ਵਿਆਹ ਤੋਂ ਆ ਰਹੇ ਪਰਿਵਾਰ ਨਾਲ ਵੱਡਾ ਹਾਦਸਾ, ਚਾਰ ਦੀ ਮੌਤ, ਇੱਕ ਗੰਭੀਰ
ਏਬੀਪੀ ਸਾਂਝਾ | 18 May 2019 01:03 PM (IST)
1
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
2
ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਨਾ ਭੇਜ ਦਿੱਤੀ ਗਈ ਸੀ। ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਘਟਨਾ ਸਥਾਨ ਦਾ ਦੌਰਾ ਕੀਤਾ।
3
ਹਸਪਤਾਲ ਜਾਂਦਿਆਂ 4 ਜਣਿਆਂ ਦੀ ਮੌਤ ਹੋ ਗਈ ਸੀ।
4
ਜਾਣਕਾਰੀ ਮੁਤਾਬਕ ਮੌਕੇ 'ਤੇ ਮੌਜੂਦ ਲੋਕਾਂ ਨੂੰ ਜਦੋਂ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਟ੍ਰੈਕਟਰ ਮੰਗਵਾ ਕੇ ਗੱਡੀ ਖਿੱਚ ਕੇ ਬਾਹਰ ਕੱਢੀ ਤੇ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ।
5
ਗੱਡੀ ਵਿੱਚ ਸਵਾਰ ਲੋਕ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।
6
ਹਾਦਸੇ ਵਿੱਚ ਗੱਡੀ 'ਚ ਸਵਾਰ ਪੰਜ ਜਣਿਆਂ ਵਿੱਚੋਂ ਚਾਰ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
7
ਚੰਡੀਗੜ੍ਹ: ਬੀਤੀ ਰਾਤ ਮਹਿੰਦਰਗੜ੍ਹ-ਅਟੇਲੀ ਰੋਡ 'ਤੇ ਪਿੰਡ ਭੰਡੋਰ ਨੇੜੇ ਇੱਕ ਬਲੈਰੋ ਗੱਡੀ ਦਰੱਖ਼ਤ ਨਾਲ ਟਕਰਾ ਗਈ।