ਗੜ੍ਹਸ਼ੰਕਰ 'ਚ ਖਹਿਰਾ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ
ਵਲੰਟੀਅਰਾਂ ਦਾ ਕਹਿਣਾ ਹੈ ਕਿ ਖਹਿਰਾ ਦੇ ਰਵੱਈਏ ਨਾਲ ਪੰਜਾਬੀਆਂ ਦੀਆਂ ਉਮੀਦਾਂ ਨੂੰ ਠੇਸ ਪਹੁੰਚ ਰਹੀ ਹੈ। ਵਲੰਟੀਅਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਭੱਦੇ ਕਮੈਂਟ ਕਰ ਰਹੇ ਹਨ।
ਜੇਕਰ ਖਹਿਰਾ ਦਾ ਕੋਈ ਮੱਤਭੇਦ ਹੈ ਤਾਂ ਉਹ ਕੇਜਰੀਵਾਲ ਨਾਲ ਬਹਿ ਕੇ ਗੱਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਅਤ ਦੇ ਮੁੱਦਿਆਂ ਨੂੰ ਭੁੱਲ ਸਿਰਫ ਆਪਣੀ ਕੁਰਸੀ ਦੀ ਲੜਾਈ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਬਠਿੰਡਾ ਕਨਵੈਨਸ਼ਨ ਕਰਕੇ ਉਨ੍ਹਾਂ ਪਾਰਟੀ ਨਾਲ ਆਪਣਾ ਰੋਸ ਜ਼ਾਹਰ ਕਰ ਲਿਆ ਪਰ ਹੁਣ ਉਹ ਪਾਰਟੀ ਵਾਰ-ਵਾਰ ਕਨਵੇਨਸ਼ਨਾਂ ਕਰ ਰਹੇ ਹਨ, ਇਸ ਨਾਲ ਪਾਰਟੀ ਵਲੰਟੀਅਰਾਂ ਵਿੱਚ ਵਿਰੋਧ ਪੈਦਾ ਹੋ ਰਹੇ ਹਨ।
ਇੰਨਾ ਹੀ ਨਹੀਂ ਵਲੰਟੀਅਰਾਂ ਦਾ ਕਹਿਣਾ ਹੈ ਕਿ ਖਹਿਰਾ ਆਪਣਾ ਵਿਰੋਧੀ ਧਿਰ ਦਾ ਅਹੁਦਾ ਖੋਹੇ ਜਾਣ ਤੋਂ ਬਾਅਦ ਆਪਣੀ ਕੁਰਸੀ ਦੇ ਲਾਲਚ ਵਿੱਚ ਪਾਰਟੀ ਨੂੰ ਦੋ ਧੜਿਆਂ 'ਚ ਵੰਡਣ ਦਾ ਕੰਮ ਕਰ ਰਹੇ ਹਨ।
ਵਲੰਟੀਅਰਾਂ ਨੇ ਹੱਥਾਂ ਦਲਿਤ ਵਿਰੋਧੀ ਦੇ ਬੈਨਰ ਫੜ ਖਹਿਰਾ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ।
ਗੜ੍ਹਸ਼ੰਕਰ: ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਵੱਲੋਂ ਅੱਜ ਗੜ੍ਹਸ਼ੰਕਰ 'ਚ ਕੀਤੀ ਜਾ ਰਹੀ ਰੈਲੀ ਦਾ ਉੱਥੋਂ ਦੇ ਕਈ ਵਲੰਟੀਅਰਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਖਹਿਰਾ ਆਮ ਆਦਮੀ ਪਾਰਟੀ ਨੂੰ ਦੋ ਧੜਿਆਂ ਵਿੱਚ ਵੰਡ ਰਹੇ ਹਨ।