ਬਾਰਸ਼ ਮਗਰੋਂ ਹੜ੍ਹਾਂ ਨੇ ਮਚਾਈ ਤਬਾਹੀ, 70 ਲੱਖ ਲੋਕ ਪ੍ਰਭਾਵਿਤ, 44 ਮੌਤਾਂ
ਸਾਰੀਆਂ ਤਸਵੀਰਾਂ ਪੀਟੀਆਈ ਤੋਂ ਲਈਆਂ ਗਈਆਂ ਹਨ।
ਮਹਾਰਾਸ਼ਟਰ ‘ਚ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ‘ਚ ਪਾਲਘਰ ਤੇ ਠਾਣੇ ਜ਼ਿਲ੍ਹਿਆਂ ਦੇ ਨਦੀ ਕੰਢੇ ‘ਤੇ ਵੱਸੇ 75 ਪਿੰਡਾਂ ਨੂੰ ਅਲਰਟ ਕੀਤਾ ਗਿਆ ਹੈ।
ਤ੍ਰਿਪੁਰਾ ‘ਚ ਸੈਲਾਨ ਦੇ ਹਾਲਾਤ ‘ਚ ਸੁਧਾਰ ਦੇ ਸੰਕੇਤ ਮਿਲੇ ਹਨ ਕਿਉਂਕਿ ਦੋ ਨਦੀਆਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ।
ਮੇਘਾਲਿਆ ‘ਚ ਪਿਛਲੇ ਸੱਤ ਦਿਨਾਂ ਤੋਂ ਮੁਸਲਾਧਾਰ ਬਾਰਸ਼ ਕਰਕੇ ਨਦੀਆਂ ‘ਚ ਹੜ੍ਹ ਆ ਗਿਆ ਹੈ ਜਿਸ ਦਾ ਪਾਣੀ ਪਛਮੀ ਗਾਰੋ ਹਿੱਲਸ ਜ਼ਿਲ੍ਹੇ ਦੇ ਮੈਦਾਨੀ ਇਲਾਕਿਆਂ ‘ਚ ਵੜ ਗਿਆ ਹੈ।
ਮਿਜ਼ੋਰਮ ‘ਚ ਖਤਲੰਗਤੁਈਪੁਈ ਨਦੀਂ ‘ਚ ਹੜ੍ਹ ਆਉਣ ਨਾਲ 32 ਪਿੰਡ ਪ੍ਰਭਾਵਿਤ ਹੋਏ ਹਨ ਤੇ ਘੱਟੋ-ਘੱਟ ਇੱਕ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣਾ ਪਿਆ।
ਐਨਡੀਆਰਐਫ ਦੀ 119 ਟੀਮਾਂ ਨੂੰ ਅਸਮ ਤੇ ਬਿਹਾਰ ਸਣੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਹੈ।
ਗੁਆਂਢੀ ਦੇਸ਼ ਨੇਪਾਲ ‘ਚ ਮੁਸਲਾਧਾਰ ਬਾਰਸ਼ ਤੋਂ ਬਾਅਦ ਸੂਬੇ ਦੇ 12 ਜ਼ਿਲ੍ਹਿਆਂ ‘ਚ ਹੜ੍ਹ ਜਿਹੇ ਹਾਲਾਤ ਹਨ ਜਿਸ ਕਰਕੇ 25.66 ਲੱਖ ਲੋਕ ਪ੍ਰਭਾਵਿਤ ਹਨ।
ਅਸਮ ਦੇ 33 ਵਿੱਚੋਂ 30 ਜ਼ਿਲ੍ਹਿਆਂ ਦੇ ਕਰੀਬ 43 ਲੱਖ ਲੋਕ ਸੈਲਾਬ ਨਾਲ ਪ੍ਰਭਾਵਿਤ ਹਨ। ਹੜ੍ਹ ਨੇ 15 ਲੋਕਾਂ ਦੀ ਜਾਨ ਲੈ ਲਈ ਹੈ।
ਕੁਰਦਤੀ ਕਹਿਰ ਨਾਲ ਕਰੀਬ 70 ਲੱਖ ਲੋਕ ਪ੍ਰਭਾਵਿਤ ਹੋਏ ਹਨ। ਬਿਹਾਰ ਦੇ 12 ਜ਼ਿਲ੍ਹੇ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।
ਪੂਰਬੀ-ਉੱਤਰੀ ਤੇ ਬਿਹਾਰ ਦੇ ਕਈ ਹਿੱਸਿਆਂ ‘ਚ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਸੈਲਾਬ ਕਰਕੇ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ।