੇਸ਼ ਵੰਡ ਦਾ ਸਾਹਿਤਕ ਘਾਟਾ ਵੀ ਸਭ ਤੋਂ ਵੱਧ ਪੰਜਾਬ ਨੂੰ ਹੀ ਝੱਲਣਾ ਪਿਆ।
ਵੰਡ ਨਾਲ ਪੰਜਾਬੀ ਭਾਸ਼ਾ ਦਾ ਬੇਹੱਦ ਨੁਕਸਾਨ ਹੋਇਆ। ਗੁਰਮੁਖੀ ਲਿਪੀ ਦਾ ਵਿਕਾਸ ਸੀਮਤ ਹੋ ਗਿਆ ਤੇ ਸ਼ਾਹਮੁਖੀ ਲਿਪੀ ਵਿੱਚ ਰਚੇ ਜਾਣ ਵਾਲੇ ਪੰਜਾਬੀ ਸਾਹਿਤ ਨੂੰ ਬਣਦਾ ਸਤਿਕਾਰ ਨਹੀਂ ਮਿਲਿਆ।
ਪੂਰਬੀ ਪੰਜਾਬ ਨੂੰ ਇਸ ਵੰਡ ਦਾ ਬਹੁਤ ਨੁਕਸਾਨ ਹੋਇਆ। ਲਹਿੰਦੇ ਪੰਜਾਬ ਦੇ ਮੁਕਾਬਲੇ ਚੜ੍ਹਦੇ ਪੰਜਾਬ ਨੂੰ ਘੱਟ ਜ਼ਮੀਨ ਮਿਲੀ ਤੇ ਜਿਸ ਵਿੱਚੋਂ ਖੇਤੀ ਹੇਠਲਾ ਰਕਬਾ ਵੀ ਤੁਲਨਾ ਵਿੱਚ ਘੱਟ ਹੀ ਸੀ।
ਜ਼ਮੀਨ-ਜਾਇਦਾਦਾਂ ਦੇ ਮਾਲਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਗਿਆ।
ਜਿਨ੍ਹਾਂ ਬਜ਼ੁਰਗਾਂ ਨੇ ਵੰਡ ਦਾ ਸਾਕਾ ਆਪਣੇ ਅੱਖੀਂ ਦੇਖਿਆ ਹੈ, ਉਹ ਦੱਸਦੇ ਹਨ ਕਿ ਆਜ਼ਾਦੀ ਮਿਲੀ ਨਹੀਂ, ਬਲਕਿ ਫੈਲੀ ਸੀ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ।
ਆਪਣੀਆਂ ਜਾਇਦਾਦਾਂ ਨੂੰ ਉੱਥੇ ਹੀ ਛੱਡ ਲੋਕ ਦੂਜੇ ਦੇਸ਼ ਨੱਸਣ ਲੱਗੇ।
ਔਰਤਾਂ ਦੀ ਬੇਪਤੀ ਕੀਤੀ ਗਈ। ਬਲਾਤਕਾਰ ਕੀਤੇ ਗਏ ਤੇ ਇੱਥੇ ਹੀ ਬੱਸ ਨਹੀਂ ਦੂਜੇ ਧਰਮ ਦੀਆਂ ਔਰਤਾਂ ਦੇ ਸਰੀਰਕ ਅੰਗਾਂ ਨੂੰ ਵੱਢ ਸੂਰਮਗਤੀ ਦਰਸਾਉਣ ਦਾ ਘਿਣਾਉਣਾ ਕੰਮ ਵੀ ਸ਼ੁਰੂ ਹੋ ਗਿਆ।
ਪਰ ਇਸ ਤਸਵੀਰ ਦਾ ਦੂਜਾ ਪੱਖ ਕੁਝ ਇਹ ਤਸਵੀਰਾਂ ਹਨ।
ਦੁਨੀਆ ਦੇ ਇਤਿਹਾਸ ਵਿੱਚ 1947 ਵਿੱਚ ਸਭ ਤੋਂ ਵੱਡਾ ਪਲਾਇਨ ਵਾਪਰਿਆ।
ਧਰਮ ਦੇ ਆਧਾਰ 'ਤੇ ਹੋਈ ਦੇਸ਼ ਵੰਡ ਵਿੱਚ ਫਿਰਕੇਵਾਦ ਫੈਲ ਗਿਆ ਤੇ ਲੋਕਾਂ ਨੇ ਦੂਜੇ ਧਰਮ ਦੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਪਲਾਇਨ ਮੌਕੇ ਆਈਆਂ ਅਨੇਕਾਂ ਮੁਸ਼ਕਲਾਂ ਤੋਂ ਇਲਾਵਾ ਬਹੁਤ ਲੋਕਾਂ ਨੂੰ ਆਪਣੀਆਂ ਜਾਨਾਂ ਤਕ ਗਵਾਉਣੀਆਂ ਪਈਆਂ।
ਵੰਡ ਦੌਰਾਨ ਤਕਰੀਬਨ ਡੇਢ ਕਰੋੜ ਲੋਕਾਂ ਨੇ ਆਪਣਾ ਟਿਕਾਣਾ ਪੱਟਿਆ ਤੇ ਦੂਜੇ ਦੇਸ਼ ਜਾ ਵਸੇ।
ਬਾਅਦ ਵਿੱਚ ਪਾਕਿਸਤਾਨ ਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੀ 30-30 ਮਿਲੀਅਨ ਜਨਸੰਖਿਆ ਹੋ ਗਈ।
ਅਣਵੰਡੇ ਭਾਰਤ ਦੀ ਜਨਸੰਖਿਆ 390 ਮਿਲੀਅਨ ਸੀ।
ਲੋਕਾਂ ਨੂੰ ਆਪਣੇ ਹੱਸਦੇ ਵੱਸਦੇ ਪਰਿਵਾਰ ਤੇ ਜ਼ਮੀਨ ਜਾਇਦਾਦ ਛੱਡ ਕੇ ਦੂਜੇ ਦੇਸ਼ ਵੱਲ ਜਾਣ ਨੂੰ ਮਜਬੂਰ ਹੋਣਾ ਪਿਆ।
ਬੇਸ਼ੱਕ ਦੇਸ਼ ਨੂੰ ਤਾਂ ਆਜ਼ਾਦੀ ਮਿਲ ਗਈ, ਪਰ ਪੰਜਾਬ ਇਸ ਦਾ ਸੰਤਾਪ ਅੱਜ ਤਕ ਹੰਢਾ ਰਿਹਾ ਹੈ।
ਇਹ ਤਸਵੀਰਾਂ ਉਦੋਂ ਦੀਆਂ ਹਨ, ਜਦ ਪੰਜਾਬ ਦੇ ਦੋ ਟੋਟੇ ਕਰਕੇ ਦੋ ਦੇਸ਼ਾਂ ਵਿਚਾਲੇ ਵੰਡ ਦਿੱਤੇ ਗਏ ਸਨ।
ਲੱਖਾਂ ਲੋਕ ਇਨ੍ਹਾਂ ਫਿਰਕੂ ਦੰਗਿਆਂ ਵਿੱਚ ਮਾਰੇ ਗਏ। ਇੱਥੇ ਹੀ ਬੱਸ ਨਹੀਂ, ਇਸ ਵੰਡ ਦੌਰਾਨ ਔਰਤਾਂ ਵਿਰੁੱਧ ਬੇਅੰਤ ਅੱਤਿਆਚਾਰ ਹੋਏ।
ਹਰ ਥਾਂ ਆਜ਼ਾਦੀ ਦਿਹਾੜਾ ਸੁਚੱਜੇ ਢੰਗ ਨਾਲ ਮਨਾਉਣ ਲਈ ਰੀਹਰਸਲਾਂ ਚੱਲ ਰਹੀਆਂ ਹਨ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੇ ਹਰ ਸੂਬੇ, ਹਰ ਜ਼ਿਲ੍ਹੇ ਤੇ ਹਰ ਪਿੰਡ-ਸ਼ਹਿਰ ਵਿੱਚ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੇ ਪ੍ਰਬੰਧ ਕੀਤੇ ਗਏ ਹਨ।
ਲੋਕਾਂ ਨੇ ਆਪਣੀ ਧਾਰਮਿਕ ਆਸਥਾ ਮੁਤਾਬਕ ਦੇਸ਼ ਤਾਂ ਚੁਣ ਲਏ ਪਰ ਇਹ ਸਭ ਅਮਨ ਚੈਨ ਨਾਲ ਨਹੀਂ ਹੋਇਆ।
- - - - - - - - - Advertisement - - - - - - - - -