ਜ਼ੀਰੋ ਨਾਲੋਂ ਵੀ 15 ਡਿਗਰੀ ਹੇਠਾਂ ਪਾਰਾ, ਫਿਰ ਵੀ ਸਰਹੱਦ 'ਤੇ ਡਟੇ ਜਵਾਨ
ਉੱਧਰ ਸੈਲਾਨੀ ਬਰਫ਼ਬਾਰੀ ਦੀ ਰੱਜ ਕੇ ਆਨੰਦ ਮਾਣ ਰਹੇ ਹਨ। ਸੜਕਾਂ ਤੋਂ ਬਰਫ਼ ਹਟਾਉਣ ਲਈ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਜਲਦ ਆਵਾਜਾਈ ਦੁਬਾਰਾ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਬਰਫ਼ਬਾਰੀ ਕਰਕੇ ਕਸ਼ਮੀਰ ’ਚ ਆਮ ਜਨਜੀਵਨ ਅਸਤ-ਵਿਅਸਤ ਹੋ ਗਿਆ। ਹਵਾਈ ਤੇ ਸੜਕੀ ਆਵਾਜਾਈ ਕੱਟਣ ਕਰਕੇ ਲੋਕਾਂ ਨੂੰ ਆਵਾਜਾਈ ’ਚ ਭਾਰੀ ਮੁਸ਼ਕਲ ਆ ਰਹੀ ਹੈ।
ਸ੍ਰੀਨਗਰ ’ਚ ਸਵੇਰੇ ਸਾਢੇ ਅੱਠ ਵਜੇ ਤਕ 10 ਇੰਚ ਤਕ ਬਰਫ਼ਬਾਰੀ ਹੋਈ। ਕਾਜੀਗੁੰਡ ਵਿੱਚ 11 ਇੰਚ ਤੇ ਪਹਿਲਗਾਮ ਵਿੱਚ 16 ਇੰਚ ਬਰਫ਼ਬਾਰੀ ਹੋਈ। ਸਭ ਤੋਂ ਵੱਧ ਕੁਪਵਾੜਾ ਵਿੱਚ 17 ਇੰਚ ਬਰਫ਼ਬਾਰੀ ਹੋਈ।
ਜੰਮੂ ਸ਼ਹਿਰ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ 8.6 ਡਿਗਰੀ, ਕਟਰਾ ਵਿੱਚ 6.4 ਡਿਗਰੀ, ਬਟੋਰੇ ’ਚ ਜ਼ੀਰੋ ਤੋਂ 1.3 ਡਿਗਰੀ ਹੇਠਾਂ, ਬਨਿਹਾਲ ਵਿੱਚ0.3 ਡਿਗਰੀ ਤੇ ਭਦਰਵਾਹ ’ਚ 0.2 ਡਿਗਰੀ ਸੈਲਸੀਅਸ ਹੇਠਾਂ ਦਰਜ ਹੋਇਆ।
ਸ੍ਰੀਨਗਰ ਵਿੱਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 1.3 ਡਿਗਰੀ ਤੋਂ ਹੇਠਾਂ, ਪਹਿਲਗਾਮ ਵਿੱਚ ਜ਼ੀਰੋ ਤੋਂ 2.8 ਡਿਗਰੀ ਹੇਠਾਂ ਤੇ ਗੁਲਮਰਗ ਵਿੱਚ ਜ਼ੀਰੋ ਤੋਂ 7.3 ਡਿਗਰੀ ਸੈਲਸੀਅਸ ਹੇਠਾਂ ਦਰਜ ਹੋਇਆ। ਕਾਰਗਿਲ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ 15.6 ਡਿਗਰੀ ਦਰਜ ਕੀਤਾ ਗਿਆ।
ਹਾਲਾਂਕਿ ਸ੍ਰੀਨਗਰ ਤੇ ਹੋਰ ਜ਼ਿਲ੍ਹਿਆਂ ਵਿਚਾਲੇ ਅੰਤਰ ਜ਼ਿਲ੍ਹਾ ਟਰਾਂਸਪੋਰਟ ਬੰਦ ਰਿਹਾ। ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਦੀ ਵੀ ਸਮੱਸਿਆ ਰਹੀ।
ਪ੍ਰਸ਼ਾਸਨ ਨੇ ਸ੍ਰੀਨਗਰ ਸ਼ਹਿਰ ਵਿੱਚ ਸਵੇਰੇ ਹੀ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਭਾਰੀ ਬਰਫ਼ਬਾਰੀ ਕਰਕੇ ਸ੍ਰੀਨਗਰ-ਜੰਮੂ ਰਾਜਮਾਰਗ, ਮੁਗਲ ਰੋਡ, ਸ੍ਰੀਨਗਰ-ਲੇਹ ਰਾਜਮਾਰਗ ਤੇ ਗੁਰੇਜ ਤੇ ਤੰਗਧਾਰ ਵੱਲ ਜਾਣ ਵਾਲੇ ਪਹਾੜੀ ਦੱਰੇ ਵਾਲੇ ਸਾਰੇ ਰਾਹ ਬੰਦ ਹਨ।
ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਅਗਲੇ 24 ਘੰਟਿਆਂ ਦੌਰਾਨ ਘਾਟੀ ’ਚ ਹੋਰ ਜ਼ਿਆਦਾ ਬਰਫ਼ਬਾਰੀ ਹੋਣ ਦਾ ਅਨੁਮਾਨ ਲਾਇਆ ਹੈ। ਹਵਾਈ ਸੇਵਾ ਵੀ ਠੱਪ ਪਈ ਹੈ।
ਕਸ਼ਮੀਰ ਘਾਟੀ ਵਿੱਚ ਸ਼ਨੀਵਾਰ ਨੂੰ ਵੱਡੇ ਪੈਮਾਨੇ ’ਤੇ ਬਰਫ਼ਬਾਰੀ ਹੋਈ ਜਿਸ ਕਰਕੇ ਕਸ਼ਮੀਰ ਦਾ ਦੇਸ਼ ਦੇ ਹੋਰ ਹਿੱਸਿਆਂ ਨਾਲੋਂ ਸੰਪਰਕ ਕੱਟਿਆ ਗਿਆ। ਭਾਰੀ ਬਰਫ਼ ਦੇ ਬਾਵਜੂਦ ਫੌਜ ਦੇ ਜਵਾਨ ਤਾਇਨਾਤ ਹੋ ਕੇ ਡਟੇ ਹੋਏ ਹਨ।