70ਵੇਂ ਗਣਤੰਤਰ ਦਿਵਸ ਮੌਕੇ ਭਾਰਤੀ ਫੌਜ ਨੇ ਇੰਝ ਵਧਾਈ ਦੇਸ਼ ਦੀ ਸ਼ਾਨ, ਵੇਖੋ ਤਸਵੀਰਾਂ
ਸਮਾਗਮ ਦੀ ਸ਼ੁਰੂਆਤ ਪੀਐਮ ਨਰੇਂਦਰ ਮੋਦੀ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ’ਤੇ ਸ਼ਹੀਦਾਂ ਨੂੰ ਫੁੱਲ ਚੜ੍ਹਉਣ ਨਾਲ ਹੋਈ। ਇਸ ਤੋਂ ਬਾਅਦ ਪੀਐਮ ਰਾਜਪਥ ਮਾਰਗ ’ਤੇ ਪੁੱਜੇ।
ਦਿੱਲੀ ਪੁਲਿਸ ਮੁਤਾਬਕ ਕਈ ਥਾਈਂ ਗਸ਼ਤ ਕੀਤੀ ਗਈ। ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।
ਗਣਤੰਤਰ ਦਿਵਸ ਪਰੇਡ ਦੇ ਮੱਦੇਨਜ਼ਰ ਰਾਜਪਥ ਤੋਂ ਲੈ ਕੇ ਲਾਲ ਕਿਲ੍ਹੇ ਤਕ 8 ਕਿਲੋਮੀਟਰ ਦੇ ਪਰੇਡ ਮਾਰਗ ’ਤੇ ਸਖ਼ਤ ਨਿਗਰਾਨੀ ਤਹਿਤ ਮਹਿਲਾ ਕਮਾਂਡੋ, ਸਟੀਕ ਨਿਸ਼ਾਨਾ ਲਾਉਣ ਵਾਲੀਆਂ ਚੱਲਦੀਆਂ-ਫਿਰਦੀਆਂ ਟੀਮਾਂ, ਤੋਪਾਂ ਤੇ ਨਿਸ਼ਾਨੇਬਾਜ਼ ਆਦਿ ਤਿਆਰ ਕੀਤੇ ਗਏ ਸੀ।
ਭਾਰਤੀ ਫੌਜ ਦੇ ਸਾਹਸ ਤੇ ਬਲੀਦਾਨ ਬਾਰੇ ਜਾਣੂ ਕਰਾਉਂਦੀਆਂ ਫੌਜ ਟੁਕੜੀਆਂ ਸਲਾਮੀ ਮੰਚ ਦੇ ਸਾਹਮਣਿਓਂ ਰਾਜਪਥ ਮਾਰਗ ਤੋਂ ਗੁਜ਼ਰੀਆਂ।
ਕਰੀਬ 90 ਮਿੰਟਾਂ ਤਕ ਗਣਤੰਤਰ ਪਰੇਡ ਚੱਲੀ। ਹਮੇਸ਼ਾ ਵਾਂਗ ਦੇਸ਼ ਦੀ ਫੌਜ ਦੀ ਝਾਂਕੀ ਮੁੱਖ ਆਕਰਸ਼ਨ ਦਾ ਕੇਂਦਰ ਰਹੀ।
ਇਸ ਸਾਲ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰਿਲ ਰਾਮਫੋਸਾ ਨਾਲ ਉਨ੍ਹਾਂ ਦੀ ਪਤਨੀ ਡਾ. ਸ਼ੇਪੋ ਮੋਸੇਪੇ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਰਹੇ।
ਪੂਰੇ ਦੇਸ਼ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਪਥ ’ਤੇ ਦੇਸ਼ ਦੀ ਫੌਜ ਤਾਕਤ ਦੇ ਨਾਲ-ਨਾਲ ਦੇਸ਼ ਦੀ ਸੰਸਕ੍ਰਿਤੀ ਤੇ ਵਿਕਾਸ ਦੀ ਝਲਕ ਵੀ ਦੇਖਣ ਨੂੰ ਮਿਲੀ।