ਸੀਸੀਟੀਵੀ ’ਚ ਕੈਦ ਹੋਈ ਅਸਲਾ ਚੋਰੀ ਦੀ ਘਟਨਾ, ਪੁਲਿਸ ਪਹਿਰੇ ਹੇਠ ਚੋਰਾਂ ਉਡਾਈਆਂ 14 ਬੰਦੂਕਾਂ ਤੇ ਲੱਖਾਂ ਦੀ ਨਕਦੀ
ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਪੂਰੇ ਜ਼ਿਲ੍ਹੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੂਹੀਆ ਕੁੱਤੇ ਤੇ ਫਿੰਗਰ ਪ੍ਰਿੰਟ ਮਾਹਰਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ।
ਇਨ੍ਹਾਂ ਹਥਿਆਰਾਂ ਵਿੱਚ 12 ਬੋਰ ਦੀਆਂ 10 ਬੰਦੂਕਾਂ, ਇੱਕ ਪੰਪ ਐਕਸ਼ਨ ਗੰਨ, ਇੱਕ ਪੁਆਇੰਟ ਟੂ ਪੁਆਇੰਟ ਗੰਨ, ਇੱਕ ਏਅਰ ਗੰਨ, ਇੱਕ ਏਅਰ ਰਿਵਾਲਵਰ ਸ਼ਾਮਲ ਹਨ। ਲੁਟੇਰੇ ਇਨ੍ਹਾਂ ਹਥਿਆਰਾਂ ਦੇ ਕੁੱਲ 298 ਕਾਰਤੂਸ ਵੀ ਨਾਲ ਲੈ ਗਏ।
ਫੁਟੇਜ ਵਿੱਚ ਚੋਰ ਦੁਕਾਨ ਅੰਦਰੋਂ ਬੋਰੀ ਭਰ ਕੇ ਅਸਲਾ ਬਾਹਰ ਕੱਢ ਕੇ ਮੋਟਰਸਾਈਕਲਾਂ ’ਤੇ ਫਰਾਰ ਹੁੰਦੇ ਨਜ਼ਰ ਆ ਰਹੇ ਹਨ।
ਹਾਲਾਂਕਿ ਚੋਰ ਜਾਂਦੇ ਹੋਏ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਗਏ ਸੀ ਪਰ ਪੁਲਿਸ ਨੂੰ ਘਟਨਾ ਦਾ ਇੱਕ ਸੀਸੀਟੀਵੀ ਫੁਟੇਜ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ 25-26 ਜਨਵਰੀ ਦਰਮਿਆਨੀ ਰਾਤ ਦੌਰਾਨ ਕਸਬਾ ਤਪਾ ਦੇ ਬਾਜ਼ਾਰ ਵਿੱਚ ਸਥਿਤ ਨਾਇਬ ਆਰਮਜ਼ ਕੰਪਨੀ ਵਿੱਚ ਚੋਰਾਂ ਨੇ ਸੰਨ੍ਹ ਕੇ ਵੱਡੀ ਗਿਣਤੀ ਵਿੱਚ ਹਥਿਆਰ ਤੇ ਗੋਲ਼ੀ-ਸਿੱਕਾ ਚੁੱਕ ਲਿਆ।
ਚੋਰਾਂ ਨੇ ਅਸਲੇ ਦੀ ਦੁਕਾਨ ਨੂੰ ਨਾਲ ਲੱਗਦੀ ਸਕੂਟਰ-ਮੋਟਰਸਾਈਕਲ ਮੁਰੰਮਤ ਕਰਨ ਵਾਲੀ ਦੁਕਾਨ ਵਿੱਚੋਂ ਪਾੜ ਲਾਇਆ ਅਤੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ।
ਇਹ ਘਟਨਾ ਉਦੋਂ ਵਾਪਰੀ ਜਦ ਗਣਤੰਤਰ ਦਿਵਸ ਮੌਕੇ ਪੁਲਿਸ ਪ੍ਰਸ਼ਾਸਨ ਚੌਕਸ ਸੀ ਅਤੇ ਘਟਨਾਸਥਾਨ ਦੇ ਨੇੜੇ ਪੁਲਿਸ ਚੌਕੀ ਵੀ ਮੌਜੂਦ ਸੀ।
ਗੰਨ ਹਾਊਸ ਵਿੱਚੋਂ ਚੋਰ ਵੱਖ-ਵੱਖ ਕਿਸਮ ਦੇ ਕੁੱਲ 14 ਹਥਿਆਰ, ਤਕਰੀਬਨ 300 ਰੌਂਦ ਅਤੇ ਡੇਢ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਜ਼ਿਲ੍ਹੇ ਦੇ ਕਸਬੇ ਤਪਾ ਮੰਡੀ ਵਿੱਚ ਅਸਲਾ ਡਿੱਪੂ ਵਿੱਚ ਵੱਡੀ ਲੁੱਟ ਹੋਈ ਹੈ।