ਮੋਦੀ, ਵਾਜਪਾਈ ਤੇ ਅਡਵਾਨੀ ਸਣੇ 9 ਦਿੱਗਜ ਨੇਤਾ ਵੀ ਆਸਾਰਾਮ ਦੇ ਭਗਤ !
ਬੀਜੇਪੀ ਨੇਤਾ ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਵੀ ਆਸਾਰਾਮ ਦੇ ਭਗਤਾਂ ਦੀ ਸੂਚੀ ਵਿੱਚ ਸ਼ਾਮਲ ਹਨ।
Download ABP Live App and Watch All Latest Videos
View In Appਡੇਢ ਦਹਾਕੇ ਤੋਂ ਛੱਤੀਸਗੜ੍ਹ ਵਰਗੇ ਨਕਸਲੀ ਪ੍ਰਭਾਵਿਤ ਸੂਬੇ ਦੀ ਕਮਾਨ ਸੰਭਾਲ ਰਹੇ ਰਮਨ ਸਿੰਘ ਵੀ ਆਸਾਰਾਮ ਦੇ ਭਗਤਾਂ ਦੀ ਲਿਸਟ ’ਚ ਸ਼ਾਮਲ ਹਨ।
ਇੱਕ ਦਹਾਕੇ ਤੋਂ ਵੀ ਵੱਧ ਮੱਧ ਪ੍ਰਦੇਸ਼ ਦੀ ਕਮਾਨ ਸੰਭਾਲ ਰਹੇ ਸ਼ਿਵਰਾਜ ਸਿੰਘ ਚੌਹਾਨ ਵੀ ਇਸ ਲਿਸਟ ਦਾ ਹਿੱਸਾ ਹਨ।
ਲਿਸਟ ’ਚ ਕੇਂਦਰੀ ਮੰਤਰੀ ਉਮਾ ਭਾਰਤੀ ਵੀ ਸ਼ਾਮਲ ਹੈ।
ਆਸਾਰਾਮ ਦੇ ਭਗਤਾਂ ਦੀ ਲਿਸਟ ਵਿੱਚ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਦਾ ਨਾਂ ਵੀ ਲਿਖਿਆ ਹੋਇਆ ਹੈ।
ਇਸ ਲਿਸਟ ਵਿੱਚ ਮਰਹੂਮ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਦਾ ਨਾਂ ਵੀ ਸ਼ਾਮਲ ਹੈ।
ਇਸ ਤਸਵੀਰ ’ਚ ਨਜ਼ਰ ਆ ਰਹੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਉਸ ਦਾ ਭਗਤ ਦੱਸਿਆ ਗਿਆ ਹੈ।
ਵੈੱਬਸਾਈਟ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਉਸ ਦਾ ਭਗਤ ਦੱਸਿਆ ਗਿਆ ਹੈ।
ਆਸਾਰਾਮ ਜਦੋਂ ਕਥਾ ਕਰਦਾ ਸੀ ਤਾਂ ਉਸ ਦੇ ਮੰਚ ’ਤੇ ਰਾਜਨੀਤੀ, ਖੇਡਾਂ, ਸਿਨੇਮਾ ਤੇ ਹੋਰ ਖੇਤਰਾਂ ਦੇ ਦਿੱਗਜਾਂ ਦੀ ਮੌਜੂਦਗੀ ਵੇਖੀ ਗਈ। ਆਸਾਰਾਮ ਦੀ ਵੈੱਬਸਾਈਟ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਆਸਾਰਾਮ ਦੇ ਭਗਤ ਸਨ।
ਜੋਧਪੁਰ ਅਦਾਲਤ ਵੱਲੋਂ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਉਸ ਦੀ ਸਜ਼ਾ ’ਤੇ ਬਹਿਸ ਚੱਲ ਰਹੀ ਹੈ। ਉਸ ਨੂੰ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਆਸਾਰਾਮ ’ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਨਾਬਾਲਗ਼ ਨਾਲ ਬਲਾਤਕਾਰ ਦਾ ਦੋਸ਼ ਲੱਗਾ ਹੈ। ਆਸਾਰਾਮ ਨਾਲ ਉਸ ਦੇ ਦੋ ਸਾਥੀਆਂ ਸ਼ਿਲਪਾ ਤੇ ਸ਼ਰਦ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸ਼ਿਵਾ ਤੇ ਪ੍ਰਕਾਸ਼ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
- - - - - - - - - Advertisement - - - - - - - - -