ਲੋਕਸਭਾ ਚੋਣਾਂ 2019 ਤੋਂ ਪਹਿਲਾਂ ਬੀਜੇਪੀ ਨੇ ਪਕਾਈ ਖਿਚੜੀ
ਨਾਗਪੁਰ ਦੇ ਸ਼ੈੱਫ ਵਿਸ਼ਨੂੰ ਮਨੋਹਰ ਨੇ ਇਸ ਖਿਚੜੀ ਨੂੰ ਤਿਆਰ ਕੀਤਾ।
ਇਸ ਖਿਚੜੀ ਨੂੰ ਪਕਾਉਣ ਲਈ 5000 ਲੀਟਰ ਪਾਣੀ ਪਾਇਆ ਗਿਆ।
300-400 ਕਿੱਲੋ ਸਬਜ਼ੀ, 200 ਲੀਟਰ ਘਿਉ ਤੇ 100 ਲੀਟਰ ਤੇਲ ਪਾਇਆ ਗਿਆ।
ਇਸ ਖਿਚੜੀ 'ਚ ਇੱਕ ਹਜ਼ਾਰ ਕਿਲੋ ਦਾਲ-ਚੌਲ ਪਾਏ ਗਏ।
ਇਸ ਤੋਂ ਪਹਿਲਾਂ 3000 ਕਿੱਲੋ ਖਿਚੜੀ ਦਾ ਰਿਕਾਰਡ ਦਰਜ ਹੈ।
ਦਰਅਸਲ ਪਾਰਟੀ ਇੱਕ ਵਾਰ ਫਿਰ ਸਭ ਤੋਂ ਜ਼ਿਆਦਾ ਖਿਚੜੀ ਬਣਾ ਕੇ ਗਿਨੀਜ਼ ਬੁੱਕ 'ਚ ਰਿਕਰਾਡ ਦਰਜ ਕਰਵਾਉਣਾ ਚਾਹੁੰਦੀ ਹੈ।
ਬੀਜੇਪੀ ਨੇ ਇਸ ਮੁਹਿੰਮ ਨੂੰ 'ਭੀਮ ਮਹਾਂਸੰਗਮ' ਰੈਲੀ ਦਾ ਨਾਂਅ ਦਿੱਤਾ ਗਿਆ ਜਿੱਥੇ 'ਸਮਰਸਤਾ' ਖਿਚੜੀ ਪਕਾਈ ਗਈ।
ਦਰਅਸਲ ਬੀਜੇਪੀ ਨੇ ਦਲਿਤ ਪੱਤਾ ਖੇਡਦਿਆਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ 'ਚ ਐਤਵਾਰ ਦਿੱਲੀ ਦੇ ਰਾਮਲੀਲਾ ਮੈਦਾਨ 'ਚ 5 ਹਜ਼ਾਰ ਕਿਲੋ ਖਿਚੜੀ ਪਕਾਉਣ ਦਾ ਰਿਕਾਰਡ ਬਣਾਇਆ ਗਿਆ।
ਖ਼ਾਸ ਗੱਲ ਇਹ ਰਹੀ ਕਿ ਖਿਚੜੀ ਲਈ 3 ਲੱਖ ਦਲਿਤਾਂ ਦੇ ਘਰੋਂ ਦਾਲ ਤੇ ਚੌਲ ਮੰਗਵਾਏ ਗਏ ਇਹ ਖਿਚੜੀ ਰੈਲੀ 'ਚ ਹਿੱਸਾ ਲੈਣ ਆਏ ਕਾਰਕੁੰਨਾ ਵਿਚਾਲੇ ਹੀ ਵੰਡੀ ਗਈ।
ਲੋਕਸਭਾ ਚੋਣਾਂ 2019 'ਚ ਸੱਤਾ 'ਤੇ ਕਾਬਜ਼ ਹੋਣ ਲਈ ਬੀਜੇਪੀ ਨੇ ਹੁਣੇ ਤੋਂ ਹੀ ਖਿਚੜੀ ਪਕਾਉਣੀ ਸ਼ੁਰੂ ਕਰ ਦਿੱਤੀ ਹੈ।