ਸਖ਼ਤ ਸੁਰੱਖਿਆ ਪਹਿਰੇ ਹੇਠ ਆਜ਼ਾਦੀ ਦੇ ਜਸ਼ਨ
ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਕਈ ਸਰਕਾਰੀ ਤੇ ਗੈਰ ਸਰਕਾਰੀ ਇਮਾਰਤਾਂ ਨੂੰ ਤਿਰੰਗਿਆਂ ਨਾਲ ਸਜਾਇਆ ਜਾ ਰਿਹਾ ਹੈ। (ਤਸਵੀਰਾਂ: ਏਪੀ)
ਪੁਲਿਸ ਨੇ ਅਜਿਹੀ ਤਿਆਰੀ ਕੀਤੀ ਹੈ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਫੋਰਸ ਦੀਆਂ 50 ਕੰਪਨੀਆਂ ਦੇ ਇਲਾਵਾ, ਪੈਰਾਮਿਲਟਰੀ ਫੋਰਸ, ਐਨਐਸਜੀ ਕਮਾਂਡੋ ਤੇ ਕਰੀਬ 15 ਹਜ਼ਾਰ ਤੋਂ ਵੱਧ ਜਵਾਨ 15 ਅਗਸਤ ਦੀ ਸੁਰੱਖਿਆ ਲਈ ਤਾਇਨਾਤ ਹੋਣਗੇ।
ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਦੀ ਸੁਰੱਖਿਆ ਲਈ ਦਿੱਲੀ ਪੁਲਿਸ ਨੇ 150 ਤੋਂ ਜ਼ਿਆਦਾ ਕਾਈਟ ਚੈਕਰਾਂ ਨੂੰ ਵੀ ਤਾਇਨਾਤ ਕੀਤਾ ਹੈ। ਦਰਅਸਲ ਪਿਛਲੇ ਸਾਲ ਪੀਐਮ ਦੇ ਭਾਸ਼ਣ ਦੌਰਾਨ ਇੱਕ ਪਤੰਗ ਕੱਟ ਕੇ ਉਨ੍ਹਾਂ ਦੇ ਬੇਹੱਦ ਕਰੀਬ ਆ ਕੇ ਡਿੱਗੀ ਸੀ। ਅਜਿਹਾ ਇਸ ਲਈ ਨਾ ਹੋਏ, ਇਸ ਲਈ ਕਾਈਟ ਚੈਕਰਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਪੂਰੇ ਇਲਾਕੇ ਦੀ ਨਿਗਰਾਨੀ ਲਈ ਇੱਕ ਹਜ਼ਾਰ ਤੋਂ ਵੱਧ CCTV ਕੈਮਰੇ ਲਾਏ ਗਏ ਹਨ। ਪੀਐਮ ਮੋਦੀ ਦੀ ਸੁਰੱਖਿਆ ਦੇ ਮੱਦੇਨਜ਼ਰ 250 ਤੋਂ ਵੱਧ ਕੈਮਰੇ ਲਾਲ ਕਿਲ੍ਹੇ ਤੇ ਉਸ ਦੇ ਆਸਪਾਸ ਲਾਏ ਗਏ ਹਨ।
ਮਹਿਲਾ ਕਮਾਂਡੋ ਤੋਂ ਲੈ ਕੇ ਸ਼ਾਰਪ ਸ਼ੂਟਰ ਤਕ ਦੀ ਜ਼ਬਰਦਸਤ ਤਾਇਨਾਤੀ ਕੀਤੀ ਗਈ ਹੈ। 3 ਪੜਾਵਾਂ ਦੀ ਸੁਰੱਖਿਆ ਤਇਨਾਤ ਕੀਤੀ ਗਈ ਹੈ, ਜਿਸ ਵਿੱਚ ਦਿੱਲੀ ਪੁਲਿਸ, ਪੈਰਾ ਮਿਲਟਰੀ ਫੋਰਸ ਤੇ NSG ਕਮਾਂਡੋ ਸੁਰੱਖਿਆ ਲਈ ਤਾਇਨਾਤ ਰਹਿਣਗੇ।
ਇਸ ਤੋਂ ਪਹਿਲਾਂ ਪੁਰਾਣੀ ਦਿੱਲੀ ਤੇ ਲਾਲ ਕਿਲ੍ਹੇ ਦੇ ਆਸਪਾਸ ਦੇ ਇਲਾਕਿਆਂ ਨੂੰ ਸਖ਼ਤ ਸੁਰੱਖਿਆ ਨਾਲ ਛਾਉਣੀਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਆਜ਼ਾਦੀ ਦਿਹਾੜੇ ਸਬੰਧੀ ਕੱਲ੍ਹ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹਰ ਸਾਲ ਵਾਂਗ ਤਿਰੰਗਾ ਲਹਿਰਾਇਆ ਜਾਏਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ।