ਪੰਜਾਬ ’ਚ ਕੌਣ ਕਿੱਥੇ ਭੁੱਲਿਆ ਤਿਰੰਗੇ ਨੂੰ ਸਲਾਮੀ ਦੇਣਾ ਤੇ ਕਿੱਥੇ ਹੋਇਆ ਝੰਡੇ ਦਾ ਨਿਰਾਦਰ
ਅਕਸਰ ਕੌਮੀ ਦਿਹਾੜਿਆਂ 'ਤੇ ਬੱਚਿਆਂ, ਸਨਮਾਨ ਪ੍ਰਾਪਤ ਕਰਨ ਵਾਲਿਆਂ ਜਾਂ ਹੋਰਨਾਂ ਮਹਿਮਾਨਾਂ ਨੂੰ ਤਾਂ ਵਿਸ਼ੇਸ਼ ਰੀਹਰਸਲ ਕਰਵਾਈ ਜਾਂਦੀ ਹੈ, ਪਰ ਮੁੱਖ ਮਹਿਮਾਨਾਂ ਨੂੰ ਅਜਿਹੀ ਸਿੱਖਿਆ ਦਿਵਾਉਣ ਦੀ ਲੋੜ 'ਤੇ ਕੋਈ ਗੌਰ ਨਹੀਂ ਕਰਦਾ। ਅੱਜ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਹਾਸੋਹੀਣੀਆਂ ਘਟਨਾਵਾਂ ਵਾਪਰੀਆਂ।
Download ABP Live App and Watch All Latest Videos
View In Appਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਜਦੋਂ ਤਿਰੰਗਾ ਫਹਿਰਾਉਣ ਦੀ ਰਸਮ ਸ਼ੁਰੂ ਹੋਈ ਤਾਂ ਅਚਾਨਕ ਤਿਰੰਗਾ ਥੱਲੇ ਆ ਡਿੱਗਿਆ। ਇਸ ਤੋਂ ਬਾਅਦ ਪੂਰਾ ਸਮਾਂ ਮੁਲਾਜ਼ਮ ਤਿਰੰਗਾ ਮੁੜ ਤੋਂ ਫਹਿਰਾਉਣ ਲਈ ਜੱਦੋ-ਜਹਿਦ ਕਰਦੇ ਰਹੇ।
ਮੋਗਾ ਵਿੱਚ ਤਾਂ ਗੱਲ ਹੱਥੋ-ਪਾਈ ਤੱਕ ਆ ਪਈ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਤਿਰੰਗਾ ਫਹਿਰਾਉਣ ਤੋਂ ਬਾਅਦ ਜਦੋਂ DPRO ਤੇਜਾ ਸਿੰਘ ਆਏ ਮਹਿਮਾਨਾਂ ਦਾ ਧੰਨਵਾਦ ਕਰ ਰਹੇ ਸੀ ਤਾਂ ਕਾਂਗਰਸੀ ਨੇਤਾ ਤਾਰਾ ਸਿੰਘ ਸੰਧੂ ਅਤੇ ਜਾਟ ਮਹਾਂ ਸਭਾ ਕਾਂਗਰਸ ਦੇ ਨੇਤਾ ਹਰੀ ਸਿੰਘ ਖਾਈ ਨੇ ਸਟੇਜ ’ਤੇ ਆ ਕੇ DPRO ਨੂੰ ਘੇਰ ਲਿਆ। ਦੋਵਾਂ ਲੀਡਰਾਂ ਦਾ ਇਲਜ਼ਾਮ ਸੀ ਕਿ DPRO ਨੇ ਸਟੇਜ ਤੋਂ ਉਨ੍ਹਾਂ ਦਾ ਨਾਂ ਤਕ ਨਹੀਂ ਲਿਆ ਜਦਕਿ ਅਕਾਲੀ ਦਲ ਤੋਂ ਕਾਂਗਰਸ ’ਚ ਸ਼ਾਮਲ ਹੋਏ ਜਗਰੂਪ ਸਿੰਘ ਤੇ ਉਨ੍ਹਾਂ ਦੇ ਬੇਟੇ ਦਾ ਨਾਮ ਬੋਲ ਦਿੱਤਾ।
ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆਂ ਤਿਰੰਗਾ ਫਹਿਰਾਉਣ ਤੋਂ ਬਾਅਦ ਸਲਾਮੀ ਦੇਣਾ ਹੀ ਭੁੱਲ ਗਏ। ਉਨ੍ਹਾਂ ਦੇ ਨਾਲ ਖੜੇ ਪੁਲਿਸ ਮੁਲਾਜ਼ਮ ਨੇ ਮੰਤਰੀ ਸਾਹਿਬ ਨੂੰ ਸਲਾਮੀ ਦੇਣ ਲਈ ਯਾਦ ਕਰਵਾਇਆ ਤਾਂ ਉਨ੍ਹਾਂ ਝੰਡੇ ਨੂੰ ਸਲਾਮੀ ਦਿੱਤੀ।
ਬਠਿੰਡਾ ਵਿੱਚ ਸੂਬੇ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਤਿਰੰਗੇ ਝੰਡੇ ਸਲਾਮੀ ਦੇਣਾ ਯਾਦ ਨਾ ਰਿਹਾ। ਉਨ੍ਹਾਂ ਦੇ ਨਾਲ ਖੜੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਪਰਨੀਤ ਨੇ ਵੀ ਝੰਡੇ ਨੂੰ ਸਲਾਮੀ ਨਾ ਦਿੱਤੀ। ਇੱਥੇ ਸਿਰਫ਼ ਐਸਐਸਪੀ ਚੰਦਾ ਹੀ ਸਲਾਮੀ ਦਿੰਦੇ ਵਿਖਾਈ ਦਿੱਤੇ।
ਬਰਨਾਲਾ ਵਿੱਚ ਵੀ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਜਿਥੇ ਡਿਪਟੀ ਕਮਿਸ਼ਨਰ ਸਲਾਮੀ ਦੇਣਾ ਭੁੱਲ ਗਏ। ਇੱਥੇ ਉਨ੍ਹਾਂ ਨੂੰ ਕੋਈ ਦੱਸਣ ਵਾਲਾ ਵੀ ਨਹੀਂ ਸੀ ਅਤੇ ਉਹ ਪੂਰਾ ਸਮਾਂ ਸਾਵਧਾਨ ਪੁਜ਼ਿਸ਼ਨ ’ਚ ਹੀ ਖੜੇ ਰਹੇ।
- - - - - - - - - Advertisement - - - - - - - - -