ਮਾਨਸੂਨੀ ਮੀਂਹ ਦਾ 7 ਸੂਬਿਆਂ 'ਚ ਕਹਿਰ, ਹੁਣ ਤਕ 774 ਮੌਤਾਂ
ਮੌਸਮ ਵਿਭਾਗ ਨੇ ਕੱਲ੍ਹ ਦਿੱਲੀ ਵਿੱਚ ਬੱਦਲ ਛਾਏ ਰਹਿਣ ਤੇ ਹਲਕੀ ਤੋਂ ਮੱਧਮ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। (ਤਸਵੀਰਾਂ: ਏਐਨਆਈ)
ਇਸੇ ਦੌਰਾਨ ਕੌਮੀ ਰਾਜਧਾਨੀ ਵਿੱਚ ਮੌਸਮ ਸੁਹਾਵਣਾ ਬਣਿਆ ਰਿਹਾ। ਇੱਥੇ ਨਿਊਨਤਮ ਤਾਪਮਾਨ 26.8 ਰਿਹਾ।
ਅਸਾਮ ਦੀ NDRF ਦੀਆਂ 15, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਵਿੱਚ 8-8, ਗੁਜਰਾਤ ਵਿੱਚ 7, ਕੇਰਲ ’ਚ 4, ਮਹਾਂਰਾਸ਼ਟਰ ’ਚ 4 ਤੇ ਨਾਗਾਲੈਂਡ ’ਚ ਇੱਕ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ।
ਬਾਰਸ਼ ਤੇ ਮੀਂਹ ਨਾਲ ਮਹਾਂਰਾਸ਼ਟਰ ਦੇ 26, ਅਸਾਮ ਦੇ 23, ਪੱਛਮ ਬੰਗਾਲ ਦੇ 22, ਕੇਰਲ ਦੇ 14, ਉੱਤਰ ਪ੍ਰਦੇਸ਼ ਦੇ 12, ਨਾਗਾਲੈਂਡ ਦੇ 11 ਤੇ ਗੁਜਰਾਤ ਦੇ 10 ਜ਼ਿਲ੍ਹੇ ਪ੍ਰਭਾਵਿਤ ਹੋਏ।
ਗੁਜਰਾਤ ਵਿੱਚ 52, ਅਸਾਮ ਵਿੱਚ 45 ਤੇ ਨਾਗਾਲੈਂਡ ਵਿੱਚ 8 ਜਣਿਆਂ ਦੀ ਮੌਤ ਹੋਈ। ਕੇਰਲ ਵਿੱਚ 22 ਤੇ ਪੱਛਮ ਬੰਗਾਲ ਵਿੱਚ 5 ਜਣੇ ਲਾਪਤਾ ਵੀ ਹਨ। ਇਸ ਤੋਂ ਇਲਾਵਾ ਸੂਬਿਆਂ ਵਿੱਚ 245 ਲੋਕ ਜ਼ਖ਼ਮੀ ਹੋਏ ਹਨ।
ਗ੍ਰਹਿ ਮੰਤਰਾਲੇ ਮੁਤਾਬਕ ਮਾਨਸੂਨੀ ਮੌਸਮ ਵਿੱਚ 7 ਸੂਬਿਆਂ ਵਿੱਚ ਆਏ ਹੜ੍ਹਾਂ ਤੇ ਬਾਰਸ਼ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤਕ 774 ਜਣਿਆਂ ਦੀ ਮੌਤ ਹੋ ਗਈ ਹੈ। ਨੈਸ਼ਨਲ ਐਮਰਜੈਂਸੀ ਰਿਸਪਾਂਸ ਸੈਂਟਰ (ਐਨਈਆਰਸੀ) ਮੁਤਾਬਕ ਹੜ੍ਹ ਤੇ ਮੀਂਹ ਨਾਲ ਕੇਰਲ ਵਿੱਚ 187, ਉੱਤਰ ਪ੍ਰਦੇਸ਼ ਵਿੱਚ 171, ਪੱਛਮੀ ਬੰਗਾਲ ਵਿੱਚ 170 ਤੇ ਮਹਾਰਾਸ਼ਟਰ ਵਿੱਚ 139 ਜਣਿਆਂ ਦੀ ਮੌਤ ਹੋਈ ਹੈ।